ਪੁਲਸ ਨੇ ਬਡਗਾਮ ''ਚ 2 ਅੱਤਵਾਦੀਆਂ ਨੂੰ ਕੀਤਾ ਗ੍ਰਿਫਤਾਰ

11/18/2017 7:16:08 PM

ਸ਼੍ਰੀਨਗਰ— ਬਡਗਾਮ ਜ਼ਿਲੇ 'ਚ ਪੁਲਸ ਨੇ ਵੱਡੇ ਹਮਲੇ ਦੀ ਸਾਜ਼ਿਸ਼ ਨੂੰ ਨਾਕਾਮਯਾਬ ਕਰਦੇ ਹੋਏ 2 ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਅੱਤਵਾਦੀਆਂ ਕੋਲੋਂ ਹਥਿਆਰ ਬਰਾਮਦ ਕੀਤੇ ਗਏ ਹਨ। ਦਰਅਸਲ ਪੁਲਸ ਨੂੰ ਇਲਾਕੇ 'ਚ ਅੱਤਵਾਦੀਆਂ ਦੇ ਹੋਣ ਦੀ ਜਾਣਕਾਰੀ ਮਿਲੀ ਸੀ। ਜਿਸ ਤੋਂ ਬਾਅਦ ਪੁਲਸ ਨੇ ਨਾਕਾ ਲਾ ਕੇ ਇਲਾਕੇ ਨੂੰ ਚਾਰੇ ਪਾਸਿਓ ਘੇਰ ਲਿਆ। ਨਾਕਾਬੰਦੀ ਦੌਰਾਨ ਪੁਲਸ ਨੂੰ ਦੇਖ ਕੇ ਅੱਤਵਾਦੀ ਮੋਟਰਸਾਈਕਲ ਜ਼ਰੀਏ ਉਥੋਂ ਫਰਾਰ ਹੋਣ ਲੱਗੇ ਸੀ ਪਰ ਪੁਲਸ ਨੇ ਉਨ੍ਹਾਂ ਦੇ ਭੱਜਣ ਦੇ ਇਰਾਦੇ ਨੂੰ ਨਾਕਾਮਯਾਬ ਕਰਦਿਆਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।


Related News