ਛੰਨੋਂ ਦਾ ਵਿਆਹ

06/01/2017 4:14:13 PM

ਸੰਨ: 1942 ਕਹਾਣੀ
ਛੰਨੋਂ ਆਪਣੇ ਮਾਪਿਆਂ ਦੀ ਲਾਡਲੀ ਜਿਹੀ ਧੀ। ਛੰਨੋਂ ਪੜ੍ਹਨ 'ਚ ਬਹੁਤ ਹੀ ਹੁਸ਼ਿਆਰ ਸੀ। ਛੰਨੋਂ ਬਚਪਨ 'ਚ ਅਕਸਰ ਆਪਣੀਆਂ ਸਹੇਲੀਆਂ ਨਾਲ ਪਿੰਡ ਦੇ ਵੱਡੇ ਦਰਵਾਜ਼ੇ ਕੋਲ ਖੇਡਣ ਜਾਇਆ ਕਰਦੀ ਸੀ। ਛੰਨੋਂ ਦੀਆਂ ਸਹਿਯੋਗੀ ਸਹੇਲੀਆਂ, ਕਰਮੋ, ਗੰਮੋ, ਜੌਤ, ਮਨਜੀਤ ਸਨ। ਛੰਨੋਂ ਨਾਲ
ਇੱਕਠੀਆਂ ਇਕੋ ਕਲਾਸ 'ਚ ਪੜ੍ਿਹਦਆਂ ਪੱਕੀਆਂ ਸਹੇਲੀਆਂ ਸਨ। ਗਰਮੀ ਦੇ ਦਿਨਾਂ 'ਚ ਜਦੋਂ ਸਕੂਲੋਂ ਛੁੱਟੀਆਂ ਹੁੰਦੀਆਂ ਸਨ, ਛੰਨੋਂ ਆਪਣੀਆਂ ਸਹੇਲੀਆਂ ਨਾਲ ਪਿੰਡ ਦੇ ਵੱਡੇ ਦਰਵਾਜ਼ੇ ਕੋਲ ਬਰੋਟਿਆਂ ਹੇਠਾਂ ਖੇਡਣ ਜਾਇਆ ਕਰਦੀ ਸੀ। ਉਸ ਬਰੋਟਿਆਂ ਲਾਗੇ ਇਕ ਬਹੁਤ ਵੱਡਾ ਛੱਪੜ ਵੀ ਸੀ।
ਉਸ ਦੇ ਲਾਗੇ ਹੀ ਤੱਖਤਪੋਸ਼ 'ਤੇ ਬਜ਼ੁਰਗਾਂ ਨੇ ਬੈਠਿਆਂ ਹੋਣਾ। ਛੰਨੋਂ ਅਕਸਰ ਆਪਣੀਆਂ ਸਹੇਲੀਆਂ ਨਾਲ ਵੱਡੇ ਦਰਵਾਜ਼ੇ ਕੋਲ ਖੇਡਣ ਜਾਂਦੀ ਕਦੇ 
ਲੁਕਣ ਮਚੀਂਚੀਂ, ਕਦੇ ਕੱਚੇ ਰੋੜਿਆਂ ਨਾਲ ਖੇਡਦੀ ਸੀ। ਛੰਨੋਂ ਦਾ 'ਤੇ ਉਸਦੀਆਂ ਸਹੇਲੀਆਂ ਦਾ ਖੇਡ ਕੇ ਚਿੱਤ ਭਰ ਜਾਂਦਾ! ਜਦੋਂ ਛੰਨੋਂ 'ਤੇ ਉਸ ਦੀਆਂ ਸਹੇਲੀਆਂ ਰਲ-ਮਿਲ ਇੱਕਠੀਆਂ ਖੇਡਦੀਆਂ ਸਨ ਤਾਂ ਖੇਡ-ਖੇਡ 'ਚ ਕਦੇ ਮਿੱਟੀ ਦਾ ਕੱਚਾ ਘਰ ਬਣਾਉਦੀਆਂ ਸਨ। ਕਦੇ ਤੇਰਾ ਘਰ, ਕਦੇ ਮੇਰਾ ਘਰ ਕਹਿ ਕੱਚੇ ਘਰ ਨੂੰ ਬਣਾਉਦੀਆਂ ਸਨ। 
ਛੰਨੋਂ ਜਦੋਂ 12 ਸਾਲ ਦੀ ਹੋਈ, ਉਸ ਦਿਨ ਨਵੇਂ ਸਾਲ ਵਾਲੇ ਦਿਨ ਛੰਨੋਂ ਦੇ 12ਵਂੇ ਜਨਮ ਦਿਨ 'ਤੇ ਛੰਨੋ ਦੇ ਪਿਤਾ ਨੇ ਗਿਫਟ 'ਚ ਇਕ ਘੜੀ ਦਿੱਤੀ 'ਤੇ ਵੱਡੇ ਦਰਵਾਜ਼ੇ ਅੱਗੋਂ ਮੂੰਗਫਲੀ 'ਤੇ ਗੂੜ ਵਾਲੀ ਗੱਚਕ ਦਿਵਾ ਕੇ ਦਿੱਤੀ, ਛੰਨੋਂ ਨੇ ਆਪਣੇ ਜਨਮ ਦਿਨ ਦੀ ਖੁਸ਼ੀ 'ਚ ਸਹੇਲੀਆਂ ਨੂੰ ਵੀ ਖਾਣ ਲਈ ਗੂੜ ਵਾਲੀ ਗੱਚਕ ਦਿੱਤੀ। ਛੰਨੋਂ ਨੂੰ ਜਾਪੇ ਜਿਵੇਂ ਉਸਦਾ ਪਹਿਲਾ ਜਨਮ ਦਿਨ ਹੋਵੇ। ਉਸਦੀ ਖੁਸ਼ੀ ਦਾ ਕੋਈ ਥਾਂ ਟਿਕਾਣਾ ਨਾ, ਛੰਨੋਂ ਨੂੰ ਇਹ ਜਨਮ ਦਿਨ ਦਾ ਤੋਹਫਾ ਬਹੁਤ ਚੰਗਾ ਲੱਗਿਆ। ਛੰਨੋਂ ਨੇ ਮਨ 'ਚ ਧਾਰਨਾ ਜਿਹੀ ਘੜ ਕੇ ਇਸ ਜਨਮ ਦਿਨ ਨੂੰ ਸਦਾ ਚੇਤੇ ਰੱਖਿਆ ।
ਛੰਨੋਂ ਦਾ ਰੋਜ਼ਾਨਾ ਵੱਡੇ ਦਰਵਾਜ਼ੇ ਆ, ਕੇ ਸਹੇਲੀਆਂ ਨਾਲ ਬਰੋਟੇ ਹੇਠਾਂ ਖੇਡਣਾ ਰੋਜ਼ ਵਾਂਗੂੰ ਮਨ ਅੰਦਰੋਂ ਖਿੜ ਜਾਂਦਾ ਸੀ। ਛੰਨੋ ਕੁੱਝ ਕੁ ਸਿਆਣੀ ਹੁੰਦੀ ਗਈ, ਛੰਨੋ ਦਾ ਮੋਹ ਇਨ੍ਹਾਂ ਗੱਲਾਂ 'ਚ ਬਚਪਨ ਬੀਤਦਾ ਗਿਆ। ਜਦੋ ਪਿੱਪਲ ਬਰੋਟਿਆਂ ਹੇਠਾਂ ਖੇਡਣਾ, ਸਭ ਗੱਲਾਂ ਉਨ੍ਹਾਂ
ਦੇ ਮਨ 'ਚ ਗੁਝੀਆਂ ਰਹਿ ਗਈਆਂ। ਛੰਨੋ 'ਤੇ ਉਸਦੀਆਂ ਸਹੇਲੀਆਂ ਮੁਟਿਆਰਾਂ ਹੋ ਕੇ, ਆਪਣੇ ਦਾਜ ਦਾ ਸਮਾਨ ਵੀ ਇੱਕਠੀਆਂ ਇਨ੍ਹਾਂ ਬੋਹੜਾ ਹੇਠਾਂ ਬੈਠ ਬਣਾਉਂਦੀਆਂ ਸਨ। ਘਰੇ ਲਾਗੇ ਦੇ ਨਿੰਮ ਦੀ ਗੂੜ੍ਹੀ ਛਾਵੇਂ ਤਿੰ੍ਰਝਣਾ ਸਜਾਇਆ ਕਰਦੀਆਂ । ਸਮੇਂ ਦੇ ਨਾਲ ਚਲਦਿਆਂ ਜਦੋਂ ਉਹ ਵੇਲਾ ਵੀ
ਬੀਤਦਾ ਗਿਆ ਸਭ ਹਾਸੀਆਂ ਖੇਡੀਆਂ ਉਸ ਦੇ ਮਨ 'ਚ ਵਸ ਗਈਆਂ। 
ਛੰਨੋਂ ਜਦੋਂ ਮੁਟਿਆਰ ਹੋ ਗਈ ਉਸ ਦਾ ਰਿਸ਼ਤਾ ਕਿਸੇ ਵੱਡੇ ਘਰ ਬੜੀ ਦੂਰ ਕਰ ਦਿੱਤਾ ਗਿਆ, ਉਦੋਂ ਵੇਲਾ ਸਨ: 1942 ਸੀ। ਸਨ 1942 'ਚ ਛੰਨੋ ਦੇ ਵਿਆਹ ਦੀ ਤਿਆਰੀ ਸੁਰੂ ਹੋ ਗਈ । ਛੰਨੋ ਦੀਆਂ ਸਹੇਲੀਆਂ ਚਾਵਾਂ ਨਾਲ ਗੀਤ ਗਾਉਣ ਲੱਗੀਆਂ, ਛੰਨੋ ਦੀਆਂ ਸਹੇਲੀਆਂ ਨੇ ਆਪਣੀ ਪਿਆਰੀ ਛੰਨੋਂ ਦੇ ਹੱਥਾਂ 'ਤੇ ਮਹਿੰਦੀ ਲਾਉਂਦਿਆਂ ਆਖਿਆ,'' ਲੈ ਭੈਣੇ ! ਇਹ ਇਕ ਪੱਤਰ ਲਿਖਿਆ ਇਕੱਠਿਆਂ ਰਲ ਆਪਣੀਆਂ ਯਾਦਾਂ ਦਾ'' ਤੂੰ ਇਸ ਨੂੰ ਆਪਣੇ ਕੋਲ ਰੱਖੀਂ, ਜਦੋਂ ਯਾਦ ਆਵੇਗੀ ਤਾਂ, ਇਸ ਪੱਤਰ ਨੂੰ ਪੜ੍ਹ ਲਈਂ। 
ਛੰਨੋਂ ਦਾ ਬੜੇ ਚਾਵਾਂ ਨਾਲ ਵਿਆਹ ਕੀਤਾ ਗਿਆ। ਵਿਆਹ ਬਹੁਤ ਦੂਰ ਘਰਾਣੇ 'ਚ ਕਰ ਦਿੱਤਾ ਗਿਆ, ਛੰਨੋਂ ਬੜੀ ਦੂਰ ਵਿਆਹੀ ਹੋਣ ਕਰਕੇ ਕਿਸੇ ਨਾ ਕਿਸੇ ਵੇਲੇ ਆਪਣੀਆਂ ਸਹਿਯੋਗੀ ਸਹੇਲੀਆਂ ਨੂੰ ਯਾਦ ਕਰਦੀ। ਬਹੁਤਾ ਦੂਰ ਹੋਣ ਕਰਕੇ ਛੰਨੋਂ ਤੋਂ, ਕਈ ਸਾਲ ਪਿੰਡ ਆ..! ਨਹੀਂ ਹੋਇਆ ਕਿਉਂਕਿ
ਜਿੱਥੇ ਵਿਆਹ ਕੀਤਾ ਉੱਥੋਂ ਆਉਣਾ ਔਖਾ ਸੀ। ਛੰਨੋ ਨੂੰ ਮਾਤਾ-ਪਿਤਾ ਦੀ ਮਿੱਠੀ ਲੋਰੀ 'ਤੇ ਦੁਆ.. ਆਖਰੀ ਸੰਨ 1942 'ਚ ਹੀ ਵਿਆਹ ਮੌਕੇ ਮਿਲੀ ਸੀ। ਵਿਆਹ ਪਿੱਛੋਂ ਛੰਨੋਂ ਨੂੰ ਅਕਸਰ ਹੀ ਆਪਣੇ ਮਾਤਾ-ਪਿਤਾ ਦੀ ਯਾਦ ਆਉਦੀ ਪਰ ਵਖਤ ਦੇ ਪੈਡਿਆਂ 'ਚ ਦੂਰ ਵਿਆਹੀ ਕਰਕੇ ਛੰਨੋਂ ਦਾ ਪਿੰਡ ਨਾ ਜਾ ਹੁੰਦਾ। ਛੰਨੋਂ ਦੂਰੀਆਂ 'ਚ ਬੱਝ ਗਈ। ਜਦੋਂ ਛੰਨੋਂ ਦੇ ਵਿਆਹ ਹੋਏ ਨੂੰ ਕਈ ਸਾਲ ਬੀਤ ਗਏ ਤਾਂ ਉਸ ਦਾ ਇਕ ਵਾਰੀ ਵੀ ਪਿੰਡ ਗੇੜਾ ਨਹੀਂ ਲੱਗਿਆ, ਜਦੋਂ ਛੰਨੋਂ ਨੂੰ ਕਿਸੇ ਵੇਲੇ ਯਾਦ ਆਉਂਦੀ ਤਾਂ, ਉਹ ਪਿੰਡ ਆਉਣ ਲਈ ਮਨ ਬਣਾਉਂਦੀ ਰਹਿੰਦੀ। ਇਕ ਦਿਨ ਜਦੋਂ ਛੰਨੋਂ ਨੇ ਪਿੰਡ ਆਉਣ ਦਾ ਮਨ ਬਣਾਇਆ ਤਾਂ ਉਦੋਂ ਤੱਕ ਸਭ ਕੁਝ ਬਦਲ ਚੁੱਕਿਆ ਸੀ। ਕਿਉਂਕਿ ਛੰਨੋਂ ਦੇ ਵਿਆਹ ਹੋਏ ਨੂੰ ਵੀਹ ਸਾਲ ਲੰਘ ਚੁੱਕੇ ਸੀ। ਬੀਹ ਸਾਲਾਂ 'ਚ ਪਿੰਡ ਦੀ ਪੰਚਾਇਤ ਨੇ ਪਿੰਡ ਦੀ ਨੁਹਾਰ ਬਦਲ ਦਿੱਤੀ, ਪਿੰਡ ਦੀ ਨਵੀਂ ਪੰਚਾਇਤੀ ਨੇ ਸਾਰੇ ਪਿੰਡ ਦਾ ਨਕਸ਼ਾ ਬਦਲ ਦਿੱਤਾ, ਜਿੱਥੇ ਤੱਕ ਕਿ ਛੰਨੋ ਦਾ ਸਹੇਲੀਆਂ ਨਾਲ ਖੇਡਣਾ ਸੀ। ਉਹ ਵੀ ਤਕਰੀਬਨ ਬਦਲ ਦਿੱਤਾ ਗਿਆ। ਉਸ ਛੱਪੜ ਦੀ ਥਾਂ ਪਾਣੀ ਵਾਲੀ ਟੈਂਕੀ ਬਣਾ ਦਿੱਤੀ ਗਈ। ਪਰ ਛੰਨੋ ਨੂੰ ਇਸ ਬਾਰੇ ਪਤਾ ਨਹੀਂ ਸੀ। ਕਿਉਂਕਿ ਜਦੋਂ ਦਾ ਉਸ ਦਾ ਵਿਆਹ ਹੋਇਆ ਉਦੋਂ ਤੋਂ ਉਸ ਨੇ ਕਦੇ ਪਿੰਡ ਗੇੜਾ ਨਹੀਂ ਸੀ ਮਾਰਿਆ ! ਵੀਹ ਸਾਲਾਂ ਮਗਰੋਂ ਜਦੋਂ ਛੰਨੋ ਪਿੰਡ ਆਉਂਦੀ ਹੈ। 
ਛੰਨੋਂ ਨੇ ਘਰੇ ਆਉਦਿਆਂ ਸਾਰ ਸੰਨ 1942 ਦਾ ਨਾਮ ਲੈਦਿਆਂ ਆਪਣੀ ਮਾਂ ਨੂੰ ਬੋਲੀ, ''ਮਾਂ ਜੀ ਪੈਰੀਂ ਪੈਂਦੀ ਆ! ਬਾਪੂ ਜੀ ਕਿਥੇ ਆ?।'' ਛੰਨੋ ਦੀ ਮਾਂ ਬੋਲੀ, ਆਉਦਿਆਂ ਸਾਰ ਬਾਪੂ ਨੂੰ ਯਾਦ ਕਰਨ ਲੱਗ ਪਈ ਪਹਿਲਾਂ ਚਾਹ, ਪਾਣੀ ਤਾਂ ਪੀ ਲੈ। ਛੰਨੋਂ ਮਾਂ ਨੂੰ ਗਲ ਲੱਗ ਕੇ ਮਿਲੀ ਛੰਨੋਂ ਦੀ ਮਾਂ ਦੀਆਂ ਅੱਖਾਂ 'ਚੋਂ ਅੱਥਰੂ ਜਿਹੇ ਆਉਣ ਲੱਗੇ , ਕਿਉਂਕਿ ਉਸਦੀ ਧੀ ਪਹਿਲੀ ਵਾਰ ਸਹੁਰੇ ਘਰੋਂ ਮਿਲਣ ਆਈ ਸੀ। ਛੰਨੋ ਦੀ ਮਾਂ ਅੰਦਰੋਂ ਪਾਣੀ ਦਾ ਗਿਲਾਸ ਲੈ ਕੇ, ਅੱਖਾਂ ਚੁੰਨੀ ਨਾਲ ਸਾਫ਼ ਕਰਦੀ ਆਈ। ਛੰਨੋਂ ਦੀ ਮਾਂ ਨੇ ਸ਼ੁੱਖ ਸ਼ਾਂਤੀ ਪੁਛਦਿਆਂ, ਆਖਿਆ '' ਛੰਨੋਂ ਪੁੱਤ, ਪਾਣੀ ਪੀ ਲੈ।'' ਛੰਨੋਂ ਅੱਗੋਂ ਨਹੀਂ ਮਾਂ, ਮੈਂ ਪਹਿਲਾਂ ਬਾਪੂ ਨੂੰ ਹੀ ਮਿਲਣਾ ਹੈ। ਕਿੱਥੇ ਨੇ ਬਾਪੂ ਜੀ? ਮੈਂ ਤਾਂ ਪਹਿਲਾ ਬਾਪੂ ਨੂੰ ਮਿਲਣਾ, ਕਿਉਂਕਿ ਉਨ੍ਹਾਂ ਨੇ ਮੇਰੇ ਜਨਮ ਦਿਨ 'ਤੇ
ਲੋਹੜੀ ਵਾਲੇ ਦਿਨ ਘੜੀ ਅਤੇ ਗੂੜ ਵਾਲੀ ਗੱਚਕ 'ਤੇ ਮੇਰੀਆਂ ਸਹੇਲੀਆਂ ਨੂੰ ਵੀ ਗੱਚਕ ਖਾਣ ਲਈ ਦਿੱਤੀ ਸੀ। ਮੈਂ ਵੀ ਬਾਪੂ ਲਈ ਕੁਝ ਲੈ ਕੇ ਆਈ ਆਂ। ਪਹਿਲਾਂ ਮੈਂ ਆਪਣੀਆਂ ਸਹੇਲੀਆਂ ਨੂੰ ਮਿਲ ਕੇ ਆਉਦੀ ਆਂ, ਫਿਰ ਬਾਪੂ ਨੂੰ ਮਿਲਾਂਗੀ। ਛੰਨੋਂ ਆਖਦੀ ਬਾਹਰ ਵੱਲ ਨੂੰ ਖੁਸ਼ੀ 'ਚ
ਤੁਰ ਪਈ। ਛੰਨੋਂ ਦੀ ਮਾਂ ਅੱਗੋਂ ਬੋਲੀ ਵਿਆਹ ਹੋਏ ਨੂੰ ਤਾਂਤੇਰੇ ਵੀਹ ਸਾਲ ਹੋ ਗਏ, ਤੇਰੀਆਂ ਸਹੇਲੀਆਂ ਖਬਰੇ ਕਿਸ ਦੇਸ਼ ਬੈਠੀਆਂ ਹੋਣਗੀਆਂ? ਏਨੇ ਨੂੰ ਤਾਂ ਪਿੰਡ ਦੇ ਕੱਚੇ ਘਰ ਵੀ ਪੱਕੇ ਬਣ ਗਏ, ਸਭ ਬਦਲ ਚੁੱਕੇ ਆ । ਛੰਨੋ ਦਰਵਾਜ਼ੇ ਅੱਗੇ ਖੜ੍ਹ ਰੁੱਕ ਕੇ ਬੋਲੀ, ''ਮਾਂ ਕੀ ਹੋਇਆ ਜੇ ਵਿਆਹ ਤੋਂ ਬਾਅਦ ਆ ਨਹੀਂ ਹੋਇਆ। ਮੈਂ ਤੁਹਾਨੂੰ ਤਾਂ ਨਹੀਂ ਭੁਲਾਇਆ। ਮੇਰੀਆਂ ਸਹੇਲੀਆਂ ਵੀ ਮਿਲਣੀਆਂ ਖਬਰੇ ਨਹੀਂ?'' ਅਸੀਂ ਸਭ ਇਕੱਠੀਆਂ ਹੋ ਉੱਥੇ ਹੀ
ਖੇਡਦੀਆਂ ਸੀ। ਨਾ ਪਾਣੀ ਪੀਤਾ ਨਾ ਚਾਹ, ਛੰਨੋਂ ਆਪਣੀਆਂ ਸਹੇਲੀਆਂ ਨੂੰ ਮਿਲਣ ਤੁਰ ਪਈ।
ਛੰਨੋਂ ਦੀ ਮਾਂ ਆਖਦੀ ਹੋਈ ਫਿਰ ਮਗਰ ਹਾਕਾ ਮਾਰਨ ਲੱਗੀ 'ਨੀਂ ਕੁੜੇ ਚਾਹ, ਪਾਣੀ ਤਾਂ ਪੀ ਲਂੈਦੀ, ਛੰਨੋ ਨੇ ਗੱਲ ਨਾ ਸੁਣੀ, ਅੱਗੇ ਨੱਸ ਗਈ ਛੰਨੋਂ ਦਾ ਵਿਆਹ ਹੋਏ ਨੂੰ ਭਾਵੇਂ ਵੀਹ ਸਾਲ ਬੀਤ ਗਏ, ਪਰ ੳਉਸਦੇ ਦਿਲੋ 'ਤੇ ਮਨ ਅੰਦਰੋਂ ਸੱਚੀ ਉਹੀ ਪਿੰਡ ਦਾ ਹਾਲ ਨਹੀਂ ਸੀ ਵਿਸਰਿਆ। ਪਿੰਡ ਦੀ ਗਲੀ ਦਾ ਨਕਸਾ ਉਸ ਦੇ ਮਨ ਅੰਦਰ ਹੀ ਸੀ। ਮਾਤਾ-ਪਿਤਾ ਅਤੇ ਸਹੇਲੀਆਂ ਦਾ ਮੋਹ ਮਨ ਅੰਦਰ ਹੀ ਸੀ। ਜਦੋਂ ਛੰਨੋ ਪਹਿਲੀ ਸਹੇਲੀ ਕਰਮੋ ਨੂੰ ਮਿਲਣ ਲਈ ਗਈ ਤਾਂ ਕਰਮੋ ਦੇ ਘਰ ਬੂਹੇ ਅੱਗੇ ਜਾ ਖੜੀ। ਉਨ੍ਹਾਂ ਦੇ ਵੱਡੇ ਲੱਕੜ ਦੇ ਦਰਵਾਜ਼ੇ ਨੂੰ ਤਾਲਾ ਲੱਗਾ ਹੋਇਆ ਸੀ। ਤਾਲਾ ਲੱਗਿਆ ਵੇਖ
ਛੰਨੋ ਦਾ ਦਿਲ ਧੜਕਨ ਲੱਗਾ, ਸ਼ਾਇਦ ੳਉਹ ਆਪਣੀਆਂ ਬਾਕੀ ਰਹਿੰਦਿਆਂ ਸਹੇਲੀਆਂ ਨੂੰ ਵੀ ਨਹੀਂ ਮਿਲ ਸਕਦੀ। ਛੰਨੋ ਦੇ ਗਮਾ ਦੇ ਅੱਥਰੂ ਉਸਦੀਆਂ ਅੱਖਾਂ 'ਚ ਭਰ ਆਏ ਸ਼ਾਇਦ, ਮਨ 'ਚ ਆਖਦੀ ਮੈਂ ਸ਼ਾਇਦ ਕਦੀ ਵੀ ਨਹੀਂ ਮਿਲ ਸਕਦੀ ਆਪਣੀਆਂ ਸਹੇਲੀਆਂ ਨੂੰ। ਛੰਨੋਂ ਅੱਗੇ ਵੱਲ ਤੁਰ ਪਈ ਗਲੀ 'ਚ ਕੋਈ ਵੀ ਨਹੀਂ ਸੀ। ਛੰਨੋ ਗੂੜੀਆਂ ਸੋਚਾਂ 'ਚ ਪੈ ਗਈ ਆਪਣੇ ਮਨ 'ਚ ਸੋਚ ਰਹੀ ਸੀ ਕਿ ਮੈਂ ਆਪਣੀ ਪਿਆਰੀ ਸਹੇਲੀ ਕਰਮੋ ਨੂੰ ਨਹੀਂ ਮਿਲ ਸਕਦੀ, ਮਨ 'ਚ ਗੱਲਾਂ ਸੋਚਦੀ ਅੱਗੇ ਵੱਲ ਤੁਰੀ ਜਾਵੇਂ। ਛੰਨੋਂ ਜਦੋਂ ਪਿੰਡ ਦੀ ਫਿਰਨੀ 'ਤੇ ਆ. ਜਾਂਦੀ ਹੈ, ਉਹ ਵੇਖਦੀ ਹੀ ਰਹਿ
ਜਾਂਦੀ ਹੈ ਕਿ ਜਿੱਥੇ ਰੂੜੀ ਤੋਂ ਕੁਝ ਦੂਰੀ 'ਤੇ ਇਕ ਛੱਪੜ ਹੁੰਦਾ ਸੀ। ਛੱਪੜ ਦੇ ਨਾਲ ਇਕ ਬਹੁਤ ਵੱਡਾ ਬਰੋਟਾ ਹੁੰਦਾ ਸੀ। ਇਹ ਰਾਹ ਜੋ ਸਾਰੇ ਦਾ ਸਾਰਾ ਕੱਚੇ ਘਰਾਂ ਵਾਂਗੂੰ ਕੱਚਾ ਹੁੰਦਾ ਸੀ। ਜਿੱਥੇ ਮੈਂ 'ਤੇ ਮੇਰੀਆਂ ਸਹੇਲੀਆਂ ਇਕੱਠੀਆਂ ਹੋ ਖੇਡਦੀਆਂ ਸਾਂ! ਅੱਜ ਇੱਥੇ ਪਾਣੀ ਵਾਲੀ ਟੈਂਕੀ ਬਣਾ ਦਿੱਤੀ 'ਤੇ ਉਹ ਕੱਚੀ ਥਾਂ 'ਤੇ ਰਾਹ ਨੂੰ ਪੱਕਾ ਕਰ ਦਿੱਤਾ। 
ਛੰਨੋਂ ਆਖਰੀ ਦਿਨਾਂ ਨੂੰ ਚੇਤੇ ਕਰਦੀ ਅੱਗੇ ਤੁਰ ਪਈ, ਪਰ ਛੰਨੋਂ ਦਾ ਦਿਲ ਹੋਰ ਤੇਜੀ ਨਾਲ ਧੜਕਣ ਲੱਗਾ। ਪਿੰਡ ਉੱਤੋਂ ਦੀ ਗੇੜਾ ਮਾਰ ਛੰਨੋਂ ਆਪਣੀਆਂ ਸਹੇਲੀਆਂ ਨੂੰ ਲੱਭਦੀ ਮਨ ਨੂੰ ਰੋ ਕੇ ਸਮਝਾਉਂਦੀ ਘਰ ਵਾਲੇ ਰਸਤੇ ਪੈ ਗਈ। ਕੁਝ ਕੋ ਦੂਰ 'ਤੇ ਪਿੰਡ ਦੀ ਪੁਰਾਣੀ ਛੱਥ ਹੇਠਾਂ ਟਾਵੇਂ
ਜਿਹੇ ਬੱਚੇ ਖੇਡ ਰਹੇ ਸਨ। ਉਨ੍ਹਾਂ ਬੱਚਿਆਂ ਨੂੰ ਵੇਖ ਛੰਨੋਂ ਦਾ ਮਨ ਫਿਰ ਵੀ ਨਹੀਂ ਖਿੜਿਆ। ਛੰਨੋਂ ਉਇਓ ਆਪਣੇ ਲੱਕੜ ਦੇ ਦਰਵਾਜ਼ੇ ਨਾਲ ਗੋਡਿਆਂ ਨਾਲ ਮੱਥਾ ਲਾ ਬੈਠ ਗਈ। ਜਦੋਂ ਦਰਵਾਜ਼ੇ ਦੀ ਕੁੰਡੀ ਖੜਕਦੀ ਹੋਈ ਖੜ-ਖੜ ਦੀ ਅਵਾਜ਼ ਆਈ ਤਾਂ ਛੰਨੋ ਦੀ ਮਾਤਾ ਨੂੰ ਪਤਾ ਲੱਗ ਗਿਆ ਉਹ
ਫਿਰ ਉਠ ਕੇ ਛੰਨੋਂ ਲਈ ਪਾਣੀ ਦਾ ਗਿਲਾਸ ਲੈ ਆਈ 'ਤੇ ਆਖਿਆ ''ਛੰਨੋਂ ਪੁੱਤ, ਪਾਣੀ ਪੀ ਲੈ।''  ਛੰਨੋਂ ਪਾਣੀ ਦਾ ਭਰਿਆ ਗਿਲਾਸ ਹੱਥ 'ਚ ਫੜਦਿਆਂ ਅੰਦਰ ਚਲੀ ਗਈ। ਛੰਨੋਂ ਨੂੰ ਮਾਤਾ ਜੀ ਪਿੱਛੋਂ ਫਿਰ ਕਹਿਣ ਲੱਗੀ ਜਿਵੇਂ ਤੇਰਾ ਨਹੀਂ ਆ ਹੋਇਆ ਵਿਆਹ। ਉਵੇਂ ਹੀ ਤੇਰੀਆਂ ਸਹੇਲੀਆਂ ਖਬਰੇ ਕਿਸ ਪ੍ਰਦੇਸ਼ 'ਚ ਬੈਠੀਆਂ ਹੋਣਗੀਆਂ? ਪਰ ਪਤਾ ਨਹੀਂ ਅੱਜ ਦਾ ਯੁੱਗ ਕੀ ਕਰੇਗਾ, ਦੂਰ ਗਿਆ ਦੇ ਮੇਲੇ ਨਹੀਂ ਹੁੰਦੇ। ਜਦੋਂ ਦਾ ਤੇਰਾ ਵਿਆਹ ਹੋਇਆ, ਉਦੋਂ ਇਕ ਸਾਲ ਦੇ 'ਚ-'ਚ ਤੇਰੀਆਂ ਸਹੇਲੀਆਂ ਦਾ ਵਿਆਹ ਹੋ ਗਿਆ। ਸਭ ਆਣ ਤੇਰੇ ਬਾਰੇ ਬਾਰ-ਬਾਰ ਪੁੱਛਦੀਆਂ ਸਨ। ਪਰ ਮੈਂ ਅੱਗੋਂ 
ਕੁਝ ਕਹਿਣ ਵਰਗੀ ਨਹੀਂ। ਸਭ ਤੇਰੇ ਪਿਆਰ ਭਰੇ ਹਾਲ ਦੀਆਂ ਗੱਲਾਂ ਕਰ ਮੁੜ ਜਾਂਦੀਆਂ ਸਨ। ਉਦੋਂ ਤੋਂ ਲੈ ਕੈ ਹੁਣ ਤੱਕ ਸਭ ਕੁਝ ਬਦਲ ਗਿਆ। ਛੰਨੋਂ ਦਿਲ ਹੋਲਾ ਜਿਹਾ ਕਰਦੀ ਕਮਰੇ ਅੰਦਰ ਜਾ ਬੈਠ ਗਈ । ਛੰਨੋਂ ਦੀ ਮਾਂ ਨੇ ਪਿਓ ਦੀ ਮੌਤ ਦੀ ਖਬਰ ਨਾ ਦੱਸੀ 'ਤੇ ਅੱਗੋਂ ਛੱਨੋ ਨੂੰ ਖਾਣ ਪੀਣ ਬਾਰੇ ਕਹਿ ਰਹੀ ਸੀ। ਛੰਨੋਂ ਦੀ ਮਾਂ ਨੇ ਧੱਕੇ ਜਿਹੇ ਨਾਲ ਥਾਲ 'ਚ ਰੋਟੀਆਂ ਰੱਖ ਕੇ ਛੰਨੋਂ ਮੂਹਰੇ ਕਰ ਦਿੱਤੀਆਂ, ਅੱਗੋਂ ਫਿਰ ਛੰਨੋਂ ਅੱਖਾਂ ਨਮ ਜਿਹੀਆਂ ਕਰਨ ਲੱਗੀ। ਛੰਨੋਂ ਮਨ ਨੂੰ ਹੌਲਾ ਜਿਹਾ ਕਰ ਰੋਟੀ ਖਾਣ ਲੱਗੀ।
ਰੋਟੀ ਖਾਦਿਆਂ ਸਮੇਂ ਵੀ ਛੰਨੋਂ ਤੋਂ ਰਹਿ ਨਾ ਹੋਇਆ। ਫਿਰ ਬਾਪੂ ਬਾਰੇ ਪੁੱਛਿਆ। ਛੰਨੋਂ ਆਖੇ ਮਾਂ ਬਾਪੂ ਕਿੱਥੇ ਆ? ਛੰਨੋਂ ਦੀ ਮਾਂ ਬਾਹਰ ਚੁੱਲ੍ਹੇ ਮੂਹਰੇ ਬੈਠੀ ਰਤਾ ਵੀ ਨਾ ਬੋਲੀ, ਛੰਨੋ ਦਾ ਦਿਲ ਫਿਰ ਗਮ-ਗਮ ਵਾਂਗੂੰ ਹੋ ਗਿਆ। ਛੰਨੋਂ ਰੋਟੀ ਖਾਂਦਿਆਂ ਅੱਧ ਵਿਚਾਲੇ ਛੱਡ ਕੇ ਚੁੱਲ੍ਹੇ ਮੂਹਰੇ ਮਾਂ ਨੂੰ ਦੁਬਾਰਾ ਪੁੱਛਣ ਲੱਗੀ। ਛੰਨੋਂ ਦੀ ਮਾਂ ਨੀਵੀਂ ਜਿਹੀ ਪਾ ਬੈਠੀ ਸੀ। ਛੰਨੋਂ ਨੂੰ ਸ਼ਾਇਦ ਪਤਾ ਲੱਗ ਗਿਆ ਕੇ ਪਿਤਾ ਜੀ ਨਹੀਂ ਰਹੇ। ਤਦੇ ਛੰਨੋਂ ਦੀ ਮਾਂ ਨੇ ਰੋਂਦੇ ਆਖਿਆ ''ਤੇਰੇ ਪਿਤਾ ਵਿਆਹ ਤੋਂ ਬਾਅਦ ਹੀ ਮੁੱਕ ਗਏ, ਪਰ ਤੇਰਾ ਏਨੀ ਦੂਰ ਵਿਆਹ ਕਰ ਦਿੱਤਾ ਕਿ ਅਸੀਂ, ਕੋਈ ਸ਼ੁੱਖ ਸੁਨੇਹਾ ਵੀ ਨਹੀਂ ਭੇਜ ਸਕੇ।'' ਛੰਨੋਂ ਇਹੀ ਲਫਜਾਂ ਨੂੰ ਮਾਂ ਦੇ ਮੂੰਹੋਂ ਸੁਣਦੀ ਹੋਈ ਚੁੱਲ੍ਹੇ ਮੂਹਰੇ ਬੈਠ, ਪੈਰਾਂ ਦੇ ਦੋਵੇ ਅੰਗੂਠੇ ਫੜ ਉੱਚੀ-ਉੱਚੀ ਰੋਣ ਲੱਗ ਪਈ। ਛੰਨੋਂ ਆਪਣੇ ਆਪ ਨੂੰ ਬੁਰਾ ਕਹਿੰਦੀ ਹੋਈ ਰੋਣ ਲੱਗੀ । ਛੰਨੋਂ ਦਾ ਰੋਣਾ ਚੁੱਪ ਨਾ ਹੋਵੇ, ਛੰਨੋਂ ਰੋਦੀ ਹੋਈ ਉੱਚੀ-ਉੱਚੀ ਅਵਾਜ਼ 'ਚ ਆਪਣੇ ਬਾਪੂ ਨੂੰ ਅਵਾਜ਼ਾਂ ਮਾਰਨ ਲੱਗੀ। ਬਾਪੂ ਨਾਲ ਜੋ ਬਚਪਨ 'ਚ ਹਾਸੀਆਂਂ ਖੇਡੀਆਂ ਗੱਲਾਂ ਨੂੰ ਉਨ੍ਹਾਂ ਬੀਤੇ ਵਖਤ ਬਾਰੇ ਉੱਚੀ-ਉੱਚੀ ਚੇਤੇ ਕਰ ਰੋਣ ਲੱਗੀ। ਪੈਰਾਂ ਦੇ ਦੋਵੇ ਅੰਗੂਠੇ ਫੜ ਕੇ ਰੋਣ ਲੱਗੀ। ਮਾਂ ਤੂੰ ਮੈਨੂੰ ਦੱਸਿਆ ਨਹੀ, ਕੋਈ ਸੁਨੇਹਾ ਹੀ ਭੇਜ ਦਿੰਦੀ। ਮੇਰਾ ਮਨ ਬਹੁਤ ਕਾਹਲਾ ਪੈ ਗਿਆ ਕਿ ਮੈਂ ਦੂਰ ਕਿਤੇ ਵਿਆਹ ਲਈ ਰਾਜ਼ੀ ਹੋ ਗਈ । ਮੇਰੇ ਪਿਤਾ ਵੀ ਨਹੀ ਮਿਲ ਸਕੇ। ਛੰਨੋਂ ਆਖਦੀ ਹੋਈ ਭੁੱਬਾਂ ਮਾਰ ਰੋਣ ਲੱਗੀ। ਛੰਨੋਂ ਦਾ ਰੋ-ਰੋ ਬੁਰਾ ਹਾਲ ਹੋ ਗਿਆ । ਕਦੇ ਸਹੇਲੀਆਂ ਬਾਰੇ ਭੈਅ
ਜਿਹੀ ਨਾਲ ਅੱਖਾਂ ਨਮ ਜਿਹੀਆਂ ਕਰ ਰੋਂਦੀ, ਛੰਨੋਂ ਦੀ ਮਾਂ ਤੋਂ ਰਹਿ ਨਾ ਹੋਇਆ, ਪਿੰਡ ਦੇ ਡਾਕਟਰ ਨੂੰ ਬੁਲਾ ਕੇ ਟੀਕਾ ਲਗਾ ਦਿੱਤਾ, ਪਰ ਛੰਨੋਂ ਦਾ ਰੋਣਾ ਚੁੱਪ ਨਹੀ ਸੀ ਹੋ ਰਿਹਾ। ਉਸ ਦੇ ਮੂੰਹ 'ਚ ਦੰਦਲਾਂ ਪੈਣ ਲੱਗੀਆਂ, ਪਰ ਸਮੇਂ ਦੇ ਬੀਤ ਜਾਣ 'ਤੇ ਵੀ ੳਉਸ ਦਾ ਸਬਰ ਨਾ ਭਰਿਆ। ਸਹੇਲੀਆਂ ਦਾ ਨਾ ਮਿਲਣਾ 'ਤੇ ਪਿਤਾ ਦੀ ਮੌਤ ਦੀ ਖਬਰ 'ਤੇ ਬਚਪਨ ਵਾਲੀਆਂ ਸਹਿਯੋਗੀਆਂ ਸਹੇਲੀਆਂ ਨਾ ਮਿਲੀਆਂ। ਛੰਨੋਂ ਯਾਦਾਂ ਨੂੰ ਮਨੋਂ ਨਹੀਂ ਭੁਲਾ ਸਕਦੀ ਸੀ। ਛੰਨੋਂ ਆਪਣੇ 1942 ਦੇ ਸਫਰ ਨੂੰ ਫਿਰ ਤੋਂ ਯਾਦ ਕਰਦੀ ਡੂੰਘੀਆਂ ਸੋਚਾਂ 'ਚ ਪੈ ਗਈ । ਵੱਡੇ ਦਰਵਾਜ਼ੇ ਗੁੜ ਵਾਲੀ ਗੱਚਕ 'ਤੇ ਮੂੰਗਫਲੀ ਖਾਂਧੀ ੳ ਫਿਕਰਾਂ 'ਚ ਹੋਰ ਪੈ ਗਈ ਸੀ।
ਜਮਨਾ ਸਿੰਘ ਗੋਬਿੰਦਗੜ੍ਹੀਆ 
ਡਾਕ:ਦੱਧਾਹੂਰ, 
ਜ਼ਿਲ੍ਹਾ :ਲੁਧਿ, 
ਫੋਨ:98724-62794


Related News