18 ਸਾਲਾਂ ਮੁੰਡੇ ਨੇ ਤਿਆਰ ਕੀਤੀ ਬ੍ਰੈਸਟ ਕੈਂਸਰ ਨੂੰ ਮਾਤ ਦੇਣ ਵਾਲੀ ਬ੍ਰਾ

10/18/2017 11:40:58 PM

ਨਵੀਂ ਦਿੱਲੀ (ਇੰਟ.)-ਮੈਕਸੀਕੋ ਦੇ ਰਹਿਣ ਵਾਲੇ ਇਕ 18 ਸਾਲਾ ਮੁੰਡੇ ਜੂਲੀਅਨ ਨੇ ਇਕ ਅਜਿਹੀ ਬ੍ਰਾ ਤਿਆਰ ਕੀਤੀ ਹੈ ਜੋ ਕੈਂਸਰ ਨੂੰ ਮਾਤ ਦੇ ਸਕਦੀ ਹੈ। ਜੂਲੀਅਨ ਵਲੋਂ ਬਣਾਈ ਗਈ ਇਸ ਬ੍ਰਾ ਨਾਲ ਔਰਤਾਂ ਕੈਂਸਰ ਦਾ ਸ਼ਿਕਾਰ ਹੋਣ ਤੋਂ ਬਚ ਸਕਦੀਆਂ ਹਨ। ਇਸ ਬ੍ਰਾ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਪਹਿਨਣ ਨਾਲ ਤੁਹਾਡਾ ਬ੍ਰੈਸਟ ਕੈਂਸਰ ਖਤਮ ਹੋ ਜਾਏਗਾ ਅਤੇ ਜੇਕਰ ਹੋਣ ਵਾਲਾ ਹੋਵੇਗਾ ਤਾਂ ਪਤਾ ਲੱਗ ਜਾਏਗਾ। ਇਸ ਬ੍ਰਾ ਨੂੰ ਤੁਹਾਨੂੰ ਰੋਜ਼ਾਨਾ ਨਹੀਂ ਪਹਿਨਣਾ ਹੋਵੇਗਾ ਸਗੋਂ ਤੁਹਾਨੂੰ ਇਸ ਬ੍ਰਾ ਨੂੰ ਸਿਰਫ ਹਫਤੇ ਵਿਚ ਇਕ ਵਾਰ ਪਹਿਨਣਾ ਹੈ। ਇਸ ਬ੍ਰਾ ਨੂੰ ਪਹਿਨਣ ਦੇ ਬਾਅਦ ਪਤਾ ਲਗਦਾ ਹੈ ਕਿ ਇਹ ਬ੍ਰਾ ਤੁਹਾਡੀਆਂ ਛਾਤੀਆਂ ਦਾ ਟੈਂਪਰੇਚਰ, ਕਲਰ ਅਤੇ ਟੈਕਸਚਰ ਨਾਪਦੀ ਹੈ। ਇਸਦੇ ਬਾਅਦ ਜੇਕਰ ਤੁਹਾਡੀਆਂ ਛਾਤੀਆਂ ਨੂੰ ਕੋਈ ਵੀ ਖਤਰਾ ਹੁੰਦਾ ਹੈ ਤਾਂ ਇਹ ਤੁਹਾਨੂੰ ਚੌਕਸ ਕਰ ਦਿੰਦੀ ਹੈ। ਇਸ ਬ੍ਰਾ ਵਿਚ ਨਵੀਂ ਟੈਕਨਾਲੋਜੀ ਦੇ 200 ਸੈਂਸਰ ਵੀ ਲਾਏ ਗਏ ਹਨ ਜੋ ਹੋਣ ਵਾਲੀਆਂ ਸਰਗਰਮੀਆਂ ਦਾ ਅਪਡੇਟ ਦਿੰਦੇ ਹਨ। ਤੁਸੀਂ ਇਸ ਬ੍ਰਾ ਨੂੰ ਪਹਿਨਣ ਦੇ ਬਾਅਦ ਜੇਕਰ ਤੁਹਾਡੀਆਂ ਛਾਤੀਆਂ ਵਿਚ ਕੁਝ ਵੀ ਮੁਸ਼ਕਲ ਹੋਵੇਗੀ ਤਾਂ ਇਹ ਤੁਹਾਡੀਆਂ ਛਾਤੀਆਂ ਨੂੰ ਚੈੱਕ ਕਰ ਕੇ ਤੁਹਾਨੂੰ ਸਮਾਰਟਫੋਨ ਵਿਚ ਇਸਦਾ ਐਲਰਟ ਸੈਂਡ ਕਰ ਦੇਵੇਗਾ, ਜਿਸਦੇ ਬਾਅਦ ਤੁਸੀਂ ਅਵੇਅਰ ਹੋ ਸਕਦੇ ਹੋ।
ਇਸ ਸਮੇਂ ਔਰਤਾਂ ਵਿਚ ਸਭ ਤੋਂ ਜ਼ਿਆਦਾ ਸਮੱਸਿਆ ਬ੍ਰੈਸਟ ਕੈਂਸਰ ਦੀ ਹੈ। ਜੂਲੀਅਨ 13 ਸਾਲ ਦੇ ਸਨ ਓਦੋਂ ਇਨ੍ਹਾਂ ਦੀ ਮਾਂ ਨੂੰ ਬ੍ਰੈਸਟ ਕੈਂਸਰ ਹੋਇਆ ਸੀ ਅਤੇ ਡਾਕਟਰਾਂ ਨੇ ਤਾਂ ਇਹ ਕਹਿ ਦਿੱਤਾ ਸੀ ਕਿ ਉਸਦੀ ਮਾਂ ਹੁਣ ਨਹੀਂ ਬਚੇਗੀ। ਉਸਦੀ ਮਾਂ ਦੇ ਬ੍ਰੈਸਟ ਦਾ ਕੈਂਸਰ ਇਕ ਮਹੀਨੇ ਵਿਚ ਇਕ ਚੌਲ ਦੇ ਦਾਣੇ ਤੋਂ ਵੱਧਕੇ ਗੋਲਫ ਦੀ ਗੇਂਦ ਵਾਂਗ ਹੋ ਗਿਆ ਸੀ। ਇਸ ਬ੍ਰਾ ਨੂੰ ਬਣਾਉਣ ਵਿਚ ਜੂਲੀਅਨ ਅਤੇ ਉਸਦੇ ਤਿੰਨ ਦੋਸਤਾਂ ਨੇ ਮਦਦ ਕੀਤੀ ਹੈ। ਇਸਨੂੰ ਤੁਸੀਂ ਸਮਾਰਟ ਬ੍ਰਾ ਵੀ ਕਹਿ ਸਕਦੇ ਹੋ।


Related News