ਅਨੀਂਦਰੇ ਹੁੰਗਾਰੇ

12/04/2017 4:17:07 PM

ਗੱਲੀਂ ਬਾਤੀਂ ਤਾਂ ਕਟ ਜਾਵਣ 
ਲੰਮੀਆਂ ਲੰਮੀਆਂ ਰਾਤਾਂ
ਜੇ ਹੁੰਗਾਰੇ ਹੀ ਸੌਂ ਜਾਵਣ
ਕੌਣ ਪਾਏਗਾ ਬਾਤਾਂ !

ਸੌਂਈਆਂ ਪ੍ਰੀਤਾਂ ਦੇ ਹਟਕੋਰੇ
ਵਾਂਗ ਘੁਰਾੜਿਆਂ ਜਾਗਣ
ਤੂੰ ਜਾਂਦੇ ਨੇ ਸੰਦਲੀ ਸੁਫ਼ਨੇ
ਆਸੀਂ ਗੋਲੇ ਦਾਗਣ ! 

ਉਮਰਾਂ ਦੇ ਪੰਧ ਮੁੱਕ ਜਾਂਦੇ ਨੇ
ਜ਼ਿੰਦਗੀ ਚਲਦੀ ਰਹਿੰਦੀ 
ਉਮਰਾਂ ਦੀ ਮੰਜ਼ਿਲ ਤੋਂ ਪਹਿਲਾਂ 
ਅੱਟਣ ਰਹਿੰਦੀ ਸਹਿੰਦੀ ! 

ਦੋਸ਼ੀ ਤੂੰ ਹੀ ਜੇ ਤੂੰ ਚੁਣ ਲਏ
ਸ਼ੀਸ਼ੇ ਜਿਹੇ ਸਹਾਰੇ
ਖੁੱਭੀਆਂ ਕਿਰਚਾਂ ਮਾਰ ਨਾ ਸੱਕਣ
ਜੇਕਰ ਉਹ ਨਾ ਮਾਰੇ !

ਕੰਨ ਪੜਾ ਕੇ ਕਾਸਾ ਫੜ ਕੇ
ਚੋਲਾ ਪਾ ਕੇ ਜੀਣਾ
ਜ਼ਿੰਦਗੀ ਨੂੰ ਸੂਲੀ 'ਤੇ ਟੰਗਣਾ
ਘੋਟ ਧਤੂਰਾ ਪੀਣਾ !

ਦੁੱਖ ਕਿਸੇ ਦਾ ਜੇਬੀਂ ਪਾ ਕੇ
ਹੱਥੀਂ ਮੰਲ੍ਹਮ ਲਾਉਣਾ
ਧਰਮ ਹੈ ਆਪਣੀ ਵੇਦਨ ਪੀ ਕੇ
ਪਰ ਵੇਦਨ ਪਰਨਾਉਣਾ !

ਛੱਡ ਕੇ ਆਪਣੀ ਗੱਲ ਕਿਸੇ ਦੀ
ਜੇਕਰ ਬਾਤ ਹੈ ਪਾਉਣੀ
ਤੂੰ ਹੀ ਸੁਣਾਉਂਦਾ ਸੌਂ ਜਾਵੇਂਗਾ 
ਹੁੰਗਾਰਿਆਂ ਨੀਂਦ ਨਾ ਆਉਣੀ !
- ਸਵਰਨ ਸਿੰਘ ਸੰਪਰਕ 
- 94183 92845

 


Related News