ਸਿਲੰਡਰ ਬਲਾਸਟ ਮਾਮਲਾ : ਇੱਕੋ ਘਰ ''ਚੋਂ ਨਿਕਲੀਆਂ 4 ਭੈਣ-ਭਰਾਵਾਂ ਦੀਆਂ ਅਰਥੀਆਂ

06/24/2017 3:32:04 PM

ਕੁਰੂਕਸ਼ੇਤਰ— ਹਰਿਆਣੇ ਕੁਰੂਕਸ਼ੇਤਰ 'ਚ ਆਈ ਖ਼ਬਰ, ਜਿਸ 'ਚ ਰਸੋਈ ਗੈਸ ਅੰਦਰ ਸਿਲੰਡਰ ਫੱਟਣ ਨਾਲ ਲੱਗੀ ਅੱਗ 'ਚ ਝੁਲਸੇ 4 ਬੱਚਿਆਂ ਦੀ ਮੌਤ ਹੋ ਗਈ। ਦੱਸਣਾ ਚਾਹੁੰਦੇ ਹਾਂ ਕਿ ਚੰਡੀਗੜ੍ਹ ਪੀ. ਜੀ. ਆਈ. 'ਚ ਇਨ੍ਹਾਂ ਦਾ ਇਲਾਜ ਚੱਲ ਰਿਹਾ ਸੀ, ਪਰ ਪਿੰਡ ਦਿਆਲਪੁਰ 'ਚ ਮੌਤ ਦੀ ਖ਼ਬਰ ਸੁਣ ਕੇ ਸ਼ੌਕ ਦੀ ਲਹਿਰ ਛਾ ਗਈ। ਜ਼ਿਕਰਯੋਗ ਹੈ ਕਿ ਇਹ ਪਿਛਲੇ ਦਿਨ ਪੀ. ਜੀ. ਆਈ. ਭੇਜਣ ਤੋਂ ਬਾਅਦ ਉੱਥੇ ਵੀਰਵਾਰ ਸ਼ਾਮ ਨੂੰ ਲਗਭਗ 5 ਵੱਜੇ ਉਨ੍ਹਾਂ ਦੀ ਮੌਤ ਹੋ ਗਈ। ਦੱਸਣਾ ਚਾਹੁੰਦੇ ਹਾਂ ਕਿ ਬੱਚਿਆਂ ਦੀ ਮਾਂ ਰੇਖਾ ਦਾ ਵੀ ਅਜੇ ਚੰਡੀਗੜ੍ਹ ਪੀ. ਜੀ. ਆਈ. 'ਚ ਇਲਾਜ ਚੱਲ ਰਿਹਾ ਹੈ ਅਤੇ ਬੱਚਿਆਂ ਦੇ ਪਿਤਾ ਵੀ ਇੱਥੇ ਨਹੀਂ ਹਨ, ਉਹ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਵਿਦੇਸ਼ ਗਿਆ ਹੈ। ਪਿੰਡ ਦੇ ਲੋਕ ਉਸ ਦੀ ਉਡੀਕ 'ਚ ਹਨ। 

PunjabKesariਜਿਸ ਦੌਰਾਨ ਚਾਰਾਂ ਬੱਚਿਆਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀ ਤਾਂ ਪਿੰਡ ਦਿਆਲਪੁਰ ਵਾਲਿਆਂ ਦੀ ਅੱਖਾਂ 'ਚ ਪਾਣੀ ਰੁੱਕਣ ਦਾ ਨਾਮ ਨਹੀਂ ਲੈ ਰਿਹਾ ਸੀ, ਬਲਕਿ ਸੰਸਕਾਰ 'ਤੇ ਰਾਜਨੀਤਿਕ ਸਮਾਜਿਕ ਸੰਸਥਾਵਾਂ ਦੇ ਨੇਤਾ ਅਧਿਕਾਰੀ ਵੀ ਭਾਵੁਕ ਹੋਏ ਨਜ਼ਰ ਆਏ। ਮਾਹੌਲ ਉਸ ਸਮੇਂ ਜ਼ਿਆਦਾ ਭਾਵੁਕ ਬਣ ਗਿਆ, ਜਿਸ ਸਮੇਂ ਚਾਰਾਂ ਬੱਚਿਆਂ ਦੀ ਅਰਥੀ ਇਕੱਠੀਆਂ ਨਿਕਲੀਆਂ।

PunjabKesari
ਪਿੰਡ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਬੀਤੀਂ ਰਾਤ ਇਸ ਘਟਨਾ ਦੀ ਜਾਣਕਾਰੀ ਬੱਚਿਆਂ ਦੇ ਪਿਤਾ ਜਸਬੀਰ ਨੂੰ ਦਿੱਤੀ, ਜੋ ਕਿ ਪਰਿਵਾਰ ਦੇ ਪਾਲਨ-ਪੋਸ਼ਣ ਲਈ ਪੈਸਾ ਕਮਾਉਣ ਲਈ ਲੰਬੇ ਸਮੇਂ ਕੁਵੈਤ ਗਿਆ ਹੋਇਆ ਹੈ। ਉਸ ਨੇ ਬੀਤੇਂ ਦਿਨ ਸ਼ੁੱਕਰਵਾਰ ਨੂੰ ਆਪਣੀ ਕੰਪਨੀ ਦੇ ਮਾਲਕ ਤੋਂ ਪਾਸਪੋਰਟ ਦੇਣ ਲਈ ਕਿਹਾ, ਪਰੰਤੂ ਅੰਬੈਂਸੀ ਦੀਆਂ ਛੁੱਟੀਆਂ ਹੋਣ ਕਾਰਨ ਜਸਬੀਰ ਕਈ ਘੰਟੇ ਪਰੇਸ਼ਾਨ ਰਿਹਾ। ਪਿੰਡ ਦੇ ਵਿਸ਼ੇਸ਼ ਰਾਜੇਸ਼, ਪ੍ਰਵੀਨ ਕਸ਼ਯਪ, ਦਲ ਸਿੰਘ, ਰਮੇਸ਼ ਕੁਮਾਰ, ਰਾਮਪਾਲ ਅਤੇ ਰਘੁਵੀਰ ਨੇ ਪੀੜਿਤ ਪਰਿਵਾਰ ਦੇ ਘਰ ਹਮਦਰਦੀ ਪ੍ਰਗਟ ਕਰਨ ਆਏ ਸੱਤਾ ਪੱਖ ਦੇ ਨੇਤਾਵਾਂ ਨੂੰ ਅਨੁਰੋਧ ਕੀਤਾ ਕਿ ਮ੍ਰਿਤਕ ਬੱਚਿਆਂ ਦੇ ਪਿਤਾ ਨੂੰ ਕੁਵੈਤ ਤੋਂ ਜਲਦੀ ਤੋਂ ਜਲਦੀ ਸੱਦਣ ਦਾ ਇੰਤਜਾਮ ਕੀਤਾ ਜਾਵੇ, ਪਰ ਫਿਰ ਵੀ ਸਾਰੀਆਂ ਕੋਸ਼ਿਸ਼ਾਂ ਨਾਕਾਮ ਰਹਿਣ 'ਤੇ ਆਖਿਰ ਬੱਚਿਆਂ ਦਾ ਸੰਸਕਾਰ ਕੀਤਾ ਗਿਆ।

PunjabKesari
ਜਿਸ ਸਕੂਲ 'ਚ ਮ੍ਰਿਤਕ ਬੱਚੇ ਰੀਨਾ, ਸੁਮਨ, ਮੀਨਾ, ਗੌਰਵ ਪੜ੍ਹਦੇ ਸਨ, ਉਨ੍ਹਾਂ ਟੀਚਰਾਂ ਨੂੰ ਜਿਵੇਂ ਹੀ ਘਟਨਾ ਦਾ ਪਤਾ ਲੱਗਿਆ, ਉਹ ਘਰਦਿਆਂ ਨੂੰ ਮਿਲਣ ਲਈ ਪਿੰਡ ਪਹੁੰਚੇ ਜਿਨ੍ਹਾਂ 'ਚ ਅਧਿਆਪਕ ਪ੍ਰੀਤਪਾਲ ਸਿੰਘ, ਮਹਿੰਦਰ ਅਤੇ ਕੁਲਦੀਪ ਸਿੰਘ ਸ਼ਾਮਲ ਸਨ।

PunjabKesari
ਅਜਿਹੇ 'ਚ ਰਾਜਨੀਤਿਕ, ਸਮਾਜਿਕ ਸੰਬੰਧਿਤ ਲੋਕਾਂ ਨੇ ਇਸ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਜਿਸ 'ਚ ਰਾਜ ਸਭਾ ਸੰਸਦ ਕਾਜਕੁਮਾਰ ਕਸ਼ਯਪ, ਵਿਧਾਇਕ ਪਵਨ ਸੈਨੀ, ਭਾਜਪਾ ਨੇਤਾ ਸਾਹਿਲ ਸੁਧਾ, ਭਾਜਪਾ ਜਿਲਾ ਮੁੱਖੀ ਧਰਮਵੀਰ ਮਿਰਜਾਪੁਰ, ਜਿਲਾ ਪਰਿਸ਼ਦ ਦੇ ਚੈਅਰਮੈਨ ਗੁਰਦਿਆਲ ਸੁਨਹੇੜੀ, ਇਨੈਲੋ ਪ੍ਰਦੇਸ਼ ਮੁੱਖੀ ਆਸ਼ੋਕ ਅਰੋੜਾ, ਭਾਜਪਾ ਯੁਵਾ ਨੇਤਾ ਪ੍ਰਤੀਕ ਸਮੇਤ ਕਈ ਹਸਤੀਆਂ ਸ਼ਾਮਲ ਸਨ। ਇਕ ਪਰਿਵਾਰ ਦੇ 4 ਬੱਚੇ ਦੀ ਮੌਤ 'ਤੇ ਡੀ. ਸੀ. ਸੁਮੇਘਾ ਕਟਾਰੀਆ ਨੇ ਵੀ ਦੁੱਖ ਪ੍ਰਗਟ ਕੀਤਾ।

 


Related News