ਵਿਆਹ ਦੇ ਇਕ ਮਹੀਨੇ ਬਾਅਦ ਪਤਨੀ ਦੇ ਸਾਹਮਣੇ ਖੁੱਲ੍ਹਿਆ ਪਤੀ ਦਾ ਅਜਿਹਾ ਸੱਚ, ਖਿੱਸਕੀ ਪੈਰਾਂ ਹੇਠ ਜ਼ਮੀਨ

06/25/2017 1:30:06 PM

ਹਰਿਦੁਆਰ— ਵਿਆਹ ਦੇ ਇਕ ਮਹੀਨੇ ਬਾਅਦ ਹੀ ਸਾਹਮਣੇ ਪਤੀ ਦਾ ਅਜਿਹਾ ਰਾਜ ਖੁੱਲ੍ਹਿਆ ਕਿ ਪਤਨੀ ਦੇ ਹੋਸ਼ ਉੱਡ ਗਏ। ਸੱਚਾਈ ਸਾਹਮਣੇ ਆਉਂਦੇ ਹੀ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿੱਸਕ ਗਈ। ਇੰਨਾ ਹੀ ਨਹੀਂ ਉਸ ਦੇ ਘਰਦਿਆਂ ਨੇ ਵੀ ਅਜਿਹਾ ਧੋਖਾ ਦਿੱਤਾ ਕਿ ਹੁਣ ਪਤਨੀ ਸਹੁਰੇ ਘਰਦੇ ਵਾਲਿਆਂ ਨੂੰ ਸਬਕ ਸਿਖਾਉਣ ਦੀ ਜਿੱਦ 'ਤੇ ਅੜ ਗਈ ਹੈ। ਵਿਆਹ ਦੇ ਇਕ ਮਹੀਨੇ ਬਾਅਦ ਲੜਕੀ ਨੂੰ ਪਤਾ ਚੱਲਿਆ ਕਿ ਉਸ ਦਾ ਪਤੀ ਪਹਿਲੇ ਤੋਂ ਹੀ ਸ਼ਾਦੀਸ਼ੁੱਦਾ ਹੈ। ਉਸ ਦੀ ਪੰਜ ਸਾਲ ਦੀ ਇਕ ਬੇਟੀ ਵੀ ਹੈ। ਸਹੁਰੇ ਘਰਦਿਆਂ ਨੇ ਵੀ ਬੇਟੇ ਦੀ ਇਸ ਕਰਤੂਤ 'ਤੇ ਪਰਦਾ ਪਾ ਰੱਖਿਆ ਸੀ। ਹੁਣ ਪੀੜਿਤਾ ਨੇ ਹੈਲਪ ਲਾਇਨ ਤੋਂ ਨਿਆਂ ਦੀ ਗੁਹਾਰ ਲਗਾਈ ਹੈ। ਮਾਮਲਾ ਜਵਾਲਾਪੁਰ ਖੇਤਰ ਦਾ ਹੈ। ਖੇਤਰ ਦੇ ਪਿੰਡ ਸਰਾਏ ਦੀ ਰਹਿਣ ਵਾਲੀ ਇਕ ਲੜਕੀ ਦਾ ਨਿਕਾਹ 1 ਮਹੀਨੇ ਪਹਿਲੇ ਨੇੜੇ ਦੇ ਹੀ ਪਿੰਡ ਗਾਡੋਵਾਲੀ ਦੇ ਇਕ ਵਿਅਕਤੀ ਨਾਲ ਹੋਇਆ ਸੀ। ਪੇਸ਼ੇ ਤੋਂ ਕਾਰਪੇਂਟਰ ਵਿਅਕਤੀ ਨੇ ਖੁਦ ਨੂੰ ਅਵਿਵਾਹਿਤ ਦੱਸਿਆ ਸੀ। 
ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਸਰਾਏ ਰੋਡ 'ਤੇ ਬਣੇ ਇਕ ਹੋਟਲ 'ਚ ਧੂਮਧਾਮ ਨਾਲ ਨਿਕਾਹ ਕੀਤਾ ਸੀ। ਇਕ ਮਹੀਨੇ ਬਾਅਦ ਲੜਕੀ ਉਦੋਂ ਹੈਰਾਨ ਰਹਿ ਗਈ ਜਦੋਂ ਪਤੀ ਦੀ ਹਕੀਕਤ ਸਾਹਮਣੇ ਆਈ। ਉਸ ਦਾ ਪਤੀ ਪਹਿਲੇ ਤੋਂ ਸ਼ਾਦੀਸ਼ੁੱਦਾ ਹੈ ਅਤੇ ਉਸ ਦੀ 5 ਸਾਲ ਦੀ ਬੇਟੀ ਵੀ ਹੈ। ਪਹਿਲੀ ਪਤਨੀ ਸੁਭਾਸ਼ਨਗਰ 'ਚ ਕਿਰਾਏ ਦੇ ਮਕਾਨ 'ਚ ਰਹਿੰਦੀ ਹੈ। ਫਿਰ ਵੀ ਪਹਿਲੀ ਪਤਨੀ ਤੱਕ ਵੀ ਦੂਜੀ ਪਤਨੀ ਦੇ ਪਰਿਵਾਰਕ ਮੈਂਬਰ ਪੁੱਜ ਗਏ। 
ਹੁਣ ਪੀੜਿਤਾ ਨੇ ਪਤੀ ਖਿਲਾਫ ਮਹਿਲਾ ਹੈਲਪ ਲਾਇਨ ਦਾ ਦਰਵਾਜ਼ਾ ਖੜਖੜਾਇਆ ਹੈ। ਹੈਲਪ ਲਾਇਨ ਇੰਚਾਰਜ਼ ਕਵਿਤਾ ਰਾਣੀ ਨੇ ਦੱਸਿਆ ਕਿ ਮਾਮਲੇ ਉਨ੍ਹਾਂ ਦੇ ਇੱਥੋਂ ਦਾ ਹੈ, ਕਾਊਂਸਲਿੰਗ ਕਰਵਾ ਰਹੇ ਹਨ। ਉਸ ਦੇ ਬਾਅਦ ਕਾਰਵਾਈ ਕੀਤੀ ਜਾਵੇਗੀ।


Related News