ਯਾਤਰਾ ਤੋਂ 4 ਦਿਨ ਪਹਿਲਾਂ ਬਾਬਾ ਬਰਫਾਨੀ ਦੀ ਗੁਫਾ ਪਹੁੰਚੀ 'ਜਗ ਬਾਣੀ' ਦੀ ਟੀਮ (ਵੀਡੀਓ)

06/26/2017 11:46:44 AM

ਅਮਰਨਾਥ — ਜੈ ਬਾਬਾ ਬਰਫਾਨੀ ਭੁੱਖਿਆ ਨੂੰ ਅੰਨ ਅਤੇ ਪਿਆਸਿਆਂ ਨੂੰ ਪਾਣੀ । ਜ਼ਿੰਦਗੀ 'ਚ ਇਕ ਵਾਰ ਤਾਂ ਹਰ ਕਿਸੇ ਭਗਤ ਦੀ ਇੱਛਾ ਹੁੰਦੀ ਹੋਵੇਗੀ ਕਿ ਆਪਣੇ ਬਾਬਾ ਬਰਫਾਨੀ ਦੀ ਗੁਫਾ ਦੇ ਦਰਸ਼ਨ ਕਰੇ। ਸੋ 'ਜਗ ਬਾਣੀ' ਸ਼ਿਵ ਭਗਤਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਭਗਵਾਨ ਸ਼ਿਵ ਦੇ ਸ਼ਾਂਤਮਈ ਢੰਗ ਨਾਲ ਦਰਸ਼ਨ ਕਰਵਾਉਣ ਦੀ ਇੱਛਾ ਰੱਖਦੀ ਹੈ। ਭਾਵੇਂ ਅਮਰਨਾਥ ਦੀ ਯਾਤਰਾ 29 ਜੂਨ ਤੋਂ ਸ਼ੁਰੂ ਹੋ ਰਹੀ ਹੈ। ਜਗ ਬਾਣੀ ਦੀ ਟੀਮ 4 ਦਿਨ ਪਹਿਲਾਂ ਹੀ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਗੁਫਾ ਦੇ ਦੁਆਰ 'ਤੇ ਪਹੁੰਚ ਗਈ ਹੈ। ਇਸ ਗੁਫਾ ਅੰਦਰ ਭਗਵਾਨ ਸ਼ਿਵ ਸਾਕਸ਼ਾਤ ਰੂਪ 'ਚ ਵਿਰਾਜਮਾਨ ਹੁੰਦੇ ਹਨ। ਇਸ ਗੁਫਾ 'ਚ ਜਿਥੇ ਭਗਵਾਨ ਸ਼ਿਵ ਦਾ ਰੂਪ 10 ਫੁੱਟ ਤੋਂ ਜ਼ਿਆਦਾ ਦਾ ਬਣਿਆ ਹੋਇਆ ਹੈ। ਇਹ ਗੁਫਾ 4 ਦਿਨ ਬਾਅਦ ਸ਼ਿਵ ਭਗਤਾਂ ਲਈ ਖੁੱਲ੍ਹੇਗੀ। ਗੁਫਾ ਦੇ ਇੰਨੇ ਸ਼ਾਂਤ ਦਰਸ਼ਨ 'ਜਗ ਬਾਣੀ' ਖਾਸ ਆਪਣੇ ਦਰਸ਼ਕਾਂ ਲਈ ਲੈ ਕੇ ਆਏ ਹਨ।

 

 


Related News