ਅਮਰੀਕਾ ''ਚ ਭਾਰਤੀ ਨੂੰ ਹੋਈ 40 ਮਹੀਨੇ ਦੀ ਕੈਦ

08/17/2017 9:09:57 PM

ਵਾਸ਼ਿੰਗਟਨ-ਇਕ ਭਾਰਤੀ ਮੂਲ ਦੇ ਵਿਅਕਤੀ ਨੂੰ ਧੋਖਾਦੇਹੀ ਦੇ ਇਕ ਮਾਮਲੇ 'ਚ ਅਮਰੀਕੀ ਅਦਾਲਤ ਨੇ 40 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਅਮਰੀਕਾ ਦੇ ਫਲੋਰਿਡਾ 'ਚ ਦੱਖਣੀ ਜ਼ਿਲੇ ਦੇ ਅਟਾਰਨੀ ਬੇਨਾਜਾਮੀਨ ਗ੍ਰੀਨਬਰਗ ਮੁਤਾਬਕ ਭਾਰਤੀ ਮੂਲ ਦੇ ਵਿਅਕਤੀ ਆਨੰਦ ਕੁਮਾਰ ਜਯੰਤੀਲਾ 'ਤੇ ਦੋਸ਼ ਹੈ ਕਿ ਉਸਨੇ ਟੈਲੀਫੋਨ ਯੋਜਨਾ ਦੇ ਨਾਲ ਲੋਕਾਂ ਨੂੰ ਧੋਖਾ ਦਿੱਤਾ ਹੈ। ਉਸ ਨੇ ਇਸ ਤਰ੍ਹਾਂ ਪੀੜਤਾਂ ਨੂੰ ਘੱਟੋ-ਘੱਟ 1 ਲੱਖ 50 ਹਜ਼ਾਰ ਡਾਲਰ ਦਾ ਨੁਕਸਾਨ ਪਹੁੰਚਾਇਆ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਤ ਆਨੰਦ ਨੇ ਜਨਵਰੀ 2014 ਤੋਂ 2017 ਦੀ ਸ਼ੁਰੂਆਤ ਤਕ ਕਈ ਹੋਰਾਂ ਨਾਲ ਮਿਲ ਕੇ ਆਨੰਦ ਅੰਦਰੂਨੀ ਮਾਲ (ਖਾਜ਼ਾਨਾ) ਸੇਵਾ (ਆਈ. ਆਰ. ਐੱਸ) 'ਚ ਲੋਕਾਂ ਨੂੰ ਠੱਗਣ ਦੀ ਸਾਜੀਸ਼ ਰਚੀ ਸੀ। ਜਿਸ ਕਾਰਨ ਉਸਨੂੰ 40 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।


Related News