...ਤਾਂ ਤੁਸੀਂ ਵੀ ਆਪਣੇ ਬੱਚਿਆਂ ਦੀ ਇੰਝ ਵਧਾ ਸਕਦੇ ਹੋ ਦਿਮਾਗੀ ਸਮਰੱਥਾ

12/02/2017 2:53:32 AM

ਨਵੀਂ ਦਿੱਲੀ -ਜੋ ਬੱਚੇ ਫਿਜ਼ੀਕਲੀ ਫਿੱਟ ਹੁੰਦੇ ਹਨ, ਉਨ੍ਹਾਂ ਵਿਚ ਗ੍ਰੇ ਮੈਟਰ ਜ਼ਿਆਦਾ ਪਾਇਆ ਜਾਂਦਾ ਹੈ। ਇਹ ਗ੍ਰੇ ਮੈਟਰ ਉਨ੍ਹਾਂ ਦੀ ਅਕਾਦਮਿਕ ਪ੍ਰਫਾਰਮੈਂਸ ਵਧਣ ਵਿਚ ਮਦਦ ਕਰ ਸਕਦਾ ਹੈ। ਫਿਜ਼ੀਕਲ ਫਿਟਨੈੱਸ ਖਾਸ ਤੌਰ 'ਤੇ ਕਾਰਡੀਓਰਿਸਪਰੇਟਰੀ ਫਿੱਟਨੈੱਸ ਨਾਲ ਫੁਰਤੀ ਅਤੇ ਮਸਕੁਲਰ ਫਿੱਟਨੈੱਸ ਨਾਲ ਬ੍ਰੇਨ ਵਿਚ ਗ੍ਰੇ ਮੈਟਰ ਵਧਦਾ ਹੈ।
 ਸਾਇੰਸ ਜਰਨਲ ਵਿਚ ਛਪੀ ਖੋਜ ਮੁਤਾਬਕ ਦਿਮਾਗ ਦੇ ਵੱਖ-ਵੱਖ ਹਿੱਸਿਆਂ ਵਿਚ ਗ੍ਰੇ ਮੈਟਰ ਵਧਣ ਨਾਲ ਲਰਨਿੰਗ, ਫੰਕਸ਼ਨਿੰਗ ਅਤੇ ਰੀਡਿੰਗ ਪ੍ਰੋਸੈੱਸ ਵਧਦੀ ਹੈ। ਖੋਜਕਾਰ ਫ੍ਰੈਂਸਿਸਕੋ ਦੱਸਦੇ ਹਨ ਕਿ ਸਾਡੇ ਖੋਜ ਦਾ ਟੀਚਾ ਇਹ ਪਤਾ ਲਾਉਣਾ ਸੀ ਕਿ ਕੀ ਫਿਜ਼ੀਕਲੀ ਐਕਟਿਵ ਰਹਿਣ ਵਾਲੇ ਬੱਚਿਆਂ ਦਾ ਦਿਮਾਗ ਘੱਟ ਫਿਜ਼ੀਕਲ ਫਿੱਟਨੈੱਸ ਵਾਲੇ ਬੱਚਿਆਂ ਦੇ ਦਿਮਾਗ ਤੋਂ ਬਿਹਤਰ ਹੁੰਦਾ ਹੈ।
 ਉਨ੍ਹਾਂ ਦੱਸਿਆ ਕਿ ਇਸ ਦਾ ਜਵਾਬ ਛੋਟਾ ਪਰ ਜ਼ੋਰਦਾਰ ਹੈ। ਹਾਂ ਫਿਜ਼ੀਕਲ ਫਿੱਟਨੈੱਸ ਬੱਚਿਆਂ ਦੇ ਦਿਮਾਗ ਨਾਲ ਸਿੱਧੇ ਤੌਰ 'ਤੇ ਜੁੜੀ ਹੈ ਅਤੇ ਇਹ ਫਰਕ ਬੱਚਿਆਂ ਦੀ ਅਕੈਡਮਿਕ ਪ੍ਰਫਾਰਮੈਂਸ ਵਿਚ ਵੀ ਝਲਕਦਾ ਹੈ। ਇਸ ਖੋਜ ਵਿਚ 101 ਮੋਟੇ ਬੱਚਿਆਂ ਨੂੰ ਲਿਆ ਗਿਆ, ਜਿਨ੍ਹਾਂ ਦੀ ਉਮਰ 8 ਤੋਂ 11 ਸਾਲ ਵਿਚਾਲੇ ਸੀ। ਖੋਜ ਵਿਚ ਜ਼ਿਆਦਾ ਕਾਰਡੀਓਰਿਸਪਰੇਟਰੀ ਫਿੱਟਨੈੱਸ ਵਾਲੇ ਬੱਚਿਆਂ ਦਾ ਗ੍ਰੇ ਮੈਟਰ ਵਾਲਿਊਮ ਜ਼ਿਆਦਾ ਆਇਆ। ਹਾਲਾਂਕਿ ਮਸਕੂਲਰ ਫਿੱਟਨੈੱਸ ਦਾ ਦਿਮਾਗ ਦੇ ਕਿਸੇ ਵੀ ਹਿੱਸੇ ਦੇ ਵੱਧ ਗ੍ਰੇ ਮੈਟਰ ਨਾਲ ਸਿੱਧਾ ਸਬੰਧ ਨਹੀਂ ਮਿਲਿਆ। ਖੋਜਕਾਰਾਂ ਨੇ ਪਾਇਆ ਕਿ ਫਿਜ਼ੀਕਲ ਕਸਰਤ ਰਾਹੀਂ ਬੱਚਿਆਂ ਵਿਚ ਮੋਟਾਪਾ ਘੱਟ ਕਰ ਕੇ ਉਨ੍ਹਾਂ ਦੀ ਦਿਮਾਗੀ ਸਮਰੱਥਾ ਨੂੰ ਵਧਾਇਆ ਜਾ ਸਕਦਾ ਹੈ।


Related News