ਉੱਠ ਜਾਗ ਦਲਿੱਤਾ ਓਏ

07/26/2017 3:00:28 PM

ਉੱਠ ਜਾਗ ਦਲਿੱਤਾ ਓਏ, ਬੜਾ ਹੀ ਛਾਤਿਰ ਦੁਸ਼ਮਣ ਤੇਰਾ,
ਇਹ ਸੱਚ ਪਹਿਚਾਣੇ ਨਾ, ਤਦੇ ਹੀ ਕਰਦਾ ਮੇਰਾ-ਮੇਰਾ।
ਉੱਠ ਜਾਗ ਦਲਿੱਤਾ ਓਏ, ਬੜਾ ਹੀ ਛਾਤਿਰ ਦੁਸ਼ਮਣ ਤੇਰਾ..।

ਸਦੀਆਂ ਤੋਂ ਪਹਿਨਦਾ ਰਿਹਾ, ਤੂੰ ਇਹ ਗ਼ੁਲਾਮੀ ਦੀਆਂ ਜਜ਼ੀਰਾਂ,
ਤੂੰ ਕੁਚਲਿਆ ਜਾਂਦਾ ਰਿਹਾ, ਇੱਜ਼ਤ ਵੀ ਹੋਈ ਰਹੀ ਲੀਰਾਂ-ਲੀਰਾਂ,
ਮੂੰਹ ਮੋੜ ਦੇ ਦੁਸ਼ਮਣ ਦਾ, ਤੇਰੇ 'ਤੇ ਜ਼ੁਲਮ ਹੈ ਕਰਦਾ ਜਿਹੜਾ।
ਉੱਠ ਜਾਗ ਦਲਿੱਤਾ ਓਏ, ਬੜਾ ਹੀ ਛਾਤਿਰ ਦੁਸ਼ਮਣ ਤੇਰਾ..।

ਮਧੂ ਮੱਖੀਆਂ ਬਣ ਜਾਓ, ਕੋਈ ਨਾ ਹੱਥ ਛੱਤੇ ਨੂੰ ਪਾਊ,
ਜੋ ਚਾਲਾਂ ਚੱਲਦਾ ਹੈ, ਆਪਣੀ ਦੁੰਮ ਦਬਾ ਭੱਜ ਜਾਊ,
ਜੇ ਏਕਾ ਕਰ ਲਿਆ ਤੂੰ, ਫਿਰ ਕੋਈ ਕਰੂ ਨਾ ਦੁਸ਼ਮਣ ਜ਼ੇਰਾ।
ਉੱਠ ਜਾਗ ਦਲਿੱਤਾ ਓਏ, ਬੜਾ ਹੀ ਛਾਤਿਰ ਦੁਸ਼ਮਣ ਤੇਰਾ..।

ਸਤਿਗੁਰੂ ਰਵਿਦਾਸ ਆਇਆ, ਆ ਕੇ ਸੱਚ ਦਾ ਬਿਗਲ ਵਜਾਇਆ,
ਭੀਮ ਰਾਓ ਵੀ ਸ਼ੇਰ ਹੋਇਆ, ਬਾਬੂ ਕਾਸ਼ੀ ਰਾਮ ਵੀ ਆਇਆ,
ਦੁਸ਼ਮਣ ਦੀਆਂ ਚਾਲਾਂ 'ਤੇ, ਜੀਵਨ ਨਰਕ ਬਣ ਗਿਆ ਤੇਰਾ।
ਉੱਠ ਜਾਗ ਦਲਿੱਤਾ ਓਏ, ਬੜਾ ਹੀ ਛਾਤਿਰ ਦੁਸ਼ਮਣ ਤੇਰਾ..।

ਬਾਬਾ ਮੰਗੂ ਰਾਮ ਹੋਇਆ, ਉਸਨੇ ਵੀ ਕਿਹਾ, ਏਕਾ ਕਰ ਲਓ,
ਸਤਿਗੁਰਾਂ ਦੇ ਲੱਗ ਚਰਨੀ, ਪਰਸ਼ੋਤਮ ਪੱਲਾ ਭੀਮ ਦਾ ਫੜ ਲਓ,
ਪੜੋ, ਜੁੜੋ, ਸੰਘਰਸ਼ ਕਰੋ, ਤਾਂ ਖ਼ੁਸ਼ੀਆਂ ਨਾਲ ਭਰ ਜਾਊ ਵਿਹੜਾ।
ਉੱਠ ਜਾਗ ਦਲਿੱਤਾ ਓਏ, ਬੜਾ ਹੀ ਛਾਤਿਰ ਦੁਸ਼ਮਣ ਤੇਰਾ..।
ਪਰਸ਼ੋਤਮ ਲਾਲ ਸਰੋਏ, ਮੋਬਾ: 92175-44348

Related News