ਰਾਤੋਂ-ਰਾਤ ਕਰੋੜਪਤੀ ਬਣ ਗਿਆ ਇਹ ਵਿਅਕਤੀ, ਖਾਤੇ 'ਚ ਆਏ 99 ਕਰੋੜ ਰੁਪਏ

11/19/2017 12:17:32 AM

ਪਟਨਾ— ਬਿਹਾਰ ਸਰਕਾਰ ਦਾ ਇਕ ਕਰਮਚਾਰੀ ਉਸ ਸਮੇਂ ਰਾਤੋਂ ਰਾਤ ਅਰਬਪਤੀ ਬਣ ਗਿਆ ਜਦੋਂ ਉਸ ਦੇ ਬੈਂਕ ਖਾਤੇ 'ਚ 99 ਕਰੋੜ 95 ਲੱਖ ਅਤੇ67 ਹਜ਼ਾਰ ਰੁਪਏ ਆ ਗਏ। ਸ਼ੇਖਪੁਰਾ ਜ਼ਿਲੇ ਦੇ ਮਾਲ ਕਰਮਚਾਰੀ ਵਿਸਣੂਦੇਵ ਪ੍ਰਸਾਦ ਯਾਦਵ ਜਦੋਂ ਬੁੱਧਵਾਰ ਨੂੰ ਆਪਣਾ ਬਕਾਇਆ ਚੈੱਕ ਕਰਨ ਬੈਂਕ ਗਿਆ ਤਾਂ ਉਹ ਇਹ ਸਭ ਦੇਖ ਕੇ ਹੈਰਾਨ ਰਹਿ ਗਿਆ। ਜਦੋਂ ਉਸ ਨੇ ਆਪਣੇ ਬੈਂਕ ਖਾਤੇ 'ਚ ਇੰਨੀ ਵੱਡੀ ਰਕਮ ਦੇਖੀ ਤਾਂ ਉਹ ਹੈਰਾਨ ਤਾਂ ਹੋਇਆ ਹੀ ਉਸ ਦੇ ਨਾਲ ਉਹ ਬੀਮਾਰ ਵੀ ਹੋ ਗਿਆ। ਵਿਸ਼ਣੂਦੇਵ ਪ੍ਰਸਾਦ ਯਾਦਵ ਸੇਖ਼ਪੁਰਾ ਦੇ ਘਾਟ ਕੁਸੁੰਭਾ ਅੰਚਲ 'ਚ ਮਾਲ ਕਰਮਚਾਰੀ ਹੈ। ਉਸ ਦਾ ਬੈਂਕ ਜਮੁਈ ਜੇਲ ਦੇ ਸਿਕੰਦਰਾ 'ਚ ਹੈ। ਕੁੱਝ ਦਿਨ ਪਹਿਲਾਂ ਸਟੇਟ ਬੈਂਕ ਦੀ ਸ਼ਾਖਾ 'ਚ ਉਹ ਪੈਸੇ ਕੱਢਵਾਉਣ ਗਿਆ ਤਾਂ ਉਸ ਨੂੰ ਪਤਾ ਚੱਲਿਆ ਕਿ ਉਸ ਦੇ ਖਾਤੇ ਨੂੰ ਕੋਈ ਓਪਰੇਟ ਕਰ ਰਿਹਾ ਹੈ ਅਤੇ ਉਸ ਦੌਰਾਨ ਉਸ ਦੇ ਖਾਤੇ 'ਚੋਂ 50 ਹਜ਼ਾਰ ਰੁਪਏ ਨਿਕਲ ਗਏ ਹਨ। ਉਸ ਨੇ ਬੈਂਕ ਮੈਨੇਜ਼ਰ ਨੂੰ ਇਸ ਦੀ ਸ਼ਿਕਾਇਤ ਕੀਤੀ। ਮੈਨੇਜ਼ਰ ਨੇ ਕਿਹਾ ਕਿ ਤੁਹਾਡੇ ਰੁਪਏ ਤੁਹਾਨੂੰ ਵਾਪਸ ਕਰ ਦਿੱਤੇ ਜਾਣਗੇ।

PunjabKesariਬੈਂਕ ਮੈਨੇਜ਼ਰ ਦੇ ਭਰੋਸੇ ਮੁਤਾਬਕ ਉਸ ਦੇ ਖਾਤੇ 'ਚੋਂ 10-10 ਹਜ਼ਾਰ ਕਰਕੇ ਪੈਸੇ ਵਾਪਸ ਆ ਗਏ ਪਰ ਨਾਲ ਹੀ 99 ਕਰੋੜ,95 ਲੱਖ ਅਤੇ 67 ਹਜ਼ਾਰ ਰੁਪਏ ਵੀ ਕਰਮਚਾਰੀ ਦੇ ਖਾਤੇ 'ਚ ਆ ਗਏ। ਵਿਸ਼ਣੂਦੇਵ ਨੇ ਫਿਰ ਇਸ ਦੀ ਸ਼ਿਕਾਇਤ ਬੈਂਕ ਮੈਨੇਜ਼ਰ ਨੂੰ ਕੀਤੀ ਤਾਂ ਉਸ ਨੇ ਦੱਸਿਆ ਕਿ ਇਹ ਗਲਤੀ ਨਾਲ ਟਰਾਂਸਫਰ ਹੋ ਗਏ ਹਨ ਅਤੇ ਜ਼ਲਦ ਹੀ ਇਸ ਦਾ ਹੱਲ ਕੀਤਾ ਜਾਵੇਗਾ। 
 


Related News