ਉਤਰਾਖੰਡ ''ਚ ਅੰਦੋਲਨਕਾਰੀਆਂ ਖਿਲਾਫ ਕਾਰਵਾਈ

12/12/2017 12:30:29 PM

ਨੈਨੀਤਾਲ— ਉਤਰਾਖੰਡ 'ਚ ਗੈਰਸੈਂਣ ਨੂੰ ਸਥਾਈ ਰਾਜਧਾਨੀ ਬਣਾਏ ਜਾਣ ਦੀ ਮੰਗ ਨੂੰ ਲੈ ਕੇ ਭਰਾਣੀਸੈਂਣ(ਗੈਰਸੈਂਣ) 'ਚ ਹੜਤਾਲ 'ਤੇ ਬੈਠੇ ਲੋਕਾਂ ਨੂੰ ਸੋਮਵਾਰ ਸਵੇਰੇ ਬਲ ਪੂਰਵਕ ਪ੍ਰਦਰਸ਼ਨ ਸਥਾਨ ਤੋਂ ਹਟਾ ਦਿੱਤਾ ਗਿਆ। ਉਤਰਾਖੰਡ ਹਾਈਕੋਰਟ ਦੇ ਬੁਲਾਰੇ ਅਤੇ ਅੰਦੋਲਨਕਾਰੀਆਂ ਦੇ ਸਮਰਥਕ ਡੀ.ਕੇ ਜੋਸ਼ੀ ਨੇ ਦੱਸਿਆ ਕਿ ਸਥਾਨਕ ਪ੍ਰਸ਼ਾਸਨ ਨੇ ਅੱਜ ਸਵੇਰੇ ਕਾਰਵਾਈ ਕਰਦੇ ਹੋਏ ਪਹਿਲੇ ਦੋ ਹੜਤਾਲ ਕਰਨ ਵਾਲਿਆਂ ਰਾਮਕ੍ਰਿਸ਼ਨ ਤਿਵਾਰੀ ਅਤੇ ਮਹੇਸ਼ ਚੰਦਰ ਪਾਂਡੇ ਨੂੰ ਚੁੱਕਿਆ। ਇਸ ਦੇ ਬਾਅਦ 7 ਵਜੇ ਦੁਬਾਰਾ ਪ੍ਰਵੀਣ ਅਤੇ ਵਿਨੋਦ ਜੁਗਲਾਨ ਨੂੰ ਵੀ ਹੜਤਾਲ ਸਥਾਨ ਤੋਂ ਚੁੱਕਿਆ।
ਪ੍ਰਵੀਣ ਸਿੰਘ ਦੀ ਅਗਵਾਈ 'ਚ ਅੰਦੋਲਨਕਾਰੀ ਪਿਛਲੇ 5 ਦਿਨ ਤੋਂ ਹੜਤਾਲ 'ਤੇ ਬੈਠੇ ਸੀ, ਜਿਨ੍ਹਾਂ ਨੂੰ ਹਟਾਏ ਜਾਣ ਦੇ ਬਾਅਦ ਸ਼੍ਰੀਨਗਰ ਬੇਸ ਹਸਪਤਾਲ 'ਚ ਲਿਜਾਇਆ ਗਿਆ। ਗੈਰਸੈਂਣ ਨੂੰ ਸਥਾਈ ਰਾਜਧਾਨੀ ਐਲਾਨ ਕਰਨ ਦੀ ਮੰਗ ਨੂੰ ਲੈ ਕੇ ਇਹ ਅੰਦੋਲਨਕਾਰੀ 21 ਨਵੰਬਰ ਤੋਂ 30 ਨਵੰਬਰ ਤੱਕ ਇਕ ਯਾਤਰਾ ਵੀ ਪੈਦਲ ਨਿਕਾਲ ਚੁੱਕੇ ਹਨ। ਯਾਤਰਾ ਦੀ ਸ਼ੁਰੂਆਤ 21 ਨਵੰਬਰ ਨੂੰ ਨੈਨੀਤਾਲ ਤੋਂ ਹੋਈ ਸੀ ਅਤੇ ਅਲਮੋੜਾ, ਚੌਖੁਟੀਆ, ਦੁਆਰਾਹਾਟ ਹੁੰਦੇ ਹੋਏ 30 ਨਵੰਬਰ ਨੂੰ ਗੈਰਸੈਂਣ ਪੁੱਜੀ ਸੀ।


Related News