ਸਾਲ 2015 ''ਚ ਪ੍ਰਦੂਸ਼ਣ ਨਾਲ ਭਾਰਤ ''ਚ 25 ਲੱਖ ਲੋਕਾਂ ਦੀ ਹੋਈ ਮੌਤ

10/20/2017 5:25:52 PM

ਨਵੀਂ ਦਿੱਲੀ— ਭਾਰਤ 'ਚ ਸਾਲ 2015 'ਚ ਹਵਾ, ਜਲ ਅਤੇ ਦੂਜੇ ਤਰ੍ਹਾਂ ਦੇ ਪ੍ਰਦੂਸ਼ਣਾਂ ਕਾਰਨ ਦੁਨੀਆ 'ਚ ਸਭ ਤੋਂ ਵਧ ਮੌਤਾਂ ਹੋਈਆਂ। ਪ੍ਰਦੂਸ਼ਣ ਕਾਰਨ ਉਸ ਸਾਲ ਦੇਸ਼ 'ਚ 25 ਲੱਖ ਲੋਕਾਂ ਦੀ ਜਾਨ ਗਈ। ਲੈਂਸੇਟ ਜਨਰਲ 'ਚ ਪ੍ਰਕਾਸ਼ਿਤ ਇਕ ਅਧਿਐਨ 'ਚ ਇਹ ਗੱਲ ਕਹੀ ਗਈ ਹੈ। ਸੋਧਕਰਤਾਵਾਂ ਨੇ ਕਿਹਾ ਕਿ ਇਨ੍ਹਾਂ 'ਚੋਂ ਜ਼ਿਆਦਤਰ ਮੌਤਾਂ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਦਿਲ ਦੀਆਂ ਬੀਮਾਰੀਆਂ, ਸਟਰੋਕ, ਫੇਫੜਿਆਂ ਦੇ ਕੈਂਸਰ ਅਤੇ ਸਾਹ ਦੀ ਗੰਭੀਰ ਬੀਮਾਰੀ ਸੀ.ਓ.ਪੀ.ਡੀ. ਵਰਗੀ ਗੈਰ-ਸੰਚਾਰੀ ਬੀਮਾਰੀਆਂ ਕਾਰਨ ਹੋਈਆਂ। ਅਧਿਐਨ ਅਨੁਸਾਰ ਹਵਾ ਪ੍ਰਦੂਸ਼ਣ ਇਸ ਦਾ ਸਭ ਤੋਂ ਵੱਡਾ ਕਾਰਕ ਹੈ, ਜਿਸ ਕਾਰਨ ਸਾਲ 2015 'ਚ ਦੁਨੀਆ 'ਚ 65 ਲੱਖ ਲੋਕਾਂ ਦੀ ਮੌਤ ਹੋਈ, ਜਦੋਂ ਕਿ ਜਲ ਪ੍ਰਦੂਸ਼ਣ (18 ਲੱਖ ਮੌਤਾਂ) ਅਤੇ ਵਰਕਪਲੇਸ ਨਾਲ ਜੁੜਿਆ ਪ੍ਰਦੂਸ਼ਣ (8 ਲੱਖ ਮੌਤਾਂ) ਅਗਲੇ ਵੱਡੇ ਜ਼ੋਖਮ ਹਨ। ਸੋਧਕਰਤਾਵਾਂ 'ਚ ਦਿੱਲੀ 'ਚ ਭਾਰਤੀ ਤਕਨਾਲੋਜੀ ਸੰਸਥਾ (ਆਈ.ਆਈ.ਟੀ.) ਦਿੱਲੀ ਅਤੇ ਅਮਰੀਕਾ ਦੇ ਇਕ ਮਾਹਰ ਸ਼ਾਮਲ ਸਨ।
ਸੋਧਕਰਤਾਵਾਂ ਨੇ ਕਿਹਾ ਕਿ ਪ੍ਰਦੂਸ਼ਣ ਨਾਲ ਜੁੜੀਆਂ 92 ਫੀਸਦੀ ਮੌਤਾਂ ਨਿਮਨ ਤੋਂ ਮੱਧਮ ਆਮਦਨ ਵਰਗ 'ਚ ਹੋਈਆਂ। ਭਾਰਤ, ਪਾਕਿਸਤਾਨ, ਚੀਨ, ਬੰਗਲਾਦੇਸ਼, ਮੇਡਾਗਾਸਕਰ ਅਤੇ ਕੇਨਿਆ ਵਰਗੇ ਉਦਯੋਗੀਕਰਨ ਨਾਲ ਤੇਜ਼ੀ ਨਾਲ ਜੁੜੇ ਦੇਸ਼ਾਂ 'ਚ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਹਰ 4 'ਚੋਂ ਇਕ ਮੌਤ ਹੁੰਦੀ ਹੈ। ਅਧਿਐਨ 'ਚ ਕਿਹਾ ਗਿਆ,''ਸਾਲ 2015 'ਚ ਭਾਰਤ 'ਚ ਪ੍ਰਦੂਸ਼ਣ ਕਾਰਨ ਸਭ ਤੋਂ ਵਧ 25 ਲੱਖ ਮੌਤਾਂ ਹੋਈਆਂ, ਜਦੋਂ ਕਿ ਚੀਨ 'ਚ ਮਰਨ ਵਾਲਿਆਂ ਦਾ ਅੰਕੜਾ 18 ਲੱਖ ਸੀ।'' ਪ੍ਰਦੂਸ਼ਣ ਕਾਰਨ ਦੁਨੀਆ ਭਰ 'ਚ ਹਰ ਸਾਲ ਕਰੀਬ 90 ਲੱਖ ਲੋਕਾਂ ਦੀ ਮੌਤ ਹੁੰਦੀ ਹੈ, ਜੋ ਕੁੱਲ ਮੌਤਾਂ ਦਾ 6ਵਾਂ ਹਿੱਸਾ ਹੈ।


Related News