ਕੋਟਰੋਪੀ ਹਾਦਸੇ ਤੋਂ ਬਾਅਦ ਆਵਾਜਾਈ ਮੰਤਰੀ ਨੇ ਐੱਚ. ਆਰ. ਟੀ. ਸੀ. ਦੀਆਂ ਬੱਸਾਂ ਨੂੰ ਲੈ ਕੇ ਚੁੱਕਿਆ ਇਹ ਕਦਮ

08/16/2017 3:06:26 PM

ਧਰਮਾਸ਼ਾਲਾ— ਮੰਡੀ ਜ਼ਿਲੇ 'ਚ ਕੋਟਰੋਪੀ ਹਾਦਸੇ ਤੋਂ ਬਾਅਦ ਹਿਮਾਚਲ ਆਵਾਜਾਈ ਨਿਗਮ ਨੇ ਸਖ਼ਤ ਕਦਮ ਚੁੱਕ ਲਏ ਹਨ। ਐੈੱਚ. ਆਰ ਟੀ. ਸੀ. ਨੇ ਸ਼ਿਮਲਾ ਦੇ 65 ਬੱਸਾਂ ਦੇ ਰੂਟ ਨੂੰ ਅੰਤਿਮ ਸੰਵੇਦਨਸ਼ੀਲ ਘੋਸ਼ਿਤ ਕੀਤਾ ਹੈ। ਸ਼ਿਮਲਾ ਅਤੇ ਹੋਰ ਜਿੱਥੇ ਕੱਚੀਆਂ ਸੜਕਾਂ ਹਨ, ਇੱਥੇ ਰਾਤ ਨੂੰ ਚੱਲਣ ਵਾਲੀ ਬੱਸਾਂ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ ਕਿਉਂਕਿ ਇੱਥੇ ਰਾਤ ਨੂੰ ਜ਼ਮੀਨ ਖਿਸਕਣ ਦਾ ਖ਼ਤਰਾ ਵਧ ਰਹਿੰਦਾ ਹੈ। ਇਸ ਲਈ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਰਾਤ ਦੇ ਸਫਰ ਨੂੰ ਬੰਦ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਆਵਾਜਾਈ ਮੰਤਰੀ ਜੀ. ਐੈੱਸ. ਬਾਲੀ ਨੇ ਆਪਣੇ ਫੇਸਬੁੱਕ ਪੇਜ਼ 'ਤੇ ਦਿੱਤੀ ਹੈ। ਹਾਲਾਂਕਿ ਇਸ ਤੋਂ ਰੂਟਾਂ ਦੀ ਜਾਣਕਾਰੀ ਨਹੀਂ ਮਿਲ ਸਕੀ ਜਿਨ੍ਹਾਂ ਨੂੰ ਸੰਵੇਦਨਸ਼ੀਲ ਘੋਸ਼ਿਤ ਕੀਤਾ ਗਿਆ ਹੈ ਜਾਂ ਫਿਰ ਜਿਨ੍ਹਾਂ ਰੂਟਾਂ 'ਤੇ ਬੱਸਾਂ ਦੀ ਆਵਾਜਾਈ ਨੂੰ ਰੌਕ ਦਿੱਤਾ ਗਿਆ ਹੈ।
ਆਪਣੀ ਜ਼ਿੰਮੇਵਾਰੀ 'ਤੇ ਡਰਾਈਵਰਾਂ ਲੈ ਜਾ ਰਹੇ ਹਨ ਬੱਸਾਂ
ਆਵਾਜਾਈ ਨਿਗਮ ਨੇ ਡਰਾਈਵਰਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਜਿੱਥੇ ਕੱਚੀ ਸੜਕਾਂ ਹਨ ਅਤੇ ਜ਼ਮੀਨ ਖਿਸਕਣ ਦਾ ਖਤਰਾ ਹੈ, ਉੱਥੇ ਆਪਣੀ ਜਿੰਮੇਵਾਰੀ 'ਤੇ ਡਰਾਈਵਰ ਬੱਸ ਲੈ ਜਾ ਸਕਦੇ ਸਨ। ਜੇਕਰ ਉਸ ਨੂੰ ਲੱਗਦਾ ਹੈ ਕਿ ਅੱਗੇ ਨਹੀਂ ਜਾਣਾ ਚਾਹੀਦਾ ਹੈ ਤਾਂ ਅਜਿਹਾ ਕਰ ਸਕਦੇ ਹਨ। ਬਾਰਿਸ਼ ਖਤਮ ਹੋਣ ਤੱਕ ਕੱਚੀਆਂ ਸੜਕਾਂ ਬੱਸ ਸੇਵਾਵਾਂ ਨਹੀਂ ਦਿੱਤੀਆਂ ਜਾਣਗੀਆਂ। 
ਜ਼ਿਕਰਯੋਗ ਹੈ ਕਿ ਕਿ ਕੋਟਰੋਪੀ ਹਾਦਸੇ 'ਚ ਐੈੱਚ. ਆਰ. ਟੀ. ਸੀ. ਦੀਆਂ 2 ਬੱਸਾਂ ਮਲਬੇ 'ਚ ਹੇਠਾ ਆ ਗਈਆਂ ਸਨ, ਜਿਨ੍ਹਾਂ 'ਚ 46 ਲੋਕਾਂ ਦੀ ਮੌਤ ਹੋ ਗਈ ਸੀ।


Related News