5 ਸਾਲਾ ਬੱਚੀ ਨੇ ਸ਼ੋਰ ਪ੍ਰਦੂਸ਼ਣ ਖਿਲਾਫ ਦਾਖਲ ਕੀਤੀ ਪਟੀਸ਼ਨ

12/12/2017 11:24:33 PM

ਨਵੀਂ ਦਿੱਲੀ— ਪੰਜ ਸਾਲ ਦੀ ਇਕ ਬੱਚੀ ਨੇ ਮੰਗਲਵਾਰ ਨੂੰ ਦਿੱਲੀ ਮੈਟਰੋ ਦੇ ਚੱਲਣ ਕਾਰਨ ਪੈਦਾ ਹੁੰਦੇ ਸ਼ੋਰ ਪ੍ਰਦੂਸ਼ਣ 'ਤੇ ਰਾਸ਼ਟਰੀ ਗ੍ਰੀਨ ਅਥਾਰਟੀ (ਐੱਨ. ਜੀ. ਟੀ.) 'ਚ ਪਟੀਸ਼ਨ ਦਾਖਲ ਕੀਤੀ ਹੈ। ਪਟੀਸ਼ਨਰ ਨੇ ਉਤਰੀ ਦਿੱਲੀ ਦੇ ਰੋਹਿਣੀ ਖੇਤਰ 'ਚ ਸ਼ੋਰ ਪ੍ਰਦੂਸ਼ਣ ਦੀ ਸਥਿਤੀ 'ਤੇ ਚਿੰਤਾ ਜਤਾਉਂਦੇ ਹੋਏ ਐਨ. ਜੀ. ਟੀ. ਦਾ ਰੁਖ ਕੀਤਾ।
ਪਟੀਸ਼ਨ 'ਚ ਚੀਫ ਜਸਟਿਸ ਸੁਤੰਤਰ ਕੁਮਾਰ ਨੇ ਮਾਮਲੇ ਨੂੰ ਧਿਆਨ 'ਚ ਲੈਂਦੇ ਹੋਏ ਕਿਹਾ ਕਿ ਦਿੱਲੀ ਮੈਟਰੋ ਦੇ ਚੱਲਣ ਅਤੇ ਨਿਰਮਾਣ ਕਾਰਜਾਂ ਸਮੇਤ ਦੂਜੀਆਂ ਗਤੀਵਿਧੀਆਂ ਨਾਲ ਸ਼ੋਰ ਪ੍ਰਦੂਸ਼ਣ ਨਾ ਹੋਵੇ।
ਮੈਟਰੋ ਸਟੇਸ਼ਨ ਦੀ ਜਗ੍ਹਾ ਬਦਲੀ ਜਾਵੇ 
ਪਟੀਸ਼ਨਰ ਸਮਰਿਧੀ ਨੇ ਇਸ ਤੋਂ ਪਹਿਲਾਂ ਮੈਟਰੋ ਦੇ ਚੱਲਣ 'ਤੇ ਪੈਦਾ ਹੋਣ ਵਾਲੇ ਸ਼ੋਰ ਪ੍ਰਦੂਸ਼ਣ ਦੀ ਸ਼ਿਕਾਇਤ ਦਰਜ ਕਰਾਉਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਸਨ ਪਰ ਉਹ ਸਫਲ ਨਹੀਂ ਹੋਈ। ਸਮਰਿਧੀ ਨੇ ਆਪਣੀ ਪਟੀਸ਼ਨ 'ਚ ਰੋਹਿਣੀ ਸੈਕਟਰ-18 ਅਤੇ 19 ਮੈਟਰੋ ਸਟੇਸ਼ਨ ਨੂੰ ਕਹੀ ਅਤੇ ਇਨ੍ਹਾਂ ਨੂੰ ਸਹੀ ਜਗ੍ਹਾ 'ਤੇ ਲੈ ਕੇ ਜਾਣ ਦੀ ਮੰਗ ਕੀਤੀ ਹੈ ਕਿਉਂਕਿ ਇਥੇ ਸ਼ੋਰ ਪ੍ਰਦੂਸ਼ਣ ਦਾ ਪੱਧਰ 85 ਡੈਸਿਵਲ ਤੋਂ ਜ਼ਿਆਦਾ ਪਾਇਆ ਗਿਆ।


Related News