ਐਨ.ਐਚ 74 ਘੱਪਲੇ ''ਚ ਆਇਆ ਨਵਾਂ ਮੋੜ, ਐਸ.ਡੀ.ਐਮ ਨੂੰ ਲੱਗ ਸਕਦਾ ਹੈ ਝਟਕਾ

11/30/2017 5:00:19 PM

ਉਧਮਸਿੰਘ ਨਗਰ— ਉਤਰਾਖੰਡ 'ਚ ਬਹੁ-ਚਰਚਿਤ ਐਨ.ਐਚ 74 ਘੱਪਲੇ 'ਚ ਇਕ ਨਵਾਂ ਮੋੜ ਆਇਆ ਹੈ। ਇਸ ਘੱਪਲੇ ਦੀ ਜਾਂਚ ਐਸ.ਆਈ.ਟੀ ਵੱਲੋਂ ਕੀਤੀ ਜਾ ਰਹੀ ਹੈ। ਜ਼ਿਲੇ ਦੇ ਸਾਬਕਾ ਐਸ.ਡੀ.ਐਮ ਨੰਦਨ ਸਿੰਘ ਨਗਨਿਆਲ ਨੂੰ ਇਸ ਮਾਮਲੇ 'ਚ ਝਟਕਾ ਲੱਗਾ ਸਕਦਾ ਹੈ। 
ਐਸ.ਆਈ.ਟੀ ਨੂੰ ਮੁਅੱਤਲ ਐਸ.ਡੀ.ਐਮ ਖਿਲਾਫ ਬਹੁਤ ਸਬੂਤ ਮਿਲ ਚੁੱਕੇ ਹਨ। ਜਿਸ ਦੇ ਚੱਲਦੇ ਐਸ.ਡੀ.ਐਮ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਇਸ ਦੇ ਨਾਲ-ਨਾਲ ਐਸ.ਆਈ.ਟੀ ਨੇ ਕਿਸਾਨਾਂ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸ.ਡੀ.ਐਮ ਕਿੱਛਾ ਵੱਲੋਂ ਕੀਤੀ ਗਈ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਪਿੰਡ ਬਰਾ ਦੇ ਕੁਝ ਕਿਸਾਨਾਂ ਨੇ ਸਰਕਾਰੀ ਕਾਗਜਾਂ ਦੇ ਨਾਲ ਹੇਰਾਫੇਰੀ ਕੀਤੀ ਹੈ। 
ਇਸ ਦੇ ਨਾਲ-ਨਾਲ ਕਿਸਾਨਾਂ ਨੇ ਸਰਕਾਰੀ ਜ਼ਮੀਨ ਨੂੰ ਆਪਣਾ ਦਿਖਾ ਕੇ ਕਰੋੜਾਂ ਰੁਪਏ ਦਾ ਘੱਪਲਾ ਵੀ ਕੀਤਾ ਹੈ। ਇਸ ਘੱਪਲੇ 'ਤੇ ਐਸ.ਡੀ.ਐਮ ਕਿੱਛਾ ਦੀ ਜਾਂਚ ਰਿਪੋਰਟ ਐਸ.ਆਈ.ਟੀ ਨੂੰ ਭੇਜੀ ਜਾ ਚੁੱਕੀ ਹੈ। ਐਸ.ਆਈ.ਟੀ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Related News