ਪੀ.ਐੱਮ. ਮੋਦੀ ਦੇ ਡਰ ਕਾਰਨ ''ਆਪ'' ਨੇ ਬਦਲੀ ਰਣਨੀਤੀ

06/26/2017 11:38:48 AM

ਨਵੀਂ ਦਿੱਲੀ— ਪਿਛਲੀਆਂ ਕੁਝ ਚੋਣਾਂ 'ਚ ਹਾਰ ਝੱਲਣ ਵਾਲੀ ਆਮ ਆਦਮੀ ਪਾਰਟੀ ਨੇ ਲੱਗਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡਰ ਕਾਰਨ ਆਪਣੀ ਰਣਨੀਤੀ ਬਦਲ ਲਈ ਹੈ। 'ਆਪ' ਹੁਣ ਪ੍ਰਧਾਨ ਮੰਤਰੀ ਨੂੰ ਛੱਡ, ਭਾਜਪਾ 'ਤੇ ਹਮਲਾ ਬੋਲਣ 'ਤੇ ਆਪਣਾ ਧਿਆਨ ਕੇਂਦਰਿਤ ਕਰ ਰਹੀ ਹੈ। ਪ੍ਰਧਾਨ ਮੰਤਰੀ ਨੂੰ ਲਗਾਤਾਰ ਨਿਸ਼ਾਨਾ ਬਣਾਉਣ ਵਾਲੀ ਪਾਰਟੀ ਦੀ ਨੀਤੀ ਦਾ ਹਾਲ 'ਚ ਪੰਜਾਬ, ਗੋਆ ਅਤੇ ਦਿੱਲੀ 'ਚ ਹੋਈਆਂ ਚੋਣਾਂ 'ਚ ਉਲਟ ਅਸਰ ਦੇਖਣ ਨੂੰ ਮਿਲਿਆ, ਜਿਸ ਤੋਂ ਬਾਅਦ 'ਆਪ' ਨੇ ਆਪਣੀ ਰਣਨੀਤੀ 'ਚ ਤਬਦੀਲੀ ਕੀਤੀ ਹੈ।
ਪਾਰਟੀ ਨੇ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ 'ਤੇ ਹੋਈਆਂ ਚੋਣਾਂ 'ਚੋਂ 20 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ, ਜਦੋਂ ਕਿ ਗੋਆ 'ਚ ਉਸ ਨੂੰ ਇਕ ਵੀ ਸੀਟ ਨਹੀਂ ਮਿਲੀ। ਦਿੱਲੀ ਨਗਰ ਨਿਗਮ ਚੋਣਾਂ 'ਚ ਉਹ ਦੂਜੇ ਸਥਾਨ 'ਤੇ ਰਹੀ। ਇਸ ਮਾਮਲੇ 'ਚ ਸਵਾਲ ਇਹ ਹੈ ਕਿ ਪਰੇਸ਼ਾਨ ਪਾਰਟੀ ਕਿਵੇਂ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਅਤੇ ਸਿਹਤ ਮੰਤਰੀ ਸਤੇਂਦਰ ਜੈਨ ਦੇ ਕੈਂਪਸਾਂ 'ਤੇ ਹੋਈ ਛਾਪੇਮਾਰੀ 'ਤੇ ਪ੍ਰਤੀਕਿਰਿਆ ਦੇਵੇਗੀ। ਇਹ ਛਾਪੇਮਾਰੀ 2 ਵੱਖ-ਵੱਖ ਮਾਮਲਿਆਂ 'ਚ ਸਪੱਸ਼ਟੀਕਰਨ ਮੰਗਣ ਲਈ ਹੋਈ ਸੀ। ਇਸ ਤੋਂ ਦੁਖੀ 'ਆਪ' ਨੇ ਏਜੰਸੀ 'ਤੇ ਨਿਸ਼ਾਨਾ ਸਾਧਿਆ ਸੀ।
ਪਾਰਟੀ ਨੇ ਕਿਹਾ,''ਸੀ.ਬੀ.ਆਈ. ਨੇ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਦੇ ਘਰ ਭਾਜਪਾ ਸ਼ਾਸਤ ਕੇਂਦਰ ਦੇ ਨਿਰਦੇਸ਼ 'ਤੇ ਛਾਪਾ ਮਾਰਿਆ ਸੀ।'' ਪਾਰਟੀ ਦਾ ਇਹ ਅੰਦਾਜ ਉਸ ਦੇ ਪਹਿਲੇ ਰਵੱਈਏ ਤੋਂ ਬਿਲਕੁੱਲ ਉਲਟ ਹੈ। ਜਦੋਂ ਜਾਂਚ ਏਜੰਸੀ ਨੇ 2015 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਫ਼ਤਰ 'ਚ ਛਾਪਾ ਮਾਰਿਆ ਸੀ। ਉਦੋਂ 'ਆਪ' ਨੇਤਾ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਸੀ.ਬੀ.ਆਈ. ਦੇ ਇਸਤੇਮਾਲ ਦਾ ਦੋਸ਼ ਲਾਉਂਦੇ ਹੋਏ ਉਨ੍ਹਾਂ ਨੂੰ 'ਕਾਇਰ' ਅਤੇ 'ਮਨੋਰੋਗੀ' ਦੱਸਿਆ ਸੀ।


Related News