ਪਾਕਿਸਤਾਨ ਵੱਲੋਂ ਕੀਤੀ ਗਈ ਜੰਗਬੰਦੀ ਦੀ ਉਲੰਘਣਾ ''ਚ ਇਕ ਫੌਜੀ ਜਵਾਨ ਅਤੇ ਉਸ ਦੇ ਪਿਤਾ ਜ਼ਖਮੀ

08/17/2017 11:43:50 PM

ਜੰਮੂ— ਰਾਜੌਰੀ ਜ਼ਿਲੇ ਦੇ ਨੌਸ਼ੇਰਾ ਸੈਕਟਰ 'ਚ ਕੰਟਰੋਲ ਲਾਈਨ 'ਤੇ ਪਾਕਿਸਤਾਨੀ ਫੌਜ ਵੱਲੋਂ ਲਗਾਤਾਰ 6ਵੇਂ ਦਿਨ ਕੀਤੀ ਗਈ ਜੰਗਬੰਦੀ ਦੀ ਉਲੰਘਣਾ 'ਚ ਫੌਜ ਦਾ ਇਕ ਜਵਾਨ ਅਤੇ ਉਸ ਦੇ ਪਿਤਾ ਜ਼ਖਮੀ ਹੋ ਗਏ। ਫੌਜ ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਵੱਲੋਂ ਕੀਤੀ ਗਈ ਗੋਲੀਬਾਰੀ 'ਚ ਜਵਾਨ ਅਤੇ ਉਸ ਦੇ ਪਿਤਾ ਜ਼ਖਮੀ ਹੋ ਗਏ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਅਜਿਹੀਆਂ ਖਬਰਾਂ ਵੀ ਹਨ ਕਿ ਪੁੰਛ ਸੈਕਟਰ 'ਤੇ ਛੋਟੇ ਹਥਿਆਰਾਂ ਨਾਲ ਵੀ ਗੋਲੀਬਾਰੀ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 6 ਦਿਨਾਂ 'ਚ ਪਾਕਿਸਤਾਨੀ ਫੌਜ ਨੇ ਜੰਮੂ-ਕਸ਼ਮੀਰ ਦੇ ਕੰਟਰੋਲ ਲਾਈਨ 'ਤੇ ਕਈ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ। ਜੰਗਬੰਦੀ ਦੀ ਉਲੰਘਣਾ ਦੀ ਸ਼ੁਰੂਆਤ 12 ਅਗਸਤ ਤੋਂ ਹੋਈ ਹੈ, ਜਿਸ 'ਚ ਇਕ ਜਵਾਨ ਅਤੇ ਇਕ ਮਹਿਲਾ ਦੀ ਮੌਤ ਹੋ ਗਈ ਸੀ। ਕੰਟਰੋਲ ਲਾਈਨ 'ਤੇ ਪਾਕਿਸਤਾਨੀ ਫੌਜ ਵੱਲੋਂ ਸਾਲ 2017 'ਚ ਜੰਗਬੰਦੀ 'ਚ ਵਾਧਾ ਹੋਇਆ ਹੈ। 1 ਅਗਸਤ ਤਕ ਪਾਕਿਸਤਾਨੀ ਫੌਜ ਵੱਲੋਂ 285 ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਗਈ। ਉਥੇ ਹੀ ਸਾਲ 2016 'ਚ ਪੂਰੇ ਸਾਲ 'ਚ 228 ਵਾਰ ਜੰਗਬੰਦੀ ਦੀ ਉਲੰਘਣਾ ਹੋਈ ਸੀ।


Related News