ਕਹਿਰ ਬਣ ਕੇ ਡਿੱਗੀ ਮਸਜਿਦ ਦੀ ਛੱਤ ਹੇਠਾਂ ਆਉਣ ਨਾਲ 15 ਮਜ਼ਦੂਰ ਹੋਏ ਜ਼ਖਮੀ

12/08/2017 4:24:46 PM

ਜੰਮੂ— ਹਿਮਾਚਲ ਪ੍ਰਦੇਸ਼ ਦੇ ਖੜੀ ਤਹਿਸੀਲ ਦੇ ਖਾਸ ਤ੍ਰੇਗਾਮ ਪਿੰਡ 'ਚ ਇਕ ਮਸਜਿਦ ਦੀ ਛੱਤ ਡਿੱਗਣ ਨਾਲ 15 ਮਜ਼ਦੂਰ ਗੰਭੀਰ ਰੂਪ 'ਚ ਜ਼ਖਮੀ ਹੋਏ ਹਨ। ਵੀਰਵਾਰ ਨੂੰ ਖੜੀ ਤਹਿਸੀਲ ਦੇ ਥੋੜਾ ਦੂਰ ਪਿੰਡ 'ਚ ਇਕ ਮਸਜਿਦ ਦੀ ਛੱਤ ਪਾਉਣ ਦਾ ਕੰਮ ਚੱਲ ਰਿਹਾ ਸੀ ਕਿ ਅਚਾਨਕ ਉਸਾਰੀ ਲਈ ਖੜਾ ਕੀਤਾ ਢਾਂਚਾ ਢਹਿ ਗਿਆ। ਜਿਸ 'ਚ 2 ਪੁਰਸ਼ਾਂ ਸਮੇਤ 13 ਮਹਿਲਾਵਾਂ ਅਤੇ ਬੱਚੇ ਜ਼ਖਮੀ ਹੋ ਗਏ। ਜਦੋਂ ਇਸ ਗੱਲ ਦਾ ਪਤਾ ਸਥਾਨਕ ਲੋਕਾਂ ਨੂੰ ਲੱਗਿਆ ਤਾਂ ਉਹ ਜ਼ਖਮੀਆਂ ਦੀ ਮਦਦ ਲਈ ਅੱਗੇ ਆਏ ਅਤੇ ਮਲਬੇ ਹੇਠੋ ਬਾਹਰ ਕੱਢਿਆ।

PunjabKesari


ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਇਕ ਮਹਿਲਾ ਦੀ ਹਾਲਤ ਬਹੁਤ ਨਾਜੁਕ ਹੈ। ਉਸ ਨੂੰ ਇਲਾਜ ਲਈ ਸ਼੍ਰੀਨਗਰ ਰੈਫਰ ਕਰ ਦਿੱਤਾ ਗਿਆ ਹੈ। ਨਾਲ ਹੀ ਦੂਜੇ ਪਾਸੇ ਹੋਰ ਜ਼ਖਮੀਆਂ ਦੀ ਹਾਲਤ ਖਤਰੇ ਚੋਂ ਬਾਹਰ ਦੱਸੀ ਗਈ ਹੈ। ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

PunjabKesari


Related News