ਪੱਗ ਇੱਕ ਤਾਜ ਹੈ

11/27/2017 3:05:25 PM

ਪੱਗ ਇੱਕ ਤਾਜ ਹੈ ਪੱਗ ਇੱਕ ਲਾਜ ਹੈ, ਸਿਰ ਦਾ ਤਾਜ ਹੈ,
ਮਨ ਦਾ ਦੀਵਾ, ਉੱਚੀ ਇਸਦੀ ਸ਼ਾਨ ਹੈ,
ਵਿੱਚ ਹੋਵੇ ਜੇ ਖੋਟ ਮਨਾਂ ਦੇ, ਉਹ ਕਾਹਦਾ ਸਰਦਾਰ ਹੈ,
ਪੱਗ ਇੱਕ ਲਾਜ ਹੈ, ਸਿਰ ਦਾ ਤਾਜ ਹੈ... !
ਮਨ ਨੂੰ ਧੋ ਕੇ ਸਜਾਉਦੇ ਜੋ ਸਿਰਾਂ ਉੱਤੇ ਦਸਤਾਰ ਨੂੰ,
ਉਨ੍ਹਾਂ ਲਈ ਕੌਮ ਵਿੱਚ ਕਰਤੱਬਾ ਵਾਲੇ ਕਮਾਲ ਨੇ।
ਉੱਠੀ ਕੌਮ ਨੂੰ ਮਿਟਾਉਣ ਲਈ ਕਿੰਨੀ ਆਵਾਜ਼ ਏ
ਫਿਰ ਵੀ ਪੱਗ ਸਿਰਾਂ ਦੇ ਸਭ ਦਾ ਤਾਜ ਹੈ।
ਪੱਗ ਇੱਕ ਲਾਜ ਹੈ, ਸਿਰ ਦਾ ਤਾਜ ਹੈ... !
ਪੱਗ ਨੂੰ ਜੋ ਮੰਦਾ ਬੋਲਦੇ, ਉਨ੍ਹਾਂ ਲਈ ਨਾ ਕੁੱਝ ਖਾਸ ਏ,
ਜਦੋਂ ਜ਼ੁਲਮ ਵਿੱਚ ਗੁਜਰੇ, ਬਚਾਉਦੀ ਫਿਰ ਇਹ ਦਸਤਾਰ ਏ,
ਪੱਗ ਇੱਕ ਲਾਜ ਹੈ,ਸਿਰ ਦਾ ਤਾਜ ਹੈ... !
ਲੱਖਾਂ ਹੀ ਕੁਰਬਾਨੀਆਂ, ਤਸੀਹੇ ਝੱਲਣੇ ਪਏ
ਨਾ ਰਹੇ ਉਹ ਜ਼ਾਲਮ ਨਾ ਬਣਿਆ ਉਨ੍ਹਾਂ ਦਾ ਸਮਾਨ ,
ਪੰਛੀਆਂ ਵਾਂਗ ਉਡਾਣਾਂ ਮਾਰ ਲਈਆਂ ਜ਼ਾਲਮਾਂ ਨੇ,
ਫਿਰ ਵੀ ਇਨ੍ਹਾਂ ਦੇ ਪੱਲੇ ਰਹੇ ਨਾ ਤਾਜ, ਆਪੇ ਮਿਟ ਗਏ
ਅੱਜ ਵੀ ਸਿੱਖੀ ਦਾ ਉੱਚਾ ਨਿਸ਼ਾਨ ਹੈ।
ਪੱਗ ਇੱਕ ਲਾਜ ਹੈ, ਸਿਰ ਦਾ ਤਾਜ ਹੈ,
ਮਨ ਦਾ ਦੀਵਾ ਉੱਚੀ ਇਸ ਦੀ ਸਾਨ ਹੈ... !
- ਜਮਨਾ ਸਿੰਘ ਗੋਬਿੰਦਗੜ੍ਹੀਆਂ
- ਸੰਪਰਕ:98724-62794


Related News