ਦੁਨੀਆ ਦੀਆਂ 100 ਮਹਾਨ ਕਾਰੋਬਾਰੀ ਸ਼ਖਸੀਅਤਾਂ ''ਚ 3 ਭਾਰਤੀ ਸ਼ਾਮਲ

09/21/2017 2:03:49 AM

ਨਿਊਯਾਰਕ — ਅਮਰੀਕੀ ਰਸਾਲੇ ਫੋਰਬਜ਼ ਨੇ ਦੁਨੀਆ ਦੀਆਂ 100 ਪ੍ਰਮੁੱਖ ਕਾਰੋਬਾਰੀ ਸ਼ਖਸੀਅਤਾਂ 'ਚ 3 ਭਾਰਤੀਆਂ ਨੂੰ ਸ਼ਾਮਲ ਕੀਤਾ ਹੈ। ਰਸਾਲੇ ਨੇ ਆਪਣੀ ਸਥਾਪਨਾ ਦੇ 100 ਸਾਲ ਪੂਰੇ ਹੋਣ 'ਤੇ 100 ਤੇਜ਼ ਦਿਮਾਗ ਵਾਲੇ ਕਾਰੋਬਾਰੀਆਂ ਦੀ ਲਿਸਟ ਬਣਾਈ ਹੈ। ਇਸ ਲਿਸਟ 'ਚ ਰਤਨ ਟਾਟਾ, ਲਕਸ਼ਮੀ ਨਿਵਾਸ ਮਿੱਤਲ ਅਤੇ ਵਿਨੋਦ ਖੋਸਲਾ ਦਾ ਨਾਂ ਸ਼ਾਮਲ ਕੀਤਾ ਗਿਆ ਹੈ। ਆਰਥਿਕ ਮਾਮਲਿਆਂ ਨਾਲ ਸਬੰਧਿਤ ਰਸਾਲੇ ਬੀ. ਸੀ. ਫੋਰਬਜ਼ ਨੇ ਵਾਲਟਰ ਡ੍ਰੇ ਨਾਲ ਮਿਲ ਕੇ ਇਸ ਦੀ ਸਥਾਪਨਾ 17 ਸਤੰਬਰ 1917 ਤੋਂ ਸ਼ੁਰੂ ਕੀਤੀ ਸੀ। ਸਥਾਪਨਾ ਦਾ ਸ਼ਤਾਬਦੀ ਸਾਲ ਮਨਾ ਰਹੇ ਰਸਾਲੇ ਨੇ ਇਸ ਮੌਕੇ 'ਤੇ 100 ਉਦਮੀਆਂ ਅਤੇ ਪੂੰਜੀਵਾਦੀ ਵਿਵਸਥਾ ਦੇ ਮਸੀਹਾ ਮੰਨੇ ਜਾਣ ਵਾਲੇ ਲੋਕਾਂ ਦੀ ਜਾਣਕਾਰੀ ਨੂੰ ਇਕ ਥਾਂ ਇੱਕਤਰ ਕੀਤੀ ਹੈ। ਇਸ ਕਾਰੋਬਾਰੀ ਜਗਤ ਨਾਲ ਜੁੜੇ ਲੋਕਾਂ ਨੂੰ ਲੈ ਕੇ ਹੁਣ ਤੱਕ ਦੇ ਸਭ ਤੋਂ ਵੱਡੇ ਸੰਕਲਨ ਦਾ ਰੂਪ ਦਿੱਤਾ ਗਿਆ ਹੈ। ਲਿਸਟ 'ਚ ਅਜਿਹੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਨੇ ਕੁਝ ਅਜਿਹਾ ਕੀਤਾ, ਜਿਸ ਨਾਲ ਪੂਰੀ ਦੁਨੀਆ 'ਤੇ ਅਸਰ ਪਿਆ ਜਾਂ ਜਿਹੜੇ ਆਪਣੇ ਖੇਤਰ 'ਚ ਭਰਪੂਰਤਾ ਬਦਲਾਅ ਦੇ ਸਿਹਰੇ ਬਣੇ। ਫੋਬਰਜ਼ ਦੀ ਇਸ ਲਿਸਟ 'ਚ ਅਮਰੀਕਾ 'ਚ ਕਾਰੋਬਾਰੀਆਂ ਤੋਂ ਰਾਸ਼ਟਰਪਤੀ ਬਣੇ ਡੋਨਾਲਡ ਟਰੰਪ ਨੂੰ ਵੀ ਥਾਂ ਦਿੱਤੀ ਗਈ ਹੈ। ਫੋਬਰਜ਼ ਨੇ ਉਨ੍ਹਾਂ ਨੂੰ ਅਸਾਧਾਰਨ ਸੇਲਜ਼ਮੈਨ ਅਤੇ ਰਿਗਮਾਸਟਰ ਦੱਸਿਆ ਹੈ। ਜ਼ਿਕਰਯੋਗ ਹੈ ਕਿ ਟਰੰਪ ਆਰਗੇਨਾਈਜੇਸ਼ਨ ਦੇ ਮਾਲਕ ਡੋਨਾਲਡ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਹਨ। ਲਿਸਟ 'ਚ ਥਾਂ ਬਣਾਉਣ ਵਾਲੇ ਰਤਨ ਟਾਟਾ ਸਮੂਹ ਦੇ ਮਾਨਦ ਚੇਅਰਮੈਨ ਹਨ। ਉਨ੍ਹਾਂ ਦੀ ਅਗਵਾਈ 'ਚ ਸਮੂਹ ਨੇ ਕੋਰਸ ਸਟੀਸ ਅਤੇ ਜਗੁਆਰ ਲੈਂਡ ਰੋਵਰ, ਟੇਟਲੀ ਜਿਹੀਆਂ ਵਿਦੇਸ਼ੀ ਕੰਪਨੀਆਂ ਨੂੰ ਖਰੀਦ ਕੇ ਦੁਨੀਆ ਭਰ 'ਚ ਆਪਣਾ ਡੰਕਾ ਵਜਾਇਆ ਹੈ। ਸਮੂਹ ਦੀ ਆਟੋਮੋਬਾਇਲ ਕੰਪਨੀ ਟਾਟਾ ਮੋਟਰਸ ਨੇ ਦੁਨੀਆ ਦੀ ਸਭ ਤੋਂ ਸਸਤੀ ਕਾਰ 'ਨੈਨੋ' ਕਰਕੇ ਵੀ ਤਹਿਲਕਾ ਮਚਾ ਦਿੱਤਾ ਸੀ। 
ਸਧਾਰਨ ਕਾਰੋਬਾਰੀ ਵਾਂਗ ਸ਼ੁਰੂਆਤ ਕਰਨ ਵਾਲੇ ਮਿੱਤਲ ਨੇ ਖਾਸ ਕਾਰੋਬਾਰੀ ਅੰਦਾਜ਼ ਦੇ ਚੱਲਦਿਆਂ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਉਨ੍ਹਾਂ ਨੇ ਦੁਨੀਆ ਭਰ 'ਚ ਘਾਟੇ ਵਾਲੇ ਤਮਾਮ ਸਟੀਲ ਪਲਾਟਾਂ ਨੂੰ ਖਰੀਦ ਕੇ ਆਰਸਲ ਮਿੱਤਲ ਕੰਪਨੀ ਬਣਾਈ। ਅੱਜ ਇਹ ਦੁਨੀਆ ਦੀ ਸਭ ਤੋਂ ਵੱਡੀ ਸਟੀਲ ਕੰਪਨੀ ਹੈ। ਭਾਰਤ ਤੋਂ ਇੰਜੀਨੀਅਰਿੰਗ ਦੀ ਪੜਾਈ ਕਰਨ ਵਾਲੇ ਵਿਨੋਦ ਖੋਸਲਾ ਨੇ 20 ਸਾਲ ਦੀ ਉਮਰ 'ਚ ਸੋਆਮਿਲਕ ਕੰਪਨੀ ਖੋਲਣ ਦੀ ਕੋਸ਼ਿਸ਼ ਕੀਤੀ ਸੀ ਅਤੇ ਅਸਫਲ ਰਹੇ। ਇਸ ਤੋਂ ਬਾਅਦ ਉਨ੍ਹਾਂ ਨੇ ਅਮਰੀਕਾ 'ਚ ਸਟੈਨਫੋਰਡ 'ਚ ਐੱਮ. ਬੀ. ਏ. ਕੀਤੀ ਅਤੇ ਉਥੇ ਹੀ ਰਹਿਣ ਲੱਗੇ। ਅੱਜ ਉਹ ਆਪਣੀ ਵੈਂਚਰ ਕੈਪੀਟਲ ਫਾਰਮ ਖੋਸਲਾ ਵੈਂਚਰਸ ਚੱਲਾ ਰਹੇ ਹਨ। ਉਨ੍ਹਾਂ ਦੀ ਨੈੱਟ ਇਨਕਮ ਇਸ ਸਮੇਂ 1.82 ਅਰਬ ਡਾਲਰ ਹੈ। ਖੋਸਲਾ ਸਨ ਮਾਇਕਰੋਸਿਸਟਮ ਦੇ ਵੀ ਸਹਿ ਸੰਸਥਾਪਕ ਹਨ।


Related News