ਸਲੰਡਰ ''ਚ ਜ਼ਬਰਦਸਤ ਧਮਾਕੇ ਤੋਂ ਬਾਅਦ ਫੱਟ ਕੇ ਹੋਇਆ ਟੁਕੜੇ-ਟੁਕੜੇ

08/18/2017 8:31:01 AM

ਪਲਵਲ — ਪਲਵਲ ਅਲੀਗੜ ਰੋਡ ਸਥਿਤ ਰਾਜੀਵ ਕਾਲੋਨੀ 'ਚ ਆਕਸੀਜ਼ਨ ਗੈਸ ਸਲੰਡਰ ਫਟਣ ਕਾਰਨ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਬਲਾਸਟ ਇੰਨਾ ਜ਼ਬਰਦਸਤ ਸੀ ਕਿ ਸਲੰਡਰ ਦੇ ਟੁਕੜੇ 200 ਮੀਟਰ ਦੂਰ ਜਾ ਕੇ ਡਿੱਗੇ। ਧਮਾਕੇ ਦੀ ਜ਼ੋਰਦਾਰ ਅਵਾਜ਼ ਅਤੇ ਦੂਰ-ਦੂਰ ਤੱਕ ਟੁਕੜੇ ਡਿੱਗਣ ਕਾਰਨ ਲੋਕਾਂ 'ਚ ਭੱਜਦੜ ਮੱਚ ਗਈ। ਜਾਣਕਾਰੀ ਦੇ ਅਨੁਸਾਰ ਰਾਜੀਵ ਕਾਲੋਨੀ 'ਚ ਇਕ ਵਰਕਸ਼ਾਪ ਦੀ ਛੱਤ ਪਾਉਣ ਦਾ ਕੰਮ ਚਲ ਰਿਹਾ ਸੀ।

PunjabKesari
ਘਟਨਾ ਸਮੇਂ ਲੋਹੇ ਦੀਆਂ ਗਾਰਡਰਾਂ ਦੀ ਐਲ.ਪੀ.ਜੀ ਅਤੇ ਆਕਸੀਜ਼ਨ ਗੈਸ ਦੇ ਨਾਲ ਵੈਲਡਿੰਗ ਕਰਦੇ ਸਮੇਂ ਕਿਸੇ ਤਰ੍ਹਾਂ ਆਕਸੀਜ਼ਨ ਗੈਸ ਸਲੰਡਰ ਪਹਿਲਾਂ ਹਵਾ 'ਚ ਤੇਜ਼ੀ ਨਾਲ ਘੁੰਮਿਆ ਅਤੇ ਫਿਰ ਉਸ 'ਚ ਧਮਾਕਾ ਹੋ ਗਿਆ। ਇਸ ਹਾਦਸੇ 'ਚ ਪ੍ਰਮੋਦ ਨਾਮਕ ਮਿਸਤਰੀ ਦਾ ਇਕ ਹੱਥ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਪ੍ਰਮੋਦ ਨੂੰ ਇਲਾਜ ਲਈ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

PunjabKesari
ਧਮਾਕਾ ਇੰਨਾ ਜ਼ਬਰਦਸਤ ਸੀ ਕਿ ਸਲੰਡਰ ਦਾ ਇਕ ਟੁਕੜਾ ਦੋ ਮੰਜ਼ਿਲਾ ਮਕਾਨ ਦੀ ਛੱਤ ਅਤੇ ਦੂਸਰਾ ਟੁਕੜਾ ਸੜਕੇ 'ਤੇ ਜਾ ਕੇ ਡਿੱਗਾ। ਧਮਾਕਾ ਹੋਣ ਦੇ ਬਾਅਦ ਸਲੰਡਰ ਦੇ ਕਾਰਨ  ਕਈ ਦੀਵਾਰਾਂ 'ਚ ਛੇਕ ਹੋ ਗਏ। ਘਟਨਾ ਦੇ ਕਾਫੀ ਦੇਰ ਤੱਕ ਪੁਲਸ ਉੱਥੇ ਨਹੀਂ ਪੁੱਜੀ।


Related News