ਗੁਆਂਢੀ ਨੇ 3 ਸਾਲ ਦੀ ਮਾਸੂਮ ਨਾਲ ਕੀਤੀ ਦਰਿੰਦਗੀ

10/20/2017 4:29:22 PM

ਪਲਵਲ— ਇੱਥੇ ਇਕ ਵਾਰ ਫਿਰ ਛੋਟੀ ਜਿਹੀ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦੀਵਾਲੀ ਦੇ ਦਿਨ ਲੋਕ ਇਕ ਪਾਸੇ ਜਿੱਥੇ ਮਾਂ ਲਕਸ਼ਮੀ ਦੀ ਪੂਜਾ ਕਰ ਰਹੇ ਸਨ, ਉੱਥੇ ਹੀ ਇਕ ਦਰਿੰਦਾ ਤਿੰਨ ਸਾਲ ਦੀ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਰਿਹਾ ਸੀ। ਲੋਕਾਂ ਨੇ ਬੱਚੀ ਦੀ ਆਵਾਜ਼ ਸੁਣ ਕੇ ਦੋਸ਼ੀ ਨੂੰ ਪੁਲਸ ਦੇ ਹਵਾਲੇ ਕੀਤਾ। ਪੁਲਸ ਦੇ ਖਿਲਾਫ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਘਟਨਾ ਪਲਵਲ ਦੇ ਉਪਮੰਡਲ ਹੋਡਲ ਦੇ ਪਿੰਡ ਭੁਲਵਾਨਾ ਦੀ ਹੈ, ਜਿੱਥੇ ਦੀਵਾਲੀ ਦੀ ਰਾਤ ਪੀੜਤਾ ਦੇ ਪਰਿਵਾਰ ਵਾਲੇ ਪੂਜਾ ਕਰ ਰਹੇ ਸਨ, ਉਦੋਂ ਲੜਕੀ ਘਰੋਂ ਨਿਕਲ ਕੇ ਪਟਾਕੇ ਦੇਖਣ ਲੱਗੀ। ਬੱਚੀ ਨੂੰ ਇਕੱਲਾ ਦੇਖ ਗੁਆਂਢੀ ਉਸ ਨੂੰ ਆਪਣੇ ਘਰ ਲੈ ਗਿਆ। ਜਦੋਂ ਦੂਜੇ ਗੁਆਂਢੀ ਨੇ ਲੜਕੀ ਦੇ ਚੀਕਣ ਦੀ ਆਵਾਜ਼ ਸੁਣੀ ਤਾਂ ਉਸ ਨੇ ਦੋਸ਼ੀ ਦੇ ਘਰ 'ਚ ਦੇਖਿਆ, ਦੋਸ਼ੀ ਬੱਚੀ ਨਾਲ ਬਲਾਤਕਾਰ ਕਰ ਰਿਹਾ ਸੀ। ਲੋਕਾਂ ਨੇ ਦਰਵਾਜ਼ਾ ਖੁੱਲ੍ਹਵਾ ਕੇ ਬੱਚੀ ਨੂੰ ਕੱਢਿਆ ਅਤੇ ਦੋਸ਼ੀ ਨੂੰ ਰੰਗੇ ਹੱਥੀਂ ਫੜ ਕੇ ਉਸ ਦੀ ਕੁੱਟਮਾਰ ਕਰ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਪੀੜਤ ਲੜਕੀ ਦੇ ਪਿਤਾ ਨੇ ਦੋਸ਼ੀ ਨੂੰ ਸਖਤ ਸਜ਼ਾ ਦਿਵਾਏ ਜਾਣ ਦੀ ਮੰਗ ਕੀਤੀ ਹੈ ਤਾਂ ਕਿ ਦੂਜੇ ਲੋਕਾਂ ਨੂੰ ਵੀ ਅਜਿਹਾ ਕਰਨ ਤੋਂ ਪਹਿਲਾਂ 100 ਵਾਰ ਸੋਚਣਾ ਪਵੇ। ਪੀੜਤਾ ਨੂੰ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।


Related News