ਤਿੰਨ ਪਾਤਰੀ ਸੰਵਾਦ ਔਰਤ, ਆਦਮੀ ਅਤੇ ਆਂਦੀ

11/28/2017 2:47:46 PM

ਔਰਤਾਂ ਬਾਰੇ ਲਿਖ ਕੇ ਬਹੁਤ ਸਾਰੀ ਸਿਆਹੀ ਅਤੇ ਕਾਗਂ ਖਰਾਬ ਕੀਤੇ ਜਾ ਚੁੱਕੇ ਹਨ। ਪਰ ਔਰਤ ਪ੍ਰਤੀ ਆਦਮੀ ਦੇ ਨਂਰੀਏ ਵਿਚ ਬਹੁਤਾ ਬਦਲਾਓ ਨਹੀਂ ਆਇਆ। ਔਰਤ ਅੱਜ ਵੀ ਆਰਥਿਕ ਅਤੇ ਸਮਾਜਿਕ ਅਜਾਦੀ ਤੋਂ ਵਿਹੂਣੀ ਹੈ। ਆਦਮੀ ਔਰਤ ਨੂੰ ਈਮਾਨ ਸਮਝਦਾ ਹੈ ਪਰ ਆਪ ਅਮਲਾ ਤੋਂ ਹੀਣਾ ਹੈ। ਦਰਿੰਦਗੀ, ਦਾਜ ਅਤੇ ਦਾਗ ਅੱਜ ਵੀ ਔਰਤ ਦੀ ਜਾਨ ਦਾ ਖੋਅ ਹਨ। ਗਾਲ ਅੱਜ ਵੀ ਔਰਤ ਨੂੰ ਮੁਖਾਤਿਬ ਹੋ ਕੇ ਕੱਢੀ ਜਾਂਦੀ ਹੈ। 
ਔਰਤ ਨੂੰ ਜੀਵ ਵਿੱਗਿਆਨਿਕ ਤੋਰ ਤੇ ਕਮਂੋਰ ਵੀ ਮੰਨਿਆ ਜਾਂਦਾ ਹੈ। ਔਰਤ ਦੀ ਕਮਜੋਰੀ ਨੂੰ ਕੁੱਝ ਦਾਰਿਕਾ ਨੇ ਵੀ ਸਦੀਵੀ ਬਣਾਉਣ ਦੀ ਕੂ ਕੀਤੀ। ਸੁਕਰਾਤ ਕਹਿੰਦਾ ਹੈ ਕਿ ਔਰਤ ਆਦਮੀ ਦਾ ਹੌਸਲਾ ਇਕੋ ਜਿਹਾ ਨਹੀਂ ਹੁੰਦਾ। ਪਲੈਟੋ ਕਹਿੰਦਾ ਹੈ ਕਿ ਆਦਮੀ ਔਰਤ ਦੇ ਸੁਭਾਅ ਵਿਚ ਫਰਕ ਨਹੀਂ ਹੁੰਦਾ।ਅਰਸਤੂ ਕਹਿੰਦਾ ਹੈ ਕਿ ਔਰਤ ਅਧੂਰਾ ਇਨਸਾਨ ਹੈ। ਸਿਰਫ ਪਹਿਲੀ ਪਾਤਾਹੀ ੍ਰੂੀ ਗੁਰੂ ਨਾਨਕ ਦੇਵ ਜੀ ਨੇ ਔਰਤ ਪ੍ਰਤੀ ਇਨਕਲਾਬੀ ਸੰਦੂ ਦਿੱਤਾ ਸੀ। ਲੂੰ ਕੰਡੇ ਖੜ੍ਹੇ ਕਰਨ ਵਾਲੇ ਰਿਵਾਂ ਸਤੀ ਪ੍ਰਥਾ ਤੇ ਗੁਰਮੱਤ ਨੇ ਇਉਂ ਚੋਟ ਮਾਰੀ ਸੀ: 
ੌਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨ, ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨੌ
ਔਰਤ ਦੀ ਆਾਂਦੀ ਦਾ ਅੰਦਾਂ ਇਸ ਤਰ੍ਹਾਂ ਲੱਗਦਾ ਹੈ ਕਿ ਜੇ ਔਰਤ ਨੂੰ ਰਾਤ ਬਰਾਤੇ ਇਕੱਲੀ ਨੂੰ ਜਾਂ ਕਿਸੇ ਮਰਦ ਨਾਲ ਮਜਬੂਰੀ ਵਸ ਵਿਚ ਗੱਲ ਕਰਦੀ ਨੂੰ ਦੇਖ ਲਿਆ ਜਾਂਦਾ ਹੈ ਤਾਂ ਘੁਸਰ ਮੁਸਰ ਨਾਲ ਸਮਾਜ ਵਿਚ ਹਲਚਲ ਮਚ ਜਾਂਦੀ ਹੈ। ਮਰਦ ਅਜਾਦ ਹੈ ਕਦੇ ਵੀ, ਕਿਤੇ ਵੀ ਕਿਸੇ ਕੋਲ ਵੀ ਜਾ ਸਕਦਾ ਹੈ। ਇਹ ਪਾੜਾ ਮਿਟਣ ਦੀ ਸੰਭਾਵਨਾ ਨਹੀਂ ਹੈ। ਸਮਾਜ ਵਿਚ ਵਿਚਰਨ ਲਈ ਅਤੇ ਖਰੀਦੋ ਫਰੋਖਤ ਲਈ ਔਰਤ ਨਾਲ ਮਰਦ ਦਾ ਜਾਣਾ ਸਹੀ ਮੰਨਿਆ ਜਾਂਦਾ ਹੈ। ਸਮਾਜਿਕ, ਆਰਥਿਕ ਅਤੇ ਘਰੇਲੂ ਫੈਸਲੇ ਆਦਮੀ ਕੋਲ, ਔਰਤ ਵਿਚਾਰੀ ਜੂਠ ਮਾਂਜਣ ਲਈ ਘਰ ਦੀ ਰਾਣੀ ਹੁੰਦੀ ਹੈ। ਆਦਮੀ ਵੱਲੋਂ ਔਰਤ ਪ੍ਰਤੀ ਸਾਰਥਕ ਪਹੁੰਚ ਲਈ ਔਰਤ ਦੀ ਅਜਾਦੀ ਲਈ ਪੜ੍ਹਿਆ ਸੁਣਿਆ ਜਾਂਦਾ ਹੈ, ਪਰ ਅਮਲ ਤੋਂ ਵਾਂਝਾ ਹੁੰਦਾ ਹੈ। ਜਦੋਂ ਕੁੜੀ ਜੰਮਦੀ ਹੈ ਤਾਂ ਘਰ ਵਾਲਿਆ ਮੂੰਹ ਵੇਖਣ ਵਾਲਾ ਹੁੰਦਾ ਹੈ ਜਿਵੇਂ ਕਿਸੇ ਤੋਂ ਕੁੱਟ ਖਾਧੀ ਹੋਵੇ।ਔਰਤ ਵੀ ਭਰੂਣ ਹੱਤਿਆ ਵਿਚ ਸਾਥ ਆਪਣੇ ਨਾਲ ਬੀਤੀਆਂ ਕਥਾ ਕਹਾਣੀਆਂ ਕਰਕੇ ਦਿੰਦੀ ਹੈ। ਸੈਕਸ ਰੋ 1000 ਪਿਛੇ 843 ਕੁੜੀਆਂ ਇਸ ਦੀਆਂ ਗਵਾਹ ਹਨ। ਸਦਾਕਤ ਇਹ ਹੈ ਕਿ ਔਰਤ ਸਦਾਚਾਰੀ ਹੋਵੇ ਆਦਮੀ ਲੁੱਚਾ ਲਫੰਗਾ ਵੀ ਚਲਦਾ ਹੈ।
ਸਮਾਜਿਕ ਨਿਯਮਾਂਵਲੀ ਵਿਚ ਔਰਤ, ਆਦਮੀ ਲਈ ਅਜਾਦੀ ਦਾ ਸੰਕਲਪ ੂਬਦ ਬੋਧ ਅਨੁਸਾਰ ਅਲੱਗ ਅਲੱਗ ਹੈ। ਸਹੁਰੇ ਘਰ ਜਾ ਕੇ ਔਰਤ ਨੂੰ ਜੇ ਅਜਾਦੀ ਨਾ ਮਿਲੇ ਤਾਂ ਘੱਟੋ ਘੱਟ ਮਿੱਠੀ ਕੈਦ ਅਤੇ ਮਿੱਠੀ ਂਹਿਰ ਵੀ ਨਾ ਮਿਲੇ। ਵਿਆਹ ਤੋਂ ਬਾਅਦ ਮਾਪਿਆ ਦੀ ਥਾਂ ਸਹੁਰੇ ਘਰ ਦੀ ਹੋ ਕੇ ਵਿਰਲੀ ਹੀ ਾਬੂ ਦੀ ਪਾਤਰ ਬਣਦੀ ਹੋਵੇਗੀ। ਆਦਮੀ ਦਾ ਵੂਵੂ ਜਿੱਤਣਾ ਔਰਤ ਲਈ ਬੇਹੱਦ ਜਰੂਰੀ ਹੁੰਦਾ ਹੈ ਇਸ ਨਾਲ ਕੁੱਝ ਗੁੰਜਾਇੂ ਸਮਝੀ ਜਾ ਸਕਦੀ ਹੈ।ਜੇ ਔਰਤ ਆਦਮੀ ਦਾ ਵੂਵੂ ਤੋੜ ਦੇਵੇ ਤਾਂ ਨਰਕ ਭਰੀ ਜਿੰਦਗੀ ਹੁੰਦੀ ਹੈ। ਇਸੇ ਲਈ ਔਰਤ ਬਾਰੇ ਕਿਹਾ ਜਾਂਦਾ ਹੈ ਕਿ ਸਭਿਅਤ ਸਮਾਜ ਦੀ ਅਧਾਰਿਲਾ ਔਰਤ ਹੁੰਦੀ ਹੈ। ਆਦਮੀ ਦਾ ਫਰਂ ਹੈ ਕਿ ਔਰਤ ਨੂੰ ਸਭਿਅਤ ਰੱਖੇ ਸਤਿਕਾਰ ਦੇਵੇ।ਆਦਮੀ ਦਾ ਫਰਂ ਇਹ ਵੀ ਹੈ ਕਿ ੂਰੀਰਿਕ ਸਬੰਧਾਂ ਦੇ ਨਾਲ ਰੂਹ ਦੇ ਸਬੰਧ ਵੀ ਜੋੜ ਕੇ ਰੱਖੇ, ਇਸ ਨਾਲ ਧਰਤੀ ਤੇ ਸਵਰਗ ਨਂਰ ਆਵੇਗਾ। ਸ਼ੱਕੀ ਅਤੇ ਲਾਈ ਲੱਗ ਆਦਮੀ, ਔਰਤ ਦੇ ਅਰਮਾਨ ਕਿਰਕਿਰੇ ਕਰ ਦਿੰਦਾ ਹੈ। 
ਔਰਤ ਆਦਮੀ ਅਤੇ ਅਜਾਦੀ ਦਾ ਸਮੇਲ ਹੀ ਸਾਹਿਤਿਕ ਵੰਨਗੀਆਂ ਅਤੇ ਕਲਮਾਂ ਦਾ ਰੁੱਖ ਮੋੜ ਸਕਦਾ ਹੈ। ਇਹ ਤਿੰਨ ਧਿਰੀ ਸੁਮੇਲ ਅੰਮ੍ਰਿਤਾ ਪ੍ਰੀਤਮ ਦਾ ਫੁਰਨਾ, 20,000 ਸਾਲ ਹੋ ਗਏ ਸਭਿਅਤਾ ਬਣੀ ਨੂੰ ਆਦਮੀ ਇਕੱਲੀ ਅੋਰਤ ਤੱਕ ਕੇ ਅਜੇ ਵੀ ਖਾਣ ਨੂੰ ਪੈਂਦਾ ਹੈ, ਭੁੱਖੇ ਦਾ ਭੁੱਖੌਨੂੰ ਫਿੱਕਾ ਪਾ ਸਕਦਾ ਹੈ। ਔਰਤ ਆਦਮੀ ਅਤੇ ਅਜਾਦੀ ਦਾ ਸੰਕਲਪ ਜਜਬਾਤੀ ਨਹੀਂ ਂਂਬਾ ਬਣਨਾ ਚਾਹੀਦਾ ਹੈ।ਇਨ੍ਹਾ ਦੇ ਇਕ ਮੱਤ ਇਕ ਸੁਰ ਹੋਣ ਤੇ ਸਮਾਜ ਨਵੇਂ ਰਾਹ ਦਾ ਪਾਂਧੀ ਬਣੇਗਾ।ਇਸ ਨਾਲ ਇਨਕਲਾਬੀ ਕਵੀ ਦੀਆ ਹੇਠ ਲਿਖਤ ਸਤਰਾਂ ਨੂੰ ਆਦਮੀ ਔਰਤ ਅਤੇ ਅਜਾਦੀ ਦਾ ਸੰਤੁਲਨ ਬਣਾਉਣ ਲਈ ਬਲ ਮਿਲੇਗਾ। ੌਟੁੱਟ ਜਾਵਣ ਕੈਦਾ ਹੱਦ ਬੰਦੀਆਂ ਵੰਡ ਰਹੇ ਨਾ ਕਾਣੀ, ਹਰ ਇਕ ਬੰਦਾ ਸ਼ਾਹ ਦੁਨੀਆ ਦਾ ਹਰ ਇਕ ਤੀਵੀਂ ਰਾਣੀ।
ਸੁਖਪਾਲ ਸਿੰਘ ਗਿੱਲ,
ਅਬਿਆਣਾ ਕਲਾਂ।
98781_11445  


Related News