ਜੇ. ਕੇ. ਬਾਲਾਕੋਟ ਜ਼ਿਲੇ ''ਚ ਪਾਕਿ ਗੋਲੀਬਾਰੀ ਤੋਂ ਸਕੂਲ ਦੀ ਇਮਾਰਤ ਦਾ ਨੁਕਸਾਨ

10/15/2017 5:03:12 PM

ਪੁੰਛ— ਪਾਕਿਸਤਾਨ ਵੱਲੋਂ ਇਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਨੀਵਾਰ ਨੂੰ ਪਾਕਿਸਤਾਨ ਫੌਜ ਵੱਲੋਂ ਜ਼ਿਲੇ ਦੇ ਬਾਲਾਕੋਟ 'ਚ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਭਾਰੀ ਗੋਲੀਬਾਰੀ ਕੀਤੀ ਗਈ। ਜਿਸ ਕਰਕੇ ਪਿੰਡ ਸੰਦੋਟ ਇਕ ਮਕਾਨ 'ਤੇ ਗੋਲਾ ਡਿੱਗਣ ਨਾਲ ਬੱਚੇ ਜ਼ਖਮੀ ਹੋ ਗਏ ਸਨ, ਜਦੋਂਕਿ ਪਿੰਡ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਦਾ ਬੁਰੀ ਤਰ੍ਹਾਂ ਨੁਕਸਾਨ ਹੋਇਆ।

PunjabKesari

ਇਸ ਪ੍ਰਕਾਰ ਪਾਕਿਸਤਾਨ ਫੌਜ ਵੱਲੋਂ ਕੀਤੀ ਗੋਲੀਬਾਰੀ 'ਚ ਲੋਕਾਂ ਦੇ ਘਰਾਂ, ਸਕੂਲਾਂ ਨੂੰ ਨਿਸ਼ਾਨਾ ਬਣਾਏ ਜਾਣ 'ਤੇ ਲੋਕਾਂ 'ਚ ਭਾਰੀ ਰੋਸ ਹਨ। ਪਿੰਡ ਦਾ ਕਹਿਣਾ ਹੈ ਕਿ ਕਲ ਸ਼ਾਮ ਸਾਢੇ 6 ਵਜੇ ਪਾਕਿਸਤਾਨ ਫੌਜ ਨੇ ਗੋਲੀਬਾਰੀ ਕੀਤੀ ਜਿਸ 'ਚ ਪਿੰਡ ਦੇ ਸਕੂਲ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਜੇਕਰ ਗੋਲੀਬਾਰੀ ਦਿਨ ਨੂੰ ਹੁੰਦੀ ਤਾਂ ਇੱਥੇ ਬੱਚਿਆਂ ਦਾ ਵੀ ਨੁਕਸਾਨ ਹੋਣਾ ਸੀ। ਪੂਰੇ ਪਿੰਡ 'ਚ ਸਨਸਨੀ ਫੈਲ ਗਈ ਹੈ।


Related News