ਅਸਟ੍ਰੇਲੀਆ ਜਾਣ ਵਾਲੇ ਵਿਦਿਆਰਥੀ, ਕਿਹੜੀਆਂ ਗੱਲਾਂ ਦਾ ਰੱਖਣ ਧਿਆਨ

09/16/2017 2:58:08 PM

ਅਸਟ੍ਰੇਲੀਆ ਜਾਣ ਵਾਲੇ ਉਹ ਵਿਦਿਆਰਥੀ ਜਿਨ੍ਹਾਂ ਦੇ ਕਰੀਬੀ ਜਾਣਕਾਰ ਅਸਟ੍ਰੇਲੀਆ ਵਿੱਚ ਮੌਜੂਦ ਨਹੀਂ ਹਨ, ਜਾਂ ਉਹ ਅਸਟ੍ਰੇਲੀਆ ਦੀ ਲੌੜੀਂਦੀ ਅਤੇ ਰੋਜਮਰ੍ਹਾਂ ਦੀ ਜ਼ਿੰਦਗੀ ਬਾਰੇ ਜਾਣਕਾਰੀ ਲੈਣ ਤੋਂ ਅਸਮਰੱਥ ਹਨ, ਐਸੇ ਵਿਦਿਆਰਥੀਆਂ ਨੂੰ ਕਈ ਵਾਰ ਕੁਝ ਇੰਮੀਗ੍ਰੂਨ ਵਕੀਲ ਅਤੇ ਕੁਝ ਗਲਤ ਤਬੀਅਤੀ ਬੰਦੇ ਆਪਣੇ ਨਿੱਜੀ ਫਾਇਦੇ ਲਈ ਸੱਚ ਨਹੀਂ ਦੱਸਦੇ, ਜਿਸਦਾ ਖਾਮਿਆਾਂ ਵਿਦਿਆਰਥੀ ਨੂੰ ਵਿਦੂ ਵਿੱਚ ਭੁਗਤਣਾਂ ਪੈਂਦਾ ਹੈ। ਇਸ ਲੇਖ ਵਿੱਚ ਅਸਟ੍ਰੇਲੀਆ ਦੀ ਜ਼ਿੰਦਗੀ ਅਤੇ ਵਿਦਿਆਰਥੀਆਂ ਲਈ ਲੌੜੀਂਦੀ ਜਾਣਕਾਰੀ ਦੇਣ ਦਾ ਯਤਨ ਕੀਤਾ ਗਿਆ ਹੈ।
1. ਸਭ ਤੋਂ ਪਹਿਲੀ ਗੱਲ ਖਰਚੇ ਦੀ ਕਰੀਏ ਤਾਂ ਨਵੇਂ ਵਿਦਿਆਰਥੀ ਨੂੰ ਅਸਟ੍ਰੇਲੀਆ ਆਉਣ ਵੇਲੇ ਘੱਟ ਤੋਂ ਘੱਟ 1100 ਡਾਲਰ ਇੱਕ ਤੋਂ ਡੇਢ ਮਹੀਨੇ ਦੇ ਖਰਚੇ ਲਈ ਂਰੂਰੀ ਹੈ। ਇਸ ਵਿੱਚ ਅੱਜ ਦੇ ਹਾਲਾਤ ਮੁਤਾਬਿਕ ਰਿਹਾਇੂ, ਖਾਣ_ਪੀਣ, ਮੋਬਾਇਲ ਫੋਨ, ਬੱਸ_ਟ੍ਰੇਨ ਸੇਵਾ ਅਤੇ ਹੋਰ ਫੁੱਟਕਲ ਖਰਚੇ ਾਮਿਲ ਹਨ। ਉਪਰੋਕਤ ਰਕਮ ਵਿਦਿਆਰਥੀ ਦੇ ਮੁੱਢਲੇ ਦਿਨਾਂ ਵਿੱਚ ਸਹਿਯੋਗੀ ਸਿੱਧ ਹੁੰਦੀ ਹੈ ਅਤੇ ਸੰਭਾਵਿਤ ਮਾਨਸਿਕ ਦਬਾਅ ਨੂੰ ਵੀ ਹਲਕਿਆਂ ਕਰਨ ਦਾ ਸਾਧਨ ਸਿੱਧ ਹੁੰਦੀ ਹੈ। 
2. ਗੱਲ ਰਿਹਾਇੂ ਦੀ ਕਰੀਏ, ਤਾਂ ਰਿਹਾਇੀ ਮਕਾਨ ਜਾਂ ਕਮਰਾ ਲੱਭਣ ਲਈ ਵਿਦਿਆਰਥੀ ਆਪਣੇ ਇਲਾਕੇ ਦੇ ਰਿਹਾਇੂ ਸਬੰਧੀ ਇੂਤਿਹਾਰਾਂ ਦਾ ਸਹਾਰਾ ਲੈ ਸਕਦਾ ਹੈ। ਇਹ ਇੂਤੇਹਾਰ ਇੰਨਟਰਨੈੱਟ ਅਤੇ ਸਥਾਨਿਕ ਅਖਬਾਰਾਂ ਵਿੱਚ ਅਸਾਨੀ ਨਾਲ ਮਿਲ ਜਾਂਦੇ ਹਨ। ਰਿਹਾਇੂ ਵਿੱਦਿਅਕ ਅਦਾਰੇ ਵਿੱਚ ਵੀ ਹੋ ਜਾਂਦੀ ਹੈ ਪਰ ਆਮ ਤੌਰ ਤੇ ਬਾਹਰਲੇ ਰਿਹਾਇੀ ਮਕਾਨ ਵਿੱਚ ਰਹਿਣਾ ਇਸ ਨਾਲੋਂ ਸਸਤਾ ਪੈਂਦਾ ਹੈ। ਪਰ ਕੋਈ ਵਿਕਲਪ ਨਾ ਹੋਣ ਤੇ ਅਦਾਰੇ ਵਿੱਚ ਕੀਤੀ ਰਿਹਾਇਸ਼ੀ ਹੀ ਠੀਕ ਰਹਿੰਦੀ ਹੈ। ਰਿਹਾਇਸ਼ੀ ਪ੍ਰਬੰਧ ਆਪਣੀ ਲੋੜ ਮੁਤਾਬਿਕ ਅਸਟ੍ਰੇਲੀਆ ਪੁੱਜਣ ਤੋਂ ਪਹਿਲਾਂ ਹੀ ਕਰ ਲੈਣਾਂ ਚਾਹੀਦਾ ਹੈ।
3. ਸੱਭਿਆਚਾਰ ਅਤੇ ਬੋਲਣ ਚਾਲਣੇ ਦੇ ਢੰਗ ਵੱਲ ਆਈਏ, ਤਾਂ ਇੱਥੋਂ ਦੇ ਸਿੱਖਿਆ ਅਦਾਰਿਆਂ ਵਿੱਚ ਅਧਿਆਪਕ ਜਾਂ ਅਧਿਆਪਿਕਾ ਲਈ ਸਰ ਅਤੇ ਮੈਡਮ ਸ਼ਬਦਾਂ ਦਾ ਉਪਯੋਗ ਸਹੀ ਨਹੀਂ ਸਮਝਿਆ ਜਾਂਦਾ ਹੈ। ਇੱਥੇ ਅਧਿਆਪਕ ਨੂੰ ਨਾਮ ਲੈ ਕੇ ਸੰਬੋਧਨ ਕੀਤਾ ਜਾਂਦਾ ਹੈ। ਇਸ ਵਿੱਚ ਕੋਈ ਵੀ ਨਿਰਾਦਰੀ ਜਾਂ ਦੁਰਾਚਾਰ ਨਹੀਂ ਸਮਝਿਆ ਜਾਂਦਾ। ਯੂਨੀਵਰਸਟੀ_ਕਾਲਜ ਤੋਂ ਬਾਹਰ ਵੀ ਚਾਹੇ ਕੋਈ ਛੋਟਾ ਹੈ ਜਾਂ ਵੱਡਾ, ਹਰ ਕਿਸੇ ਨੂੰ ਨਾਮ ਨਾਲ ਹੀ ਪੁਕਾਰਿਆ ਜਾਂਦਾ ਹੈ। ਇੱਥੇ ਦੇ ਲੋਕ, ਇੱਕ ਦੂਸਰੇ ਵੱਲ ਤੱਕਣ ਤੇ ਹਲਕੀ ਜਹੀ ਮੁਸਕਾਨ ਦਿੰਦੇ ਹਨ। ਛੋਟੀ ਤੋਂ ਛੋਟੀ ਗੱਲ ਉੱਤੇ ਥੈਂਕ ਯੂ ਅਤੇ ਸਾਰੀ ਕਿਹਾ ਜਾਂਦਾ ਹੈ। ਅਸਟ੍ਰੇਲੀਅਨ ਲੋਕ ਬੀਅਰ ਦੇ ਭਾਰੀ ਸ਼ੌਕੀਨ ਮੰਨੇ ਜਾਂਦੇ ਹਨ। ਤੋਹਫੇ ਵਿੱਚ ਦਿੱਤੀ ਗਈ ਬੀਅਰ ਕਾਫੀ ਅਸਰ ਰੱਖਦੀ ਹੈ। ਇਸ ਤੋਂ ਇਲਾਵਾ, ਵਿਦਿਆਰਥੀ ਨੂੰ ਕਿਸੇ ਵੀ ਤਰੀਕੇ ਦੀ ਨਸਲੀ ਟਿੱਪਣੀ ਕਰਨ ਤੋਂ ਗੁਰੇਂ ਕਰਨਾ ਚਾਹੀਦਾ ਹੈ। ਅਸਟ੍ਰੇੇਲੀਅਨ ਕਾਨੂੰਨ ਨਸਲੀ ਭੇਦ ਭਾਵ ਦੇ ਮਾਮਲੇ ਵਿੱਚ ਸਖਤ ਅਤੇ ਪਹਿਲ ਅਧਾਰਿਤ ਹਨ। ਵਾਤਾਵਰਣ, ਸਾਫ_ਸਫਾਈ ਅਤੇ   ਸੁੱਰਖਿਆ ਦਾ ਵੀ ਬਹੁਤ ਧਿਆਨ ਰੱਖਿਆ ਜਾਂਦਾ ਹੈ, ਜਿਸ ਨੂੰ ਸਿੱਖਣਾਂ ਅਤੇ ਅਪਨਾਉਣਾਂ ਹਰ ਇੱਕ ਵਸਨੀਕ ਲਈ ਲਾਜ਼ਮੀ ਹੈ।
4. ਸਭ ਤੋਂ ਜ਼ਰੂਰੀ ਪੜ੍ਹਾਈ ਦੇ ਮਸਲੇ ਨੂੰ ਦੇਖੀਏ, ਤਾਂ ਅਸਟ੍ਰੇਲੀਅਨ ਸਿੱਖਿਆ ਅਦਾਰਿਆ ਦੀ 90 ਪ੍ਰਤੀਸ਼ਤ ਪੜ੍ਹਾਈ ਕੰਪਿਊਟਰ ਅਤੇ ਇੰਟਰਨੈੱਟ ਦੁਆਰਾ ਹੁੰਦੀ ਹੈ। ਪੜ੍ਹਾਈ ਵਿੱਚ ਕਾਮਯਾਬ ਹੋਣ ਲਈ ਵਿਦਿਆਰਥੀ ਦੀ ਕੰਪਿਊਟਰ ਚਲਾਉਣ ਦੀ ਯੋਗਤਾ, ਅਨੁਕੂਲ ਹੋਣੀ ਚਾਹੀਦੀ ਹੈ। ਖਾਸ ਤੌਰ 'ਤੇ ਮਾਇਕਰੋਸੋਫਟ ਆਫਿਸ ਅਤੇ ਇੰਗਲੂ ਟਾਇਪਿੰਗ ਦਾ ਗਿਆਨ ਹੋਣਾ ਬਹੁਤ ਲਾਜ਼ਮੀ ਹੈ। ਜੋ ਵਿਦਿਆਰਥੀ ਇਸ ਵਿੱਚ ਨਿਪੁੰਨ ਨਹੀਂ ਹਨ, ਉਨ੍ਹਾਂ ਨੂੰ ਪੜ੍ਹਾਈ ਸ਼ੁਰੂ ਹੌਣ ਤੋਂ ਪਹਿਲਾਂ ਸਿਖਲਾਈ ਲੈ ਲੈਣੀ ਚਾਹੀਦੀ ਹੈ। ਇਸ ਨਾਲ ਪੜ੍ਹਾਈ ਵਿੱਚ ਵਿਦਿਆਰਥੀ ਨੂੰ ਤਕਨੀਕੀ ਮੁਸ਼ਕਲ ਨਹੀਂ ਆਏਗੀ। ਹਰ ਕਾਲਜ_ਯੂਨੀਵਰਸਟੀ ਵਿੱਚ ਇੰਨਫਰਮੇਸ਼ਨ ਸੈਂਟਰ ਹੁੰਦਾ ਹੈ, ਜਿੱਥੇ ਵਿਦਿਆਰਥੀ ਪੜ੍ਹਾਈ, ਕਲਾਸ, ਟਾਈਮ ਟੇਬਲ ਅਤੇ ਹੋਰ ਲੌੜੀਂਦੇ ਸਮਾਨ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇੱਥੇ ਇਹ ਦੱਸਣਾ ਵੀ ਜਰੂਰੀ ਬਣ ਜਾਂਦਾ ਹੈ ਕਿ ਅਸਟ੍ਰੇਲੀਆ ਵਿੱਚ ਬਹੁਤਾਤ ਜ਼ਰੂਰੀ ਕੰਮ ਚਾਹੇ ਉਹ ਸਰਕਾਰੀ ਹੋਵਣ ਜਾਂ ਪ੍ਰਾਈਵੇਟ, ਸਭ ਆਨਲਾਈਨ ਕੀਤੇ ਜਾ ਸਕਦੇ ਹਨ। ਸਭ ਜ਼ਰੂਰੀ ਦਸਤਾਵੇਜ ਆਨਲਾਈਨ ਪ੍ਰਾਪਤ ਹੋ ਜਾਂਦੇ ਹਨ। ਇਸ ਲਈ ਇੰਟਰਨੈੱਟ ਅਤੇ ਕੰਪਿਊਟਰ ਦੀ ਜਾਣਕਾਰੀ ਬਹੁਤ ਸਹਾਈ ਹੁੰਦੀ ਹੈ। 
5. ਹੁਣ ਵਿਚਾਰ ਪੜ੍ਹਾਈ ਦੇ ਨਾਲ ਕੰਮ ਕਰਨ ਦਾ ਕਰੀਏ ਤਾਂ, ਕਾਨੂੰਨੀ ਢੰਗ ਨਾਲ ਕੰਮ ਕਰਨ ਵਾਲੇ ਵਿਦਿਆਰਥੀਆਂ ਨੂੰ ਸਭ ਆਸਟ੍ਰੇਲੀਅਨ ਕਰਮਚਾਰੀਆਂ ਵਾਲੇ ਫਾਇਦੇ ਮਿਲਦੇ ਹਨ। ਜਿਸ ਵਿੱਚ ਸਿਹਤ ਬੀਮਾ, ਸੁਪਰ ਐਨੂਏੂਨ ਫੰਡ, ਸਾਲਾਨਾ ਭੁਗਤਾਨ ਸਹਿਤ ਛੁੱਟੀ ਆਦਿਕ ਮੌਜੂਦ ਹੈ। ਇਸ ਤੋਂ ਇਲਾਵਾ, ਕਾਨੂੰਨ ਮੁਤਾਬਿਕ ਕੰਮ ਕਰਨ ਵਾਲੇ ਕਾਮੇ ਨੂੰ ਘੱਟ ਤੋਂ ਘੱਟ 17.70 ਡਾਲਰ ਪ੍ਰਤੀ ਘੰਟਾ ਰੁਂਗਾਰ ਦਾਤਾ ਨੂੰ ਦੇਣਾ ਹੀ ਪੈਂਦਾ ਹੈ। ਇਸਦੇ ਉੱਪਰ ੂਨੀਵਾਰ, ਐਤਵਾਰ ਅਤੇ ਜਨਤਕ ਛੁੱਟੀਆਂ ਨੂੰ ਕੰਮ ਕਰਨ ਦਾ ਦੁੱਗਣਾ ਜਾਂ ਕੁਝ ਪ੍ਰਤੀਸ਼ਤ ਜਿਆਦਾ ਭੁਗਤਾਨ ਹੁੰਦਾ ਹੈ ਪਰ ਇਹ          ਭੁਗਤਾਨ ਦੀ ਨੀਤੀ ਹਰ ਰੁਂਗਾਰ ਵਿੱਚ ਵੱਖਰੀ_ਵੱਖਰੀ ਹੋ ਸਕਦੀ ਹੈ। ਦੱਸਣਯੋਗ ਹੈ ਕਿ ਇਹ ਸਭ ਨੀਤੀਆਂ ‘ਫੇਅਰ_ਵਰਕਨਾਮ ਦੇ ਅਦਾਰੇ ਅਧੀਨ ਆਉਂਦੀਆਂ ਹਨ। ਜੇ ਕੋਈ ਵੀ ਰੁਂਗਾਰ ਦਾਤਾ ਸਹੀ ਭੁਗਤਾਨ ਨਹੀਂ ਕਰਦਾ, ਜਾਂ ਵਿਦਿਆਰਥੀ ਨਾਲ ਕੋਈ ਵਧੀਕੀ ਕਰਦਾ ਹੈ ਤਾਂ ਉਸ ਦੀ ਿਕਾਇਤ ਫੇਅਰ_ਵਰਕ ਵਿੱਚ ਕੀਤੀ ਜਾ ਸਕਦੀ ਹੈ। ਇਹ ਇੱਕ ਸਰਕਾਰੀ ਸੰਸਥਾ ਹੈ ਜੋ ਚੰਗੀ ਕਾਰਗੁਜ਼ਾਰੀ ਅਤੇ ਰਸੂਖ ਰੱਖਦੀ ਹੈ।
6. ਸਭ ਤੋਂ ਮਹੱਤਵਪੂਰਨ ਗੱਲ, ਜੇਕਰ ਵਿਦਿਆਰਥੀ ਅਸਟ੍ਰੇਲੀਆ ਵਿੱਚ ਵੱਸਣ ਦੀ ਇੱਛਾ ਰੱਖਦਾ ਹੈ ਤਾਂ ਉਸਨੂੰ ਇਹ ਖਿਆਲ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਕਿ, ਉਹ ਕਿਸੇ ਵੀ ਤਰ੍ਹਾਂ ਦੀ ਅਪਰਾਧਿਕ ਗਤੀ_ਵਿਧੀ ਤੋਂ ਕੋਹਾਂ ਦੂਰ ਰਹੇ। ਕਿਸੇ ਵੀ ਅਪਰਾਧਿਕ ਮਾਮਲੇ ਵਿੱਚ ਪਾਏ ਜਾਣ ਤੇ ਸਾਰੀ ਉਮਰ ਲਈ ਅਸਟ੍ਰੇਲੀਆ ਦੇ ਦਰਵਾਜੇ ਬੰਦ ਹੋ ਸਕਦੇ ਹਨ। ਇਸ ਤੋਂ ਇਲਾਵਾ, ਵਿਦਿਆਰਥੀ ਨੂੰ ਅਸਟ੍ਰੇਲੀਅਨ ਮਾਨਸਿਕਤਾ ਦੇ ਚੰਗੇ ਆਪਣੀ ਸੋਚ ਵਿੱਚ ਉਤਾਰਨੇ ਚਾਹੀਦੇ ਹਨ, ਤਾਂ ਜੋ ਇਸ ਮੁਲਖ ਦਾ ਨਿਆਰਾਪਣ ਬਰਕਰਾਰ ਰਹੇ। ਇਸ ਦੇ ਨਾਲ ਹੀ ਉਨ੍ਹਾਂ ਸਭ ਵਤੀਰਿਆਂ ਦਾ ਤਿਆਗ ਕਰ ਦੇਣਾ ਚਾਹੀਦਾ ਹੈ, ਜਿਨ੍ਹਾਂ ਕਾਰਣ ਅਸਟ੍ਰੇਲੀਆ ਦੇਸ਼ਾਂਤਮਈ ਅਤੇ ਨਿੱਘੇ ਵਾਤਾਵਰਣ ਵਿੱਚ ਕੋਈ ਜ਼ਹਿਰ ਘੁਲੇ। ਵਿਦਿਆਰਥੀ ਨੂੰ ਵਤਨ ਅਤੇ ਅਸਟ੍ਰੇਲੀਆ ਵਿੱਚ ਚੰਗੀ ਸੋਚ, ਗੁਣ ਅਤੇ ਤਕਨੀਕ ਦਾ ਅਦਾਨ ਪ੍ਰਦਾਨ ਕਰਨਾਂ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਦੋਹਾਂ ਮੁਲਖਾਂ ਦੀ ਤਰੱਕੀ ਦੇ ਰਾਹ ਦੇ ਰੋੜਿਆ ਨੂੰ ਉਲਾਂਭੇ ਕੀਤਾ ਜਾ ਸਕੇ।


Related News