ਕੱਪੜੇ ਧੋਣ ਦੀ ਮਸ਼ੀਨ

05/19/2017 4:45:31 PM

     ਮਸ਼ੀਨ ਜਦੋਂ ਦੀ ਘਰ ''ਚ ਆਈ,

     ਕੱਪੜਿਆਂ ਦੀ ਹੋਵੇ ਸੋਹਣੀ ਧੁਲਾਈ।

     ਨਾ ਸਾਬਣ ਹੀ ਰਗੜਨਾ ਪੈਂਦਾ,

     ਨਾ ਹੀ ਹੱਥਾਂ ਦੀ ਬਹੁਤ ਘਸਾਈ।

     ਆਪੇ ਪਾਣੀ ਲਈ ਜਾਂਦੀ,

     ਆਪੇ ਹੀ ਫਿਰ ਕਰੇ ਸੁਕਾਈ।

     ਛੋਟੇ-ਛੋਟੇ ਕੱਪੜੇ ਧੋ ਕੇ,

     ਵਾਰੀ ਫਿਰ ਖੇਸਾਂ ਦੀ ਆਈ।

     ਔਰਤਾਂ ਲਈ ਖੇਡ ਹੀ ਬਣ ਗਈ,

     ਕੱਪੜਾ ਇਕ ਕੱਢਣ, ਜਾਵਣ ਦੂਜਾ ਪਾਈ।

     ਨਾ ਕਿਸੇ ਵੇਲੇ ਖੂਹ ''ਤੇ ਜਾਣਾ,

     ਘਰ ''ਚ ਹੀ ਕੰਮ ਜਾਏ ਮੁਕਾਈ।

     ਨਾਲ ਬਿਜਲੀ ''ਤੇ ਚਲਦੀ ਭਾਵੇਂ,

     ਪਰ ਕਦੇ ਨਾ ਵੱਡੀ ਦਿੱਕਤ ਆਈ।

     ਕੱਪੜੇ ਧੋਣ ਦਾ ਕੰਮ ਭਾਰਾ ਸੀ,

     ਪਰ ਮਸ਼ੀਨ ਬੜੀ ਮੌਜ਼ ਲਗਾਈ।

    ਗੋਸਲ ਕਹੇ ਵਿਗਿਆਨ ਦੀਆਂ ਖੇਡਾਂ,

     ਸੁੱਖਾਂ ''ਚ ਪਾਈ ਸਾਰੀ ਲੁਕਾਈ।

     

     

                

 

        ਬਹਾਦਰ ਸਿੰਘ ਗੋਸਲ

       ਮਕਾਨ ਨੰ:3098, ਸੈਕਟਰ 37-ਡੀ,

       ਚੰਡੀਗੜ੍ਹ।

       ਮੋ:9876452223


Related News