ਆਤਮ ਵਿਸ਼ਵਾਸ ਸਫਲਤਾ ਦੀ ਨੀਂਹ

09/16/2017 1:19:39 PM

ਬਗੈਰ ਆਤਮਵਿਸ਼ਵਾਸ ਦੇ ਸਫਲਤਾ ਪ੍ਰਾਪਤੀ ਦੀ ਕਾਮਨਾ ਕਰਨਾ ਉਸੇ ਸਮਾਨ ਹੈ ਜਿਵੇਂ ਬਗੈਰ ਆਕਸੀਂਨ ਦੇ ਸਾਹ ਲੈਣ ਦੀ ਕੋਸ਼ਿਸ਼ ਕਰਨਾ। ਆਤਮ ਵਿਸ਼ਵਾਸ ਹੀ ਉਹ ਨੀਂਹ ਹੈ ਜਿਸ ਉਪਰ ਕਾਮਯਾਬੀ ਦੀ ਇਮਾਰਤ ਉਸਾਰੀ ਜਾਂਦੀ ਹੈ।ਵਿਸ਼ਵਾਸ ਦੀ ਤਾਕਤ, ਦੁਨੀਆਂ ਵਿਚ ਮੌਜੂਦ ਉਹਨਾਂ ਸਭ ਤੋਂ ਸ਼ਕਤੀਸ਼ਾਲੀ ਤਾਕਤਾਂ ਵਿੱਚੋ ਇਕ ਹੈ ਜਿਸਦੇ ਸਹਾਰੇ ਮਨੁੱਖ ਜੋ ਚਾਹੇ ਉਹ ਹਾਸਿਲ ਕਰ ਸਕਦਾ ਹੈ ਜ਼ਿੰਦਗੀ ਦੀ ਜੱਦੋ ਜਹਿਦ ਵਿਚ ਉਹੀ ਲੋਕ ਕਾਮਯਾਬ ਹੁੰਦੇ ਹਨ ਜਿੰਨ੍ਹਾਂ ਨੂੰ ਆਪਣੀ ਕਾਬਲੀਅਤ ਉਪਰ ਵਿਸ਼ਵਾਸ ਹੁੰਦਾ ਹੈ, ਜਿੰਨ੍ਹਾਂ ਨੂੰ ਪ੍ਰਮਾਤਮਾ ਵੱਲੋਂ ਬਖਸ਼ੇ ਗੁਣਾਂ ਉਪਰ ਭਰੋਸਾ ਹੁੰਦਾ ਹੈ ਅਤੇ ਜੋ ਇਸ ਗੱਲ ਨੂੰ ਸਮਝਦੇ ਹਨ ਕਿ ਜਿਸ ਪ੍ਰਮਾਤਮਾ ਨੇ ਸ਼੍ਰਿਸ਼ਟੀ ਰਚੀ ਹੈ, ਸਮੁੰਦਰ ਅਤੇ ਪਹਾੜ ਬਣਾਏ ਹਨ, ਉਸਨੇ ਹੀ ਮਨੁੱਖ ਦੀ ਰਚਨਾ ਕੀਤੀ ਹੈ। ਇਸ ਕਰਕੇ ਖੁਦ ਉਪਰ ਸ਼ੱਕ ਕਰਨਾ ਪ੍ਰਮਾਤਮਾ ‘ਤੇ ਸ਼ੱਕ ਕਰਨ ਦੇ ਸਮਾਨ ਹੈ।
ਆਤਮ ਵਿਸ਼ਵਾਸ ਇੱਕ ਅਜਿਹੀ ਤਾਕਤ ਹੈ ਜਿਸ ਨਾਲ ਮਨੁੱਖ ਹਰ ਅਸੰਭਵ ਚੀਜ਼ ਨੂੰ ਸੰਭਵਤਾ ਦੇ ਦਾਇਰੇ ਵਿਚ ਲੈ ਆਉਂਦਾ ਹੈ। ਹਰੇਕ ਪ੍ਰਾਪਤੀ ਦੀ ਸ਼ੁਰੂਆਤ ਇੱਕ ਸੁਪਨੇ ਤੋਂ ਹੁੰਦੀ ਹੈ ਅਤੇ ਫਿਰ  ਉਸ ਸੁਪਨੇ ‘ਤੇ ਵਿਸ਼ਵਾਸ ਕਰਕੇ ਉਸ ਉਪਰ ਮਿਹਨਤ ਕੀਤੀ ਜਾਂਦੀ ਹੈ।ਇਤਿਹਾਸ ਦੇ ਪੰਨੇ ਫਰੋਲਣ ਤੇ ਇਹ ਗੱਲ ਸਪੱਸ਼ਟ ਦ੍ਰਿਸ਼ਟੀਗੋਚਰ ਹੁੰਦੀ ਹੈ ਕਿ ਕਿਸੇ ਵੀ ਮਹਾਨ ਚੀਜ਼ ਦੀ ਪ੍ਰਾਪਤੀ ਵਿਸ਼ਵਾਸ ਬਗੈਰ ਸੰਭਵ ਨਹੀਂ ਸੀ। ਇਹ ਵਿਸ਼ਵਾਸ ਹੀ ਸੀ ਜਿਸਦੇ ਸਹਾਰੇ ਕੋਲੰਬਸ ਅਮਰੀਕਾ ਦੀ ਖੋਜ ਵਿਚ ਨਿਕਲ ਪਿਆ ਸੀ। ਅਮਰੀਕਾ ਦੀ ਦੂਰੀ, ਰਾਹ ਵਿਚ ਆਉਣ ਵਾਲੀਆਂ ਅੋਕੜਾਂ ਅਤੇ ਮੁਸੀਬਤਾਂ ਤੋਂ ਅਣਜਾਣ ਕੇਵਲ ਆਤਮ ਵਿਸ਼ਵਾਸ ਦੇ ਸਹਾਰੇ ਉਹ ਆਪਣੇ ਸੁਪਨਿਆਂ ਨੂੰ ਖੋਜਣ ਟੁਰ ਪਿਆ ਸੀ ਅਤੇ ਉਸਦੇ ਹੋਂਸਲੇ ਨੂੰ ਵੇਖਕੇ ਦੂਜੇ ਲੋਕਾਂ ਨੇ ਵੀ ਉਸ ਉਪਰ ਭਰੋਸਾ ਕੀਤਾ ਅਤੇ ਉਸਦਾ ਸਾਥ ਦਿੱਤਾ। ਅੰਤ ਉਹ ਅਮਰੀਕਾ ਦੀ ਖੋਜ ਕਰਨ ਵਿਚ ਸਫਲ ਹੋਇਆ।
ਪੰਛੀਆਂ ਨੂੰ ਹਵਾ ਵਿੱਚ ਉਡਾਰੀ ਮਾਰਦਿਆਂ ਵੇਖ ਰਾਈਟ ਭਰਾਵਾਂ ਦੇ ਮਨ ਵਿਚ ਹਵਾ ਵਿਚ ਉੱਡਣ ਦਾ ਖੁਆਬ ਜਾਗਿਆ ਜਿਸਦੀ ਪ੍ਰਾਪਤੀ ਲਈ ਉਹਨਾਂ ਨੇ ਇੱਕ ਅਜਿਹਾ ਯੰਤਰ ਬਣਾਉਣ ਬਾਰੇ ਸੋਚਿਆ ਜਿਸ ਵਿਚ ਬੈਠ ਕੇ ਮਨੁੱਖ ਹਵਾ ਵਿਚ ਉਡਾਰੀਆਂ ਮਾਰ ਸਕੇ। ਉਹਨਾਂ ਦੀ ਇਸ ਸੋਚ ਨੇ ਹਵਾਈ ਜਿਹਾਂ ਨੂੰ ਜਨਮ ਦਿੱਤਾ। ਭਾਵੇਂ ਆਰੰਭ ਵਿਚ ਕਿਸੇ ਨੂੰ ਵੀ ਉਹਨਾਂ ਉਪਰ ਵੂਵਾਸ ਨਹੀਂ ਸੀ ਪ੍ਰੰਤੂ ਉਹਨਾਂ ਨੇ ਆਪਣੇ ਵਿਸ਼ਵਾਸ ਨੂੰ ਡੋਲਣ ਨਹੀਂ ਦਿੱਤਾ ਅਤੇ ਕਈ ਨਾਕਾਮੀਆਂ ਅਤੇ ਦੁਰਘਟਨਾਵਾਂ ਦਾ ਸਾਹਮਣਾ ਕਰਨ ਦੇ ਬਾਵੂਂਦ, ਨਿਰੰਤਰ ਯਤਨ ਕਰਦੇ ਰਹੇ ਅਤੇ ਅੰਤ ਹਵਾਈ?ਜਹਾਂ ਦਾ ਆਵੂਕਾਰ ਕਰਨ ਵਿੱਚ ਸਫਲ ਹੋਏ। ਉਹ ਉਹਨਾਂ ਜੇਤੂਆਂ ਵਿਚੋਂ ਸਨ ਜੋ ਉਸ ਸਮੇਂ ਵੀ ਖੁਦ ਉਪਰ ਵੂਵਾਸ ਰੱਖਦੇ ਹਨ ਜਦੋਂ ਕੋਈ ਉਹਨਾਂ ‘ਤੇ ਵੂਵਾਸ ਨਹੀਂ ਕਰਦਾ।
ਹਰ ਉਹ ਚੀਂ ਜਿਸ ਵਿੱਚ ਮਨੁੱਖੀ ਮਨ ਵੂਵਾਸ ਕਰ ਸਕਦਾ ਹੈ, ਉਸਦੀ ਪ੍ਰਾਪਤੀ ਸੰਭਵ ਹੈ।ਜਿਹੜੀਆਂ ਸਹੂਲਤਾਂ ਸਾਡੀ ਜ਼ਿੰਦਗੀ ਨੂੰ ਸੁਖਾਲਾ ਬਣਾ ਰਹੀਆਂ ਹਨ, ਉਹ ਉਹਨਾਂ ਲੋਕਾਂ ਦੀ ਬਦੌਲਤ ਹਨ ਜਿੰਨ੍ਹਾਂ ਨੇ ਖੁਦ ਉਪਰ ਵੂਵਾਸ ਰੱਖਿਆ ਅਤੇ ਆਪਣੇ ਇਰਾਦਿਆਂ ਪ੍ਰਤੀ ਡਟੇ ਰਹੇ। ਵਿਚਾਰਣਯੋਗ ਹੈ ਕਿ ਜੇਕਰ ਥਾਮਸ ਐਡੀਸਨ ਨੂੰ ਖੁਦ ਉਪਰ ਵਿਸ਼ਵਾਸ ਨਾ ਹੁੰਦਾ ਤਾਂ ਅੱਜ ਵੀ ਅਸੀਂ ਹਨੇਰੇ ਵਿਚ ਹੀ ਡੁੱਬੇ ਹੁੰਦੇ। ਜੇਕਰ ਹੈਨਰੀ ਫੋਰਡ ਖੁਦ ਕਰਦਾ ਤਾਂ ਕਾਰਾਂ ਸਾਡੀ ਸੋਚ ਤੋਂ ਪਰ੍ਹੇ ਹੁੰਦੀਆਂ। ਜੇਕਰ ਸ਼ਹੀਦ ਭਗਤ ਸਿੰਘ ਅਤੇ ਸੁਭਾਸ਼ ਚੰਦਰ ਬੋਸ ਵਰਗੇ ਯੋਧਿਆਂ ਨੂੰ ਆਤਮ ਵਿਸ਼ਵਾਸ  ਨਾ ਹੁੰਦਾ ਤਾਂ ਅੱਜ ਵੀ ਅਸੀਂ ਗੁਲਾਮ ਦੂ ਵਿੱਚ ਰਹਿੰਦੇ ਹੁੰਦੇ। ਜੇਕਰ ਵਿਗਿਆਨੀਆਂ ਨੂੰ ਖੁਦ ਉਪਰ ੂੱਕ ਹੁੰਦਾ ਤਾਂ ਚੰਦਰਮਾ ਅਤੇ ਮੰਗਲ ਗ੍ਰਹਿ ਤੱਕ ਪਹੁੰਚਣਾ ਅਸੰਭਵ ਹੁੰਦਾ। ਇਹ ਖੁਦ ਉਪਰ ਵੂਵਾਸ ਹੀ ਸੀ ਜਿਸਨੇ ਚਰਚਿਲ ਨੂੰ ਦੂਜੇ ਵਿਸ਼ਵ ਯੁੱਧ ਦਾ ਅੰਤ ਕਰਨ ਦੇ ਸਮਰੱਥ ਬਣਾਇਆ ਅਤੇ ਇਹ ਵੂਵਾਸ ਹੀ ਹੈ ਜੋ ਜਪਾਨੀਆਂ ਨੂੰ ਸਮੁੰਦਰ ਵਿੱਚ ਦੁਨੀਆਂ ਵਸਾਉਣ ਲਈ ਪ੍ਰੇਰਿਤ ਕਰ ਰਿਹਾ ਹੈ।
ਇੱਥੇ ਇਹ ਵੀ ਕਹਿਣਯੋਗ ਹੈ ਕਿ ਪ੍ਰਮਾਤਮਾ ਨੇ ਹਰੇਕ ਵਿਅਕਤੀ ਨੁੰ ਐਡੀਸਨ, ਕੋਲੰਬਸ, ਫੋਰਡ ਅਤੇ ਚਰਚਿਲ ਜਿੰਨੀ ਕਾਬਲੀਅਤ ਬਖਸ਼ੀ ਹੈ, ਪ੍ਰੰਤੂ ਂਿਆਦਾਤਰ ਲੋਕ ਆਤਮ ਵਿਸ਼ਵਾਸ  ਦੀ ਕਮੀ ਕਾਰਨ ਆਮ ਤੋਂ ਖਾਸ ਬਣਨ ਵਿਚ ਅਸਮਰਥ ਰਹਿੰਦੇ ਹਨ।ਸੋ ਜੇਕਰ ਤੁਸੀਂ ਸਧਾਰਨ ਤੋਂ ਅਸਾਧਾਰਨ ਸਮੂਹ ਵਿਚ ਦਾਖਲ ਹੋਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾ ਕਦਮ ਹੈ ਆਪਣੇ ਸੁੱਤੇ ਹੋਏ ਆਤਮ?ਵੂਵਾਸ ਨੂੰ ਜਗਾਓ। ਪ੍ਰਮਾਤਮਾ ਵੱਲੋਂ ਦਿੱਤੇ ਆਪਣੇ ਗੁਣਾਂ ਨੂੰ ਜਾਣੋ। ਆਪਣੀ ਸਮਰੱਥਾ ਨੂੰ ਪਛਾਣੋ।
ਆਤਮ ਵਿਸ਼ਵਾਸ ਵਧਾਉਣ ਲਈ ਆਪਣੇ ਅਤੀਤ ਵਿਚ ਮਿਲੀਆਂ ਸਫਲਤਾਵਾਂ ਦੀ ਸੂਚੀ ਤਿਆਰ ਕਰੋ। ਜਿਸ ਪ੍ਰਕਾਰ ਇੱਕ ਮੇਜ ਨੂੰ ਖੜ੍ਹੇ ਰਹਿਣ ਲਈ ਚਾਰ ਪਾਵਿਆਂ ਦੀ ਂਰੂਰਤ ਹੁੰਦੀ ਹੈ, ਉਸੇ ਪ੍ਰਕਾਰ ਸਾਡੇ ਆਤਮ ਵਿਸ਼ਵਾਸ ਨੂੰ ਵੀ ਬਰਕਰਾਰ ਰੱਖਣ ਲਈ ਕਿਸੇ ਮਂਬੂਤ ਆਧਾਰ ਦੀ ਂਰੂਰਤ ਹੁੰਦੀ ਹੈ।ਅਤੀਤ ‘ਚ ਮਿਲੀਆਂ ਸਫਲਤਾਵਾਂ ਉਹ ਆਧਾਰ ਹੁੰਦੀਆਂ ਹਨ, ਜਿੰਨ੍ਹਾਂ ਸਹਾਰੇ ਸਾਡਾ ਆਤਮ ਵਿਸ਼ਵਾਸ  ਟਿਕਿਆ ਰਹਿੰਦਾ ਹੈ। ਸੋ ਅਜਿਹੀਆਂ ਸਫਲਤਾਵਾਂ ਦੀ ਇੱਕ ਸੂਚੀ ਤਿਆਰ ਕਰੋ ਅਤੇ ਖੁਦ ਨੂੰ ਉਹਨਾਂ ਚਾਂਂ ਵਿਚ ਘਿਰਿਆ ਰੱਖੋ ਜੋ ਤੁਹਾਡੀ ਕਾਮਯਾਬੀ ਦਾ ਪ੍ਰਤੀਕ ਹਨ। ਹਾਰਾਂ ਬਾਰੇ ਸੋਚਦੇ ਰਹਿਣ ਦੀ ਥਾਂ, ਆਪਣੀਆਂ ਜਿੱਤਾਂ ਉਪਰ ਧਿਆਨ ਕੇਂਦ੍ਰਿਤ ਕਰੋ। ਅਜਿਹਾ ਕਰਨ ਨਾਲ ਤੁਹਾਡੇ ਆਤਮ ਵਿਸ਼ਵਾਸ ਦਾ ਪੱਧਰ ਉੱਚਾ ਹੋਵੇਗਾ।
ਜਿਨਾਂ੍ਹ ਕੰਮਾਂ ਵਿੱਚ ਤੁਸੀਂ ਖੁਦ ਨੂੰ ਕਮਂੋਰ ਸਮਝਦੇ ਹੋ, ਉਹਨਾਂ ਵਿਚ ਆਤਮ ਵਿਸ਼ਵਾਸ ਜਗਾਉਣ ਲਈ ਛੋਟੀਆਂ ਜਿੱਤਾਂ ਤੋਂ ੁਰੂਆਤ ਕਰੋ। ਜਿਵੇਂ ਖੁਦ ਨੂੰ ਗਣਿਤ ਵਿਚ ਕਮਂੋਰ ਸਮਝਣ ਵਾਲੇ ਵਿਦਿਆਰਥੀ ਜੇਕਰ ਪਹਿਲਾਂ ਸੌਖੇ ਪ੍ਰੂਨਾਂ ਦੇ ਹੱਲ ਕਰ ਲੈਣ ਤਾਂ ਇਹਨਾਂ ਵਿਚੋਂ ਮਿਲੀ ਸਫਲਤਾ ਉਹਨਾਂ ਦਾ ਆਤਮ ਵਿਸ਼ਵਾਸ ਵਧਾਉਣ ਦਾ ਕੰਮ ਕਰਦੀ ਹੈ ਜਿਸ ਨਾਲ ਔਖੇ ਪ੍ਰਸ਼ਨ ਹੱਲ ਕਰਨ ਦਾ ਹੌਂਸਲਾ ਜਾਗ ਉਠਦਾ ਹੈ। ਇਵੇਂ ਕਦਮ?ਦਰ?ਕਦਮ ਉਹ ਸਭ ਤੋਂ ਔਖੇ ਪ੍ਰੂਨ ਹੱਲ ਕਰਨ ਦੇ ਕਾਬਿਲ ਬਣ ਜਾਂਦੇ ਹਨ।
ਆਪਣੇ ਤੋਂ ਨੀਵਿਆਂ ਦਾ ਉਤਸ਼ਾਹ ਵਧਾਓ, ਤੁਹਾਡਾ ਆਤਮ ਵਿਸ਼ਵਾਸ ਜਾਗ ਉੱਠੇਗਾ।ਡਿੱਗੇ ਹੋਇਆਂ ਨੂੰ ਹੌਂਸਲਾ ਦਿਓ। ਅਜਿਹਾ ਹੋ ਹੀ ਨਹੀਂ ਸਕਦਾ ਕਿ ਅਸੀਂ ਕਿਸੇ ਨੂੰ ਪ੍ਰੋਤਸਾਹਿਤ ਕਰੀਏ ਤੇ ਸਾਡੇ ਆਪਣੇ ਹੌਂਸਲੇ ਨਾ ਜਾਗਣ।
ਆਤਮ ਵਿਸ਼ਵਾਸ ਜਗਾਉਣ ਲਈ ਕਾਮਯਾਬ ਲੋਕਾਂ ਦੀਆਂ ਜੀਵਨੀਆਂ ਪੜ੍ਹੋ।  ਕਈ ਵਾਰ ਦੂਜਿਆਂ ਦੀ ਸਫਲਤਾ ਸਾਨੂੰ ਚਮਕਾਰੇ ਵਿੱਚੋਂ ਉਪਜਦੀ ਪ੍ਰਤੀਤ ਹੁੰਦੀ ਹੈ ਪ੍ਰੰਤੂ ਇਹਨਾਂ ਜੀਵਨੀਆਂ ਨੂੰ ਪੜ੍ਹਨ ਉਪਰੰਤ ਸਾਨੂੰ ਇਹ ਸੋਝੀ ਮਿਲਦੀ ਹੈ ਕਿ ਉਹ ਲੋਕ ਵੀ ਸਾਡੇ ਵਾਂਗ ਸਧਾਰਨ ਵਿਅਕਤੀ ਹੀ ਸਨ। ਉਹਨਾਂ ਕੋਲ ਵੀ ਸਾਡੇ ਵਾਂਗ ਸੀਮਿਤ ਸਹੂਲਤਾਂ ਹੀ ਮੌਜੂਦ ਸਨ ਅਤੇ ਕਈਆਂ ਕੋਲ ਤਾਂ ਉਹ ਵੀ ਨਹੀਂ ਸਨ। ਉਹਨਾਂ ਨੂੰ ਵੀ ਸਫਲਤਾ ਦੀ ਪ੍ਰਾਪਤੀ ਲਈ ਸੰਘਰੂ ਕਰਨਾ ਪਿਆ ਅਤੇ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਪ੍ਰੰਤੂ ਉਹਨਾਂ ਨੇ ਖੁਦ ਉਪਰ ਵੂਵਾਸ ਰੱਖਿਆ ਅਤੇ ਉਦੋਂ ਤੱਕ ਡਟੇ ਰਹੇ ਜਦੋਂ ਤੱਕ ਕਾਮਯਾਬ ਨਹੀਂ ਹੋ ਗਏ। ਅਜਿਹੇ ਲੋਕਾਂ ਦੀਆਂ ਜੀਵਨੀਆਂ ਸਾਡੇ ਆਤਮ ਵਿਸ਼ਵਾਸ  ਦੇ ਪੱਧਰ ਨੂੰ ਉੱਚਾ ਚੁੱਕਦੀਆਂ ਹਨ ਜਿਸ ਸਹਾਰੇ ਅਸੀਂ ਕਾਮਯਾਬੀ ਦੀਆਂ ਸਿਖਰਾਂ ਨੂੰ ਛੂਹ ਸਕਦੇ ਹਾਂ।
ਹਰਸਿਮਰਨਦੀਪ ਸਿੰਘ
ਮੋ: 9888376923


Related News