ਕਾਨਪੁਰ ''ਚ ਮਿਲੀ ਦੁਰਲੱਭ ਬੀਮਾਰੀ ''ਡੇਰੀਅਰ'' ਤੋਂ ਪੀੜਤ ਔਰਤ

11/29/2017 10:44:23 AM

ਕਾਨਪੁਰ — ਪੱਛਮੀ ਦੇਸ਼ਾਂ ਵਿਚ ਆਮ ਤੌਰ 'ਤੇ ਪ੍ਰਚਲਿੱਤ ਦੁਰਲੱਭ ਬੀਮਾਰੀ 'ਡੇਰੀਅਰ' ਤੋਂ ਪੀੜਤ ਇਕ ਔਰਤ ਇਥੇ ਵੀ ਮਿਲੀ ਹੈ। ਲਾਲਾ ਲਾਜਪਤ ਰਾਏ ਹਸਪਤਾਲ ਵਿਖੇ ਪੈਥੋਲੋਜੀ ਵਿਭਾਗ ਦੇ ਪ੍ਰਧਾਨ ਡਾ. ਮਹਿੰਦਰ ਸਿੰਘ ਨੇ ਦੱਸਿਆ ਕਿ ਕਾਨਪੁਰ ਦੱਖਣੀ ਖੇਤਰ ਤੋਂ ਧੱਬਿਆਂ ਦਾ ਇਲਾਜ ਕਰਵਾਉਣ ਪਹੁੰਚੀ ਇਕ ਔਰਤ ਇਸ ਬੀਮਾਰੀ ਤੋਂ ਪੀੜਤ ਪਾਈ ਗਈ। ਉਹ ਕੁਝ ਦਿਨ ਪਹਿਲਾਂ ਹਸਪਤਾਲ ਆਈ ਸੀ ਅਤੇ ਉਸ ਦੇ ਸਰੀਰ 'ਤੇ ਲਾਲ ਅਤੇ ਕਾਲੇ ਰੰਗ ਦੇ ਧੱਬੇ ਸਨ।
ਡਾਕਟਰਾਂ ਨੇ ਉਸ ਨੂੰ ਸਕਿਨ ਕੈਂਸਰ ਦਾ ਸ਼ੱਕ ਹੋਣ ਕਾਰਨ ਬਾਇਓਪਸੀ ਦੀ ਸਲਾਹ ਦਿੱਤੀ। ਇਸ ਵਿਚ ਕੈਂਸਰ ਦੀ ਪੁਸ਼ਟੀ ਨਾ ਹੋਣ 'ਤੇ ਉਨ੍ਹਾਂ ਨੇ ਧੱਬਿਆਂ ਦਾ ਕਾਰਨ ਲੱਭਣ ਲਈ ਉਸ ਦੇ ਖੂਨ ਦੀ ਜਾਂਚ ਕੀਤੀ। ਕਰੀਬ ਇਕ ਹਫਤੇ ਤੱਕ ਚੱਲੀ ਜਾਂਚ ਤੋਂ ਬਾਅਦ ਉਸ ਔਰਤ ਨੂੰ ਇਸ ਬੀਮਾਰੀ ਤੋਂ ਪੀੜਤ ਪਾਇਆ ਗਿਆ।


Related News