ਵਿਸ਼ਵਾਸ ਦਾ ''ਕੇਜਰੀ'' ''ਤੇ ਵਾਰ, ਦੱਸਿਆ ਕਿਹੜੀ ਗਲਤੀ ਕਾਰਨ ਹਾਰੇ

04/28/2017 3:31:20 PM

ਨਵੀਂ ਦਿੱਲੀ— ਐੱਮ.ਸੀ.ਡੀ. ਚੋਣਾਂ ''ਚ ਆਮ ਆਦਮੀ ਪਾਰਟੀ (ਆਪ) ਨੂੰ ਮਿਲੀ ਹਾਰ ਤੋਂ ਬਾਅਦ ਕਵੀ ਅਤੇ ਪਾਰਟੀ ਨੇਤਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ''ਤੇ ਸਵਾਲ ਚੁੱਕੇ ਹਨ। ਪਾਰਟੀ ਨੇਤਾਵਾਂ ਦੇ ਬਿਆਨਾਂ ਦੇ ਉਲਟ ਵਿਸ਼ਵਾਸ ਨੇ ਕਿਹਾ ਕਿ ''ਆਪ'' ਨੂੰ ਈ.ਵੀ.ਐੱਮ. ਨੇ ਨਹੀਂ ਸਗੋਂ ਜਨਤਾ ਨੇ ਹਰਾਇਆ ਹੈ। ਵਿਸ਼ਵਾਸ ਨੇ ਕਿਹਾ ਕਿ ਚੋਣਾਂ ''ਚ ਗਲਤ ਲੋਕਾਂ ਨੂੰ ਟਿਕਟ ਦਿੱਤਾ ਜਾਣਾ ਵੀ ਇਕ ਵੱਡਾ ਕਾਰਨ ਹੈ। ਉਨ੍ਹਾਂ ਨੇ ਕਿਹਾ ਪੰਜਾਬ ''ਚ ਵੀ ਪਾਰਟੀ ਨੂੰ ਇਸ ਲਈ ਹਾਰ ਮਿਲੀ, ਕਿਉਂਕਿ ਉੱਥੇ ਵੀ ਕਾਂਗਰਸ ਅਤੇ ਅਕਾਲੀ ਦਲ ਦੇ ਲੋਕਾਂ ਨੂੰ ਹੀ ਟਿਕਟ ਦਿੱਤਾ ਗਿਆ ਸੀ। ਵਿਸ਼ਵਾਸ ਨੇ ਸਰਜੀਕਲ ਸਟਰਾਈਕ ਦੇ ਮੁੱਦੇ ''ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਣ ਦੇ ਫੈਸਲੇ ਨੂੰ ਵੀ ਗਲਤ ਦੱਸਿਆ। ਉਨ੍ਹਾਂ ਨੇ ਕਿਹਾ ਕਿ ਪਾਰਟੀ ਦੇ ਅੰਦਰ ਕਈ ਅਜਿਹੇ ਫੈਸਲੇ ਲਏ ਗਏ ਜੋ ਕਿ ਗਲਤ ਸਨ, ਕਈ ਫੈਸਲੇ ਤਾਂ ਬੰਦ ਕਮਰਿਆਂ ''ਚ ਲਏ ਗਏ। 
ਵਿਸ਼ਵਾਸ ਨੇ ਕਿਹਾ ਕਿ ਸਰਜੀਕਲ ਸਟਰਾਈਕ ਦੇ ਮੁੱਦੇ ''ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ''ਤੇ ਨਿਸ਼ਾਨਾ ਸਾਧਣਾ ਪਾਰਟੀ ਦਾ ਗਲਤ ਫੈਸਲਾ ਸੀ, ਉਹ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਇਸ ਤਰ੍ਹਾਂ ਉਨ੍ਹਾਂ ''ਤੇ ਨਿਸ਼ਾਨਾ ਸਾਧਣਾ ਠੀਕ ਨਹੀਂ ਸੀ। ਵਿਸ਼ਵਾਸ ਨੇ ਕਿਹਾ ਕਿ ਗੋਪਾਲ ਰਾਏ ਨੂੰ ਦਿੱਲੀ ਦਾ ਇੰਚਾਰਜ਼ ਬਣਾਇਆ ਗਿਆ ਸੀ ਪਰ ਉਨ੍ਹਾਂ ਨਾਲ ਚੋਣਾਂ ਦੇ ਮੁੱਦੇ ''ਤੇ ਕੋਈ ਗੱਲਬਾਤ ਨਹੀਂ ਕੀਤੀ ਗਈ ਸੀ। ਬਸ ਪੀ.ਏ.ਸੀ. ਦੌਰਾਨ ਕੁਝ ਨਿਰਦੇਸ਼ ਦਿੱਤੇ ਗਏ ਸਨ। ਵਿਸ਼ਵਾਸ ਨੇ ਕਿਹਾ ਕਿ ਪਾਰਟੀ ''ਚ ਤਬਦੀਲੀ ਦੀ ਲੋੜ ਹੈ, ਪਾਰਟੀ ਆਪਣੀ ਗਲਤੀ ਕਾਰਨ ਹੀ ਐੱਮ.ਸੀ.ਡੀ. ਚੋਣਾਂ ਹਾਰੀ ਹੈ।
ਵਿਸ਼ਵਾਸ ਨੇ ਕਿਹਾ ਕਿ ਇਹ ਸਾਡੀ 6ਵੀਂ ਹਾਰ ਹੈ, ਜਿਸ ਦਾ ਵੱਡਾ ਕਾਰਨ ਹੈ ਕਿ ਅਸੀਂ ਲੋਕ ਆਪਣੇ ਹੀ ਵਰਕਰਾਂ ਤੋਂ ਕੱਟ ਗਏ ਹਾਂ। ਹਾਰ ''ਤੇ ਬਹਾਨੇ ਲੱਭਣ ਦੀ ਬਜਾਏ ਸਾਨੂੰ ਇਸ ਹਾਰ ਦੀ ਸਮੀਖਿਆ ਕਰਨੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਐੱਮ.ਸੀ.ਡੀ. ਚੋਣਾਂ ''ਚ 270 ਸੀਟਾਂ ''ਚੋਂ ਆਮ ਆਦਮੀ ਪਾਰਟੀ ਨੂੰ 48 ਸੀਟਾਂ ਮਿਲੀਆਂ ਹਨ। ਹਾਰ ਤੋਂ ਬਾਅਦ ਸੰਜੇ ਸਿੰਘ, ਦੁਰਗੇਸ਼ ਪਾਠਕ, ਦਿਲੀਪ ਪਾਂਡੇ, ਅਲਕਾ ਲਾਂਬਾ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ।


Disha

News Editor

Related News