ਹਰਿਆਣਾ ''ਚ ਫਿਰ ਇੱਜ਼ਤ ਹੋਈ ਤਾਰ-ਤਾਰ, ਬਲਾਤਕਾਰ ਦਾ 7ਵਾਂ ਮਾਮਲਾ ਆਇਆ ਸਾਹਮਣੇ

01/18/2018 8:58:04 AM

ਸੋਨੀਪਤ — ਬੀਤੇ ਚਾਰ ਦਿਨਾਂ ਅੰਦਰ ਹਰਿਆਣੇ 'ਚ ਲਗਾਤਾਰ ਰੇਪ ਅਤੇ ਯੌਨ-ਸ਼ੋਸ਼ਣ ਦੇ ਸ਼ਰਮਨਾਕ ਮਾਮਲੇ ਸਾਹਮਣੇ ਆ ਰਹੇ ਹਨ। ਇਸ ਤਰ੍ਹਾਂ ਲੱਗ ਰਿਹਾ ਹੈ ਜਿਸ ਤਰ੍ਹਾਂ ਦੋਸ਼ੀਆਂ ਨੂੰ ਅਜਿਹੇ ਘਿਨਾਉਣੇ ਕੰਮਾਂ ਨੂੰ ਅੰਜਾਮ ਦੇਣ 'ਚ ਡਰ ਹੀ ਨਹੀਂ ਲੱਗਦਾ। ਦੂਸਰੇ ਪਾਸੇ ਪੁਲਸ ਪ੍ਰਸ਼ਾਸਨ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਲੱਗ ਰਹੀਆਂ ਹਨ। ਹਰਿਆਣਾ ਪੁਲਸ ਘਟਨਾ ਤੋਂ ਬਾਅਦ ਤਾਂ ਕਾਰਵਾਈ ਕਰ ਰਹੀ ਹੈ ਅਤੇ ਪਰ ਘਟਨਾ ਤੋਂ ਪਹਿਲਾਂ ਸੁਚੇਤ ਨਹੀਂ ਹੈ। ਇੰਨੀਆਂ ਘਟਨਾਵਾਂ ਹੋਣ ਦੇ ਬਾਵਜੂਦ ਅਜੇ ਤੱਕ ਪੁਲਸ ਪ੍ਰਸ਼ਾਸਨ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ ਹੈ।
ਬੀਤੇ ਚਾਰ ਦਿਨਾਂ ਤੋਂ ਮੰਗਲਵਾਰ ਦੀ ਸਵੇਰ ਤੱਕ ਪੂਰੇ ਸੂਬੇ ਤੋਂ ਯੌਨ-ਸ਼ੋਸ਼ਣ ਨਾਲ ਜੁੜੇ 6 ਮਾਮਲੇ ਸਾਹਮਣੇ ਆ ਚੁੱਕੇ ਹਨ, ਇਸ ਦੇ ਬਾਵਜੂਦ ਹੁਣ ਸੋਨੀਪਤ ਜ਼ਿਲੇ ਦੇ ਸਦਰ ਥਾਣੇ ਅਧੀਨ ਪੈਂਦੇ ਭਟਗਾਂਵ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਪੀੜਤਾ ਨਾਬਾਲਗ ਬੱਚੀ 9ਵੀਂ ਜਮਾਤ ਦੀ ਵਿਦਿਆਰਥਣ ਹੈ। ਮਾਸੂਮ ਬੱਚੀ  ਨੂੰ ਉਸਦੇ ਗੁਆਂਢੀ ਨੇ ਹੀ ਹਵਸ ਦਾ ਸ਼ਿਕਾਰ ਬਣਾਇਆ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਨੇ ਬੱਚੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਅਤੇ ਫਰਾਰ ਹੋ ਗਿਆ। ਪੁਲਸ ਨੇ ਪੀੜਤ ਬੱਚੀ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਪੀੜਤ ਬੱਚੀ ਨੂੰ ਮੈਡੀਕਲ ਲਈ ਨਾਗਰਿਕ ਹਸਪਤਾਲ ਭੇਜਿਆ ਗਿਆ ਹੈ।
ਪੀੜਤ ਵਿਦਿਆਰਥੀ ਦੇ ਪਰਿਵਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਹੈ ਕਿ ਉਨ੍ਹਾਂ ਦੀ ਬੇਟੀ ਨਾਲ ਉਨ੍ਹਾਂ ਦੇ ਹੀ ਗੁਆਂਢੀ ਨੇ ਬਲਾਤਕਾਰ ਕੀਤਾ ਹੈ ਅਤੇ ਉਸ ਤੋਂ ਬਾਅਦ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਹੋਏ ਫਰਾਰ ਹੋ ਗਿਆ।
ਫਿਲਹਾਲ ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਕੇਸ ਦਰਜ ਕਰ ਲਿਆ ਹੈ। ਬਲਾਤਕਾਰ ਦੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।


Related News