ਦਿੱਲੀ ''ਚ 3 ਤੇ ਹੰਦਵਾੜਾ ''ਚ 2 ਅੱਤਵਾਦੀ ਗ੍ਰਿਫਤਾਰ

08/15/2017 4:23:48 AM

ਨਵੀਂ ਦਿੱਲੀ/ਸ਼੍ਰੀਨਗਰ— 15 ਅਗਸਤ ਤੋਂ ਪਹਿਲਾਂ ਦਿੱਲੀ ਵਿਚ 3 ਅਤੇ ਹੰਦਵਾੜਾ ਵਿਚ 2 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਤਿੰਨਾਂ ਅੱਤਵਾਦੀਆਂ ਨੂੰ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ।  ਓਧਰ ਉੱਤਰੀ ਕਸ਼ਮੀਰ ਵਿਚ ਸਰਹੱਦੀ ਕੁਪਵਾੜਾ ਜ਼ਿਲੇ ਦੇ ਹੰਦਵਾੜਾ ਇਲਾਕੇ ਵਿਚ ਪੁਲਸ ਨੇ ਅੱਤਵਾਦੀ ਸੰਗਠਨ ਹਰਕਤ-ਉਲ-ਮੁਜਾਹਿਦੀਨ ਦੇ 2 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਇਲਾਕੇ ਵਿਚ ਸ਼ੱਕੀ ਲੋਕਾਂ ਦੀ ਆਵਾਜਾਈ ਬਾਰੇ ਖੁਫੀਆ ਸੂਚਨਾ ਦੇ ਆਧਾਰ 'ਤੇ ਫੌਜ ਦੇ 21 ਆਰ. ਆਰ., ਹੰਦਵਾੜਾ ਪੁਲਸ ਅਤੇ ਸੀ. ਆਰ. ਪੀ.  ਐੱਫ. ਦੀ 92ਵੀਂ ਬਟਾਲੀਅਨ ਨੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ 2 ਅੱਤਵਾਦੀਆਂ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦ ਉਹ ਹਿਜ਼ਬੁਲ ਦੇ ਅੱਤਵਾਦੀ ਕਮਾਂਡਰ ਨੂੰ ਮਿਲਣ ਜਾ ਰਹੇ ਸਨ।
ਗ੍ਰਿਫਤਾਰ ਅੱਤਵਾਦੀਆਂ ਦੀ ਪਛਾਣ ਯੂਨਿਸ ਅਹਿਮਦ ਮੀਰ (19) ਉਰਫ ਸਰਫਰਾਜ਼ ਪੁੱਤਰ ਬਸ਼ੀਰ ਅਹਿਮਦ ਮੀਰ ਨਿਵਾਸੀ ਸੇਬਦਾਨ ਗਲਵਾਨਪੁਰਾ ਬਡਗਾਮ ਅਤੇ ਤਾਹਿਲ-ਉਲ-ਇਸਲਾਮ ਉਰਫ ਸੱਜਾਦ ਅਫਗਾਨੀ (21) ਪੁੱਤਰ ਬਸ਼ੀਰ ਅਹਿਮਦ ਨਿਵਾਸੀ ਮਲੂਰਾ ਤੋਹਦਾਬਾਦ ਸ਼੍ਰੀਨਗਰ ਵਜੋਂ ਹੋਈ ਹੈ। ਇਸ ਸੰਬੰਧ ਵਿਚ ਪੁਲਸ ਨੇ ਮਾਮਲਾ ਦਰਜ ਕਰ ਕੇ ਅੱਗੋਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News