BSEB 10th Result 2017: ਨਤੀਜੇ ਦਾ ਹੋਇਆ ਐਲਾਨ, 51 ਫੀਸਦੀ ਹੀ ਹੋ ਸਕੇ ਸਫਲ

06/22/2017 2:54:16 PM

ਨਵੀਂ ਦਿੱਲੀ : ਬਿਹਾਰ ਸਕੂਲ ਪ੍ਰੀਖਿਆ ਬੋਰਡ (BSEB) ਨੇ 10ਵੀਂ ਜਮਾਤ ਦੇ ਵਿਦਿਆਰਥੀਆਂ ਦੇ ਇਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਹਨ। ਜ਼ਿਕਰਯੋਗ ਹੈ ਕਿ ਬੋਰਡ ਨੇ 10ਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ। ਵਿਦਿਆਰਥੀ ਆਪਣਾ ਨਤੀਜਾ (www.biharboard.ac.in) 'ਤੇ ਜਾ ਕੇ ਦੇਖ ਸਕਦੇ ਹਨ।
ਬੀਐਸਈਬੀ ਪ੍ਰਧਾਨ ਆਨੰਦ ਕਿਸ਼ੋਰ ਨੇ ਦੱਸਿਆ ਕਿ ਇਸ ਵਾਰ ਟਾਪਰਜ਼ ਦੀ ਪਹਿਲਾਂ ਹੀ ਜਾਂਚ ਹੋ ਗਈ ਹੈ। ਇਸ ਸਾਲ 51 ਫੀਸਦੀ ਵਿਦਿਆਰਥੀਆਂ ਨੇ ਸਫਲਤਾ ਹਾਸਲ ਕੀਤੀ ਹੈ। ਇੰਨ੍ਹਾ ਹੀ ਨਹੀਂ ਪਹਿਲੀ ਡਵੀਜ਼ਨ 'ਚ 14 ਫੀਸਦੀ, ਦੂਸਰੀ ਡਵੀਜ਼ਨ 'ਚ 27 ਫੀਸਦੀ, ਤੀਸਰੀ ਡਵੀਜ਼ਨ 'ਚ 9.33 ਫੀਸਦੀ ਬੱਚੇ ਪਾਸ ਹੋਏ ਹਨ। ਜਾਣਕਾਰੀ ਦੇ ਮੁਤਾਬਕ 10ਵੀਂ 'ਚ ਟਾਪ ਕਰਨ ਵਾਲੇ ਸਾਰੇ 10 ਵਿਦਿਆਰਥੀ ਇਕ ਹੀ ਸਕੂਲ ਦੇ ਹਨ। ਇਹ ਸਕੂਲ ਜਮੂਈ 'ਚ ਹੈ ਅਤੇ ਇਸ ਦਾ ਨਾਂ ਸਿਮੁਲਤਲਾ ਸਕੂਲ ਹੈ। ਇਸ ਨੂੰ ਸੂਬੇ ਦੇ ਵਧੀਆ ਸਕੂਲਾਂ 'ਚ ਗਿਣਿਆ ਜਾਂਦਾ ਹੈ।


Related News