''ਆਪ'' ਨੇਤਾ ਸੰਜੇ ਸਿੰਘ ਦਾ ਕੁਮਾਰ ਵਿਸ਼ਵਾਸ ''ਤੇ ਪਲਟਵਾਰ

04/28/2017 5:28:40 PM

ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਕੁਮਾਰ ਵਿਸ਼ਵਾਸ ''ਤੇ ਪਲਟਵਾਰ ਕੀਤਾ ਹੈ। ਸੰਜੇ ਨੇ ਆਪਣੇ ਬਿਆਨ ''ਚ ਕਿਹਾ ਕਿ ਜਿੱਤਣ ਵਾਲੇ ਨਾਲ ਸਾਰੇ ਹੁੰਦੇ ਹਨ ਪਰ ਹਾਰਨ ਵਾਲੇ ਨਾਲ ਕੋਈ ਨਹੀਂ। ਪਾਰਟੀ ਨੂੰ ਕਿਸੇ ਦੇ ਉਪਦੇਸ਼ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕੁਮਾਰ ਵਿਸ਼ਵਾਸ ਨੂੰ ਆਪਣੀ ਰਾਏ ਪਾਰਟੀ ਫੋਰਮ ''ਚ ਰੱਖਣੀ ਚਾਹੀਦੀ ਸੀ। ਇਸ ਤਰ੍ਹਾਂ ਹਾਰ ''ਤੇ ਦੋਸ਼ ਨਹੀਂ ਲਾਉਣੇ ਚਾਹੀਦੇ।
ਜ਼ਿਕਰਯੋਗ ਹੈ ਕਿ ''ਆਪ'' ਨੇਤਾ ਕੁਮਾਰ ਵਿਸ਼ਵਾਸ ਨੇ ਪੰਜਾਬ ਚੋਣਾਂ ਅਤੇ ਦਿੱਲੀ ਦੀਆਂ ਐੱਮ.ਸੀ.ਡੀ. ਚੋਣਾਂ ''ਚ ਪਾਰਟੀ ਨੂੰ ਮਿਲੀ ਕਰਾਰੀ ਹਾਰ ''ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਚੋਣਾਂ ''ਚ ਗਲਤ ਲੋਕਾਂ ਨੂੰ ਟਿਕਟ ਦਿੱਤੇ ਗਏ। ਉਨ੍ਹਾਂ ਨੇ ਕਿਹਾ ਕਿ ਪਾਰਟੀ ਦੇ ਅੰਦਰ ਕਈ ਗਲਤ ਫੈਸਲੇ ਲਏ ਗਏ ਸਨ। ਹਾਰ ਤੋਂ ਬਾਅਦ ਈ.ਵੀ.ਐੱਮ. ਨੂੰ ਨਿਸ਼ਾਨਾ ਬਣਾਇਆ ਗਲਤ ਸੀ, ਇਹ ਇਕ ਮੁੱਦਾ ਹੋ ਸਕਦਾ ਹੈ ਪਰ ਹਾਰ ਦਾ ਮੁੱਖ ਕਾਰਨ ਇਹ ਸੀ ਕਿ ਅਸੀਂ ਲੋਕਾਂ ਆਪਣੇ ਵਰਕਰਾਂ ਤੋਂ ਕੱਟ ਗਏ ਸੀ।


Disha

News Editor

Related News