ਇਸ ਇਲਾਕੇ ''ਚ 8000 ਰੁਪਏ ''ਚ ਵਿੱਕ ਰਹੀ ਹੈ ਸੀਮੈਂਟ ਦੀ ਇਕ ਬੋਰੀ

11/19/2017 5:27:53 AM

ਈਟਾਨਗਰ — ਤੁਸੀਂ ਇਸ 'ਤੇ ਭਰੋਸਾ ਕਰੋ ਜਾਂ ਨਾ ਪਰ ਅਰੁਣਾਚਲ ਪ੍ਰਦੇਸ਼ ਦੇ ਵਿਜੇ ਨਗਰ ਕਸਬੇ 'ਚ ਰਹਿ ਰਹੇ ਲੋਕ ਸੀਮੇਂਟ ਦੀ ਇਕ ਬੋਰੀ ਲਈ 8000 ਰੁਪਏ ਤਕ ਅਦਾ ਕਰ ਰਹੇ ਹਨ। ਇਸ ਦੇ ਬਾਵਜੂਦ ਇਹ ਸੀਮੈਂਟ ਉਦੋਂ ਹੀ ਮਿਲਦਾ ਹੈ ਜਦੋਂ ਉਪਲਬੱਧ ਹੋਵੇ। ਚਾਂਗਲਾਂਗ ਜ਼ਿਲੇ 'ਚ 1500 ਦੀ ਆਬਾਦੀ ਵਾਲੇ ਵਿਜੇ ਨਗਰ ਤਕ ਜਾਣ ਲਈ ਕੋਈ ਚੰਗੀ ਸੜਕ ਵੀ ਨਹੀਂ ਹੈ। ਮਿਆਓ ਤੋਂ ਇਸ ਕਸਬੇ ਤਕ ਪਹੁੰਚਣ ਲਈ ਲੋਕਾਂ ਨੂੰ 5 ਦਿਨ ਲੱਗ ਜਾਂਦੇ ਹਨ।
ਸਮਾਨ ਦੀ ਸਪਲਾਈ ਲਈ ਹਫਤਾਵਾਰੀ ਹੈਲੀਕਾਪਟਰ ਸੇਵਾ ਹੈ ਪਰ ਉਹ ਵੀ ਮੌਸਮ 'ਤੇ ਨਿਰਭਰ ਕਰਦੀ ਹੈ। ਪੀ. ਐੱਚ. ਈ. ਵਿਭਾਗ ਵਲੋਂ ਇਸ ਕਸਬੇ 'ਚ ਟਾਇਲਟਾਂ ਦੀ ਉਸਾਰੀ ਕਰਵਾਈ ਜਾ ਰਹੀ ਹੈ। ਇਸ ਲਈ ਕੇਂਦਰ ਵਲੋਂ 10800 ਅਤੇ ਸੂਬਾ ਸਰਕਾਰ ਵਲੋਂ 9200 ਰੁਪਏ ਪ੍ਰਤੀ ਟਾਇਲਟ ਲਈ ਦਿੱਤੇ ਜਾ ਰਹੇ ਹਨ।


Related News