ਧੁੰਦ ਕਾਰਨ ਇਕ ਹੋਰ ਸੜਕ ਹਾਦਸਾ, ਮਹਿਲਾ ਕਬੱਡੀ ਖਿਡਾਰਣ ਸਮੇਤ 2 ਦੀ ਮੌਤ

11/11/2017 11:59:21 PM

ਹਿਸਾਰ— ਫਤਿਆਬਾਦ ਜ਼ਿਲੇ ਦੇ ਖਾਰਾ ਖੇੜੀ ਪਿੰਡ ਨੇੜੇ ਸ਼ਨੀਵਾਰ ਸਵੇਰੇ ਸੰਘਣੀ ਧੁੰਦ ਕਾਰਨ ਇਕ ਜੀਪ ਅਤੇ ਡੰਪਰ ਦੀ ਟੱਕਰ ਹੋਣ ਨਾਲ ਇਕ ਮਹਿਲਾ ਕਬੱਡੀ ਖਿਡਾਰਨ ਸਮੇਤ 2 ਵਿਅਕਤੀ ਮਾਰੇ ਗਏ ਅਤੇ 8 ਹੋਰ ਖਿਡਾਰਣਾਂ ਜ਼ਖਮੀ ਹੋ ਗਈਆਂ। 15 ਮੈਂਬਰੀ ਮਹਿਲਾ ਕਬੱਡੀ ਟੀਮ ਪਾਣੀਪਤ ਵਿਖੇ ਹੋਣ ਵਾਲੀ ਸਟੇਟ ਕਬੱਡੀ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਲਈ ਇਕ ਜੀਪ 'ਚ ਸਵਾਰ ਹੋ ਕੇ ਜਾ ਰਹੀ ਸੀ ਕਿ ਅਚਾਨਕ ਹੀ ਜੀਪ ਦੀ ਇਕ ਡੰਪਰ ਨਾਲ ਟੱਕਰ ਹੋ ਗਈ। ਜੀਪ ਡਰਾਈਵਰ ਵਿਜੇ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਖਮੀ ਖਿਡਾਰਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।


Related News