ਦੀਵਾਲੀ ਵਾਲੇ ਦਿਨ ਇਕ ਹੀ ਪਰਿਵਾਰ ਦੇ 4 ਮੈਂਬਰਾਂ ਦੀ ਸੜਕ ਹਾਦਸੇ ''ਚ ਮੌਤ

10/20/2017 6:53:08 PM

ਦੇਹਰਾਦੂਨ— ਦੀਵਾਲੀ ਵਾਲੇ ਦਿਨ ਜਿੱਥੇ ਲੋਕ ਆਪਣੇ ਘਰਾਂ 'ਚ ਖੁਸ਼ੀਆਂ ਮਨਾ ਰਹੇ ਸਨ, ਉਥੇ ਹੀ ਇਕ ਪਰਿਵਾਰ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ 'ਚ ਬਦਲ ਗਈਆਂ ਜਦੋਂ ਇਕ ਹੀ ਪਰਿਵਾਰ ਦੇ 4 ਲੋਕਾਂ ਦੀ ਸੜਕ ਹਾਦਸੇ 'ਚ ਮੌਤ ਹੋ ਗਈ। 
ਜਾਣਕਾਰੀ ਮੁਤਾਬਕ ਜੀ. ਐਮ. ਐਸ. ਰੋਡ ਸਥਿਤ ਇੰਜੀਨੀਅਰਜ਼ ਇੰਨਕਲੇਵ ਫੇਸ-2 ਨਿਵਾਸੀ ਫਕੀਰ ਚੰਦ ਸ਼ਰਮਾ (70) ਆਪਣੀ ਪਤਨੀ ਸੁਸ਼ੀਲਾ ਸ਼ਰਮਾ (65) ਅਤੇ ਕਾਲਿੰਦੀ ਇੰਨਕਲੇਵ ਨਿਵਾਸੀ ਆਪਣੇ ਸਕੇ ਭਰਾ ਸ਼ਿਵ ਕੁਮਾਰ ਸ਼ਰਮਾ (61) ਆਪਣੀ ਪਤਨੀ ਕਮਲੇਸ਼ ਸ਼ਰਮਾ (56) ਦੇ ਨਾਲ ਵੀਰਵਾਰ ਨੂੰ ਦੀਵਾਲੀ ਦੇ ਦਿਨ ਸਹਾਰਨਪੁਰ ਸਥਿਤ ਆਪਣੇ ਮੂਲ ਪਿੰਡ ਪੂਜਾ ਕਰਨ ਲਈ ਗਏ ਸਨ। ਪੂਜਾ ਕਰਨ ਤੋਂ ਬਾਅਦ ਵੀਰਵਾਰ ਦੁਪਹਿਰ ਨੂੰ ਹੀ ਇਹ ਹੀ ਇਹ ਚਾਰੇ ਮੈਂਬਰ ਆਪਣੀ ਕਾਰ 'ਚ ਬੈਠ ਕੇ ਦੇਹਰਾਦੂਨ ਵਾਪਸ ਆ ਰਹੇ ਸਨ। ਕਾਰ ਛੋਟਾ ਭਰਾ ਸ਼ਿਵਕੁਮਾਰ ਸ਼ਰਮਾ ਚਲਾ ਰਿਹਾ ਸੀ। ਵਾਪਸੀ ਦੌਰਾਨ ਰਸਤੇ 'ਚ ਦੇਹਰਾਦੂਨ ਵਲੋਂ ਬਿਹਾਰੀਗੜ੍ਹ ਜਾ ਰਹੀ ਉਤਰਾਖੰਡ ਰੋਡਵੇਜ਼ ਦੀ ਬੱਸ ਅਤੇ ਉਨ੍ਹਾਂ ਦੀ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ। ਜਿਸ ਤੋਂ ਬਾਅਦ ਇਨ੍ਹਾਂ ਚਾਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਭਿਆਨਕ ਟੱਕਰ 'ਚ ਕਾਰ ਦੇ ਪਰਖੱਚੇ ਉੱਡ ਗਏ। ਸੂਚਨਾ ਮਿਲਣ ਤੋਂ ਬਾਅਦ ਘਟਨਾ ਸਥਾਨ 'ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਆਪਣੇ ਕਬਜੇ 'ਚ ਲੈ ਕੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਖਬਰ ਦਿੱਤੀ। ਇਸ ਤੋਂ ਬਾਅਦ ਇਹ ਦੁਖਦਾਈ ਖਬਰ ਮਿਲਣ 'ਤੇ ਦੀਵਾਲੀ ਦੀਆਂ ਖੁਸ਼ੀਆਂ ਮਨਾ ਰਹੇ ਪਰਿਵਾਰ 'ਤੇ ਦੁੱਖਾਂ ਦਾ ਕਹਿਰ ਟੁੱਟ ਪਿਆ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਚਾਰਾਂ ਲਾਸ਼ਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ।  


Related News