ਮੋਦੀ ਤੇ ਟਰੰਪ ਦੀ ਮੁਲਾਕਾਤ ਤੋਂ ਬਾਅਦ ਰਿਸ਼ਤੇ ਨਵੀਂ ਉਚਾਈ ''ਤੇ

10/20/2017 10:50:15 PM

ਵਾਸ਼ਿੰਗਟਨ — ਅਮਰੀਕਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਆਪਣੇ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤਾ ਕਿ ਦੱਖਣੀ ਏਸ਼ੀਆ ਅਤੇ ਹਿੰਦ-ਪ੍ਰਸ਼ਾਂਤ ਖੇਤਰ ਨੂੰ ਲੈ ਕੇ ਅਜਿਹੀ ਰਣਨੀਤੀ ਤਿਆਰ ਕੀਤਾ ਜਾਵੇ, ਜਿਸ ਨਾਲ ਭਾਰਤ ਦੇ ਨਾਲ ਅਮਰੀਕਾ ਦੇ ਬਹੁਤ ਨਜ਼ਦੀਕੀ ਸਬੰਧਾਂ ਨੂੰ ਪੂਰਾ ਫਾਇਦਾ ਮਿਲ ਸਕੇ। 
ਅਧਿਕਾਰੀ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਇਸ ਦੋ-ਪੱਖੀ ਸਾਂਝੇਦਾਰੀ 'ਚ ਬੁਹਤ ਜ਼ਿਆਦਾ ਸੰਭਾਵਨਾ ਦੇਖਦਾ ਹੈ। ਮੋਦੀ ਅਤੇ ਟਰੰਪ ਨੇ ਬੀਤੀ 26 ਜੂਨ ਨੂੰ ਵ੍ਹਾਈਟ ਹਾਊਸ 'ਚ ਮੁਲਾਕਾਤ ਕੀਤੀ ਸੀ। ਇਹ ਕਿਹਾ ਗਿਆ ਕਿ ਦੋਹਾਂ ਨੇਤਾਵਾਂ ਵਿਚਾਲੇ ਇਹ ਮੁਲਾਕਾਤ ਸਫਲ ਰਹੀ। 
ਟਰੰਪ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਨੇ ਕਿਹਾ, ਪ੍ਰਧਾਨ ਮੰਤਰੀ ਮੋਦੀ ਦੇ ਦੌਰੇ 'ਤੇ ਜਿਹੜਾ ਤਾਲਮੇਲ ਉਨ੍ਹਾਂ ਮੁਤਾਬਕ ਸਾਨੂੰ ਨਿਰਦੇਸ਼ਿਤ ਕੀਤਾ ਗਿਆ ਕਿ ਏਸ਼ੀਆ ਅਤੇ ਹਿੰਦ-ਪ੍ਰਸ਼ਾਂਤ ਖੇਤਰ ਨੂੰ ਲੈ ਕੇ ਅਜਿਹੀ ਰਣਨੀਤੀ ਹੋਣੀ ਯਕੀਨਨ ਕੀਤੀ ਜਾਵੇ। ਜਿਸ ਨਾਲ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੇ ਨਾਲ ਸਾਡੇ ਬਹੁਤ ਨਜ਼ਦੀਕੀ ਸਬੰਧਾਂ ਦੀ ਸ਼ਾਨਦਾਰ ਸਮਰਥਾ ਦਾ ਪੂਰਾ ਫਾਇਦਾ ਮਿਲ ਸਕੇ। ਰਾਸ਼ਟਰਪਤੀ ਟਰੰਪ ਦੇ ਨਿਰਦੇਸ਼ 'ਤੇ ਉਨ੍ਹਾਂ ਦੇ ਰਾਸ਼ਟਰੀ ਸੁਰੱਖਿਆ ਦੇ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਖੇਤਰਾਂ 'ਤੇ ਗੌਰ ਕੀਤੀ, ਜਿੱਥੇ ਭਾਰਤ ਦੇ ਨਾਲ ਸਾਡੇ ਹਿੱਤ ਜੁੜੇ ਹੋਏ ਹਨ।


Related News