6 ਸਾਲ ਦਾ ਇਹ ਬੱਚਾ ਕਮਾਉਂਦਾ ਹੈ ਸਲਾਨਾ 71 ਕਰੋੜ ਰੁਪਏ

12/11/2017 7:44:51 PM

ਨਵੀਂ ਦਿੱਲੀ—ਕੀ ਤੁਸੀਂ ਸੋਚ ਸਕਦੇ ਹੋ ਕਿ ਇਕ ਬੱਚਾ ਵੀ ਕਰੋੜਪਤੀ ਹੋ ਸਕਦਾ ਹੈ। ਜੀ ਹਾਂ ਅਜਿਹਾ ਹੋ ਸਕਦੈ। 6 ਸਾਲ ਦਾ ਰਾਇਨ ਸਿਰਫ ਆਪਣੇ ਯੂਟੀਊਬ ਵੀਡੀਓਜ਼ ਦੇ ਜ਼ਰੀਏ ਸਾਲ 'ਚ 71 ਕਰੋੜ ਰੁਪਏ ਕਮਾ ਰਿਹਾ ਹੈ।
ਰਾਇਨ ਟਾਇਜ਼ ਰੀਵਿਊ ਦੇ ਨਾਂ 'ਤੇ ਇਹ ਚੈਨਲ ਯੂਟੀਊਬ 'ਤੇ ਕਾਫੀ ਲੋਕਪ੍ਰਸਿੱਧ ਹੈ। ਰਾਇਨ ਅਤੇ ਉਸ ਦੇ ਪਰਿਵਾਰ ਦੁਆਰਾ ਚਲਾਏ ਜਾਣ ਵਾਲੇ ਇਸ ਚੈਨਲ 'ਤੇ ਰਾਇਨ ਖਿਡੌਣਿਆਂ ਦਾ ਰੀਵਿਊ ਕਰਦਾ ਹੈ। ਫੋਬਰਸ ਨੇ ਹਾਲ ਹੀ 'ਚ ਯੂਟੀਊਬ ਦੇ ਜ਼ਰੀਏ ਕਮਾਈ ਕਰਨ ਵਾਲੇ ਟਾਪ 10 Celebrities ਦੀ ਲਿਸਟ ਜਾਰੀ ਕੀਤੀ ਸੀ, ਜਿਸ 'ਚ ਰਾਇਨ 11 ਮਿਲੀਅਨ ਡਾਲਰ (71 ਕਰੋੜ ਰੁਪਏ) ਦੀ ਕਮਾਈ ਨਾਲ 9ਵੇਂ ਸਥਾਨ 'ਤੇ ਹੈ। ਜੁਲਾਈ 2015 'ਚ ਯੂਟੀਊੂਬ 'ਤੇ ਕਦਮ ਰੱਖਣ ਵਾਲੇ ਰਾਇਨ ਨੇ ਹੁਣ ਤਕ ਕਈ ਵੀਡੀਓਜ਼ ਪੋਸਟ ਕੀਤੀਆਂ ਹਨ। ਪਰ ਉਸ ਦੇ ਸਭ ਤੋਂ ਲੋਕਪ੍ਰਸਿੱਧ ਵੀਡੀਓ ਦਾ ਰੀਵੀਯੂ ਰਿਹਾ 'Giant Egg Surprise' । ਇਸ ਵੀਡੀਓ 'ਤੇ ਹੁਣ ਤਕ 80 ਕਰੋੜ ਤੋਂ ਜ਼ਿਆਦਾ ਵਿਊਜ਼ ਹਨ। 
ਰਾਇਨ ਦੇ ਯੂਟੀਊਬ ਚੈਨਲ 'ਤੇ ਇਸ ਵੇਲੇ 10 ਮਿਲੀਅਨ (1 ਕਰੋੜ) ਸਬਸਕਰਾਈਬਰਸ ਹਨ। ਅੰਦਾਜ਼ਾ ਹੈ ਕਿ ਸਿਰਫ ਵਿਗਿਆਪਨ ਦੇ ਜ਼ਰੀਏ ਹੀ ਰਾਇਨ ਮਹੀਨੇ 'ਚ ਕਰੀਬ 6 ਕਰੋੜ ਰੁਪਏ ਕਮਾ ਲੈਂਦਾ ਹੈ।


Related News