1300 ਜ਼ਿੰਦਾ ਕਾਰਤੂਸ ਵੇਚਣ ਜਾ ਰਹੇ 2 ਨੌਜਵਾਨਾਂ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

11/18/2017 9:03:19 PM

ਨਵੀਂ ਦਿੱਲੀ— ਦਿੱਲੀ ਪੁਲਸ ਦੀ ਸਪੈਸ਼ਲ ਟੀਮ ਨੇ 1300 ਜ਼ਿੰਦਾ ਕਾਰਤੂਸਾਂ ਦੇ ਨਾਲ ਅੱਜ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ਹੀ ਨੌਜਵਾਨ ਦਿੱਲੀ ਐੱਨ. ਸੀ. ਆਰ. ਦੇ ਬਦਮਾਸ਼ਾਂ ਨੂੰ ਕਾਰਤੂਸ ਦੀ ਸਪਲਾਈ ਕਰਦੇ ਸਨ। 
ਇਹ 1300 ਤੋਂ ਜ਼ਿਆਦਾ ਕਾਰਤੂਸ ਦਿੱਲੀ-ਐਨ. ਸੀ. ਆਰ. ਦੀ ਅਲੱਗ-ਅਲੱਗ ਗੈਂਗ ਨੂੰ ਸਪਲਾਈ ਹੋਣੇ ਸਨ ਪਰ ਦਿੱਲੀ ਪੁਲਸ ਦੀ ਸਪੈਸ਼ਲ ਟੀਮ ਨੇ ਰੇਡ ਕਰ ਕੇ 2 ਲੋਕਾਂ ਨੂੰ ਤਬਾਹੀ ਕਰਨ ਵਾਲੇ ਇਸ ਸਮਾਨ ਦੇ ਨਾਲ ਗ੍ਰਿਫਤਾਰ ਕਰ ਲਿਆ।
ਦਿੱਲੀ ਪੁਲਸ ਨੇ ਵਜ਼ੀਰਾਬਾਦ ਇਲਾਕੇ ਤੋਂ ਪਹਿਲਾਂ ਮਹਿਪਾਲ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰੀ ਦੌਰਾਨ ਮਹਿਪਾਲ ਕੋਲੋਂ 360 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਮਹਿਪਾਲ ਤੋਂ ਪੁੱਛ-ਗਿੱਛ ਦੇ ਬਾਅਦ ਪੁਲਸ ਨੇ ਅਲੀਗੜ੍ਹ ਤੋਂ ਸੰਦੀਪ ਨੂੰ ਗ੍ਰਿਫਤਾਰ ਕੀਤਾ ਅਤੇ ਸੰਦੀਪ ਕੋਲੋਂ 950 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। 
ਦਰਅਸਲ ਸੰਦੀਪ ਦੇ ਭਰਾ ਦੀ ਅਲੀਗੜ੍ਹ 'ਚ ਯਾਦਵ ਗੰਨ ਸ਼ਾਪ ਹੈ। ਸੰਦੀਪ ਆਪਣੇ ਭਰਾ ਦੀ ਗੰਨ ਸ਼ਾਪ ਤੋਂ ਕਾਰਤੂਸ ਲੈਂਦਾ ਸੀ ਅਤੇ ਮਹਿਪਾਲ ਦੀ ਸਹਾਇਤਾ ਨਾਲ ਕਾਰਤੂਸ ਨੂੰ ਦਿੱਲੀ-ਐਨ. ਸੀ. ਆਰ. ਦੇ ਬਦਮਾਸ਼ਾਂ ਨੂੰ 400 ਤੋਂ 500 ਰੁਪਏ 'ਚ ਵੇਚਦਾ ਸੀ।


Related News