ਭਾਰੀ ਗਿਣਤੀ ''ਚ ਮਾਂ ਵੈਸ਼ਨੋ ਦੇ ਦਰਸ਼ਨਾਂ ਲਈ ਪਹੁੰਚੇ ਸ਼ਰਧਾਲੂ, ਰਜਿਸਟਰੇਸ਼ਨ ਰੂਮ ''ਚ ਲੱਗੀਆਂ ਲੰਬੀਆਂ ਲਾਈਨਾਂ

06/26/2017 12:24:01 PM

ਕਟੜਾ—ਸ਼ਨੀਵਾਰ ਨੂੰ ਨਿਰਧਾਰਿਤ ਸਮੇਂ ਤੋਂ 2 ਘੰਟੇ ਪਹਿਲਾਂ ਬੰਦ ਹੋਏ ਰਜਿਸਟਰੇਸ਼ਨ ਰੂਮ ਨੂੰ ਐਤਵਾਰ ਸਵੇਰੇ ਖੋਲ੍ਹ ਦਿੱਤਾ ਗਿਆ, ਜਿਸ ਦੇ ਬਾਅਦ ਯਾਤਰਾ ਪਰਚੀ ਹਾਸਲ ਕਰਨ ਲਈ ਸ਼ਰਧਾਲੂਆਂ ਦੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ। ਜਾਣਕਾਰੀ ਮੁਤਾਬਕ ਦਰਸ਼ਨਾਂ ਦੇ ਲਈ ਸ਼ਰਧਾਲੂਆਂ ਨੂੰ ਲਾਈਨਾਂ 'ਚ ਖੜ੍ਹੇ ਹੋ ਕੇ ਇੰਤਜ਼ਾਰ ਕਰਨਾ ਪਿਆ। ਬਾਵਜੂਦ ਇਸ ਦੇ ਸ਼ਰਧਾਲੂ ਮਾਂ ਵੈਸ਼ਨੋ ਦੇਵੀ ਦੇ ਜੈਕਾਰੇ ਲਗਾਉਂਦੇ ਹੋਏ ਅੱਗੇ ਵੱਧ ਰਹੇ।
ਰਜਿਸਟਰੇਸ਼ਨ ਰੂਮ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਐਤਵਾਰ ਨੂੰ 4 ਵਜੇ ਤੱਕ ਕਰੀਬ 38,000 ਸ਼ਰਧਾਲੂ ਯਾਤਰਾ ਪਰਚੀ ਲੈ ਕੇ ਅੱਗੇ ਵਧ ਚੁੱਕੇ ਸੀ ਜਦਕਿ ਯਾਤਰਾ ਰੂਮ ਬੰਦ ਹੋਣ 'ਚ ਅਜੇ ਕਾਫੀ ਸਮਾਂ ਬਾਕੀ ਸੀ। ਉੱਥੇ ਮੌਸਮ ਸਾਫ ਹੋਣ ਦੇ ਕਾਰਨ ਕਟੜਾ ਸਾਂਝੀ ਛੱਤ 'ਚ ਚੱਲਣ ਵਾਲੀ ਹੈਲੀਕਾਪਟਰ ਸੇਵਾ ਵੀ ਦਿਨ ਭਰ ਬਹਾਲ ਰਹੀ, ਜਿਸ ਦੀ ਪਹਿਲਾਂ ਤੋਂ ਬੁਕਿੰਗ ਕਰਵਾ ਚੁੱਕੇ ਸ਼ਰਧਾਲੂਆਂ ਵੱਲੋਂ ਕਾਫੀ ਲੁਤਫ ਚੁੱਕਿਆ ਗਿਆ। ਸ਼ਰਾਈਨ ਬੋਰਡ ਦੇ ਉੱਚ ਅਧਿਕਾਰੀ ਦੇ ਮੁਤਾਬਕ ਬੋਰਡ ਪ੍ਰਸ਼ਾਸਨ ਵੱਲੋਂ ਯਾਤਰਾ 'ਚ ਉੱਚਿਤ ਪ੍ਰਬੰਧ ਕੀਤੇ ਗਏ ਹਨ। ਯਾਤਰਾ ਮਾਰਗ ਸਮੇਤ ਭਵਨ 'ਤੇ ਵਿਸ਼ੇਸ਼ ਟੀਮਾਂ ਦੀ ਤਾਇਨਾਤੀ ਕੀਤੀ ਗਈ ਹੈ।


Related News