ਪੰਜਾਬੀਆਂ ਦਾ ਕੋਮਾਂਤਰੀ ਰਾਜਦੂਤ, ਕੀ ਉਹ ਵਿਅਕਤੀ ਹੈ ਜਾਂ ਸੰਸਥਾ ?

05/22/2017 6:13:45 PM

ਡਾ. ਸ. ਸ. ਛੀਨਾ
ਪੰਜਾਬ ''ਚੋ ਤਕਰੀਬਨ 4 ਫੀਸਦੀ ਵਸੋਂ ਵਿਦੇਸ਼ਾਂ ''ਚ ਵੱਸਦੀ ਹੈ ਜੋ ਭਾਰਤ ''ਚ ਕੈਰਲਾ ਤੋ ਪ੍ਰਵਾਸ ਕਰਕੇ ਗਏ ਵਿਅਕਤੀਆਂ ਦੇ ਬਰਾਬਰ ਹੈ। ਜੇ ਕੁੱਲ ਵਸੋ ਦੇ ਹਿਸਾਬ ਪ੍ਰਵਾਸੀਆਂ ਦੀ ਗਿਣਤੀ ਕੀਤੀ ਜਾਵੇ ਤਾਂ ਸਿੱਖਾਂ ਦੀ ਗਿਣਤੀ ਕੁੱਲ ਵਸੋ ਦਾ ਤਕਰੀਬਨ 7 ਫੀਸਦੀ ਹੈ ਜੋ ਕਿ ਦੁਨੀਆਂ ਭਰ ''ਚ ਧਰਮ ਦੇ ਆਧਾਰ ਤੇ ਸਭ ਤੋ ਵੱਧ ਗਿਣਤੀ ਬਣਦੀ ਹੈ। ਇੰਨਾਂ ਪੰਜਾਬੀਆਂ ਨੇ ਦੁਨੀਆਂ ਦੇ ਵੱਖ-2 ਦੇਸ਼ਾਂ ''ਚ ਵਿਦਿਅਕ, ਇੰਨਜਿਨੰਰਿੰਗ, ਮੈਡੀਕਲ, ਖੋਜ, ਖੇਤੀ, ਵਕਾਲਤ ਅਤੇ ਰਾਜਨੀਤੀ ''ਚ ਬਹੁਤ ਉਚੀਆਂ ਪ੍ਰਾਪਤੀਆਂ ਕੀਤੀਆਂ ਹਨ ਪਰ ਇੰਨਾਂ ਪ੍ਰਾਪਤੀਆਂ ਬਾਰੇ ਜਿਹੜੀ ਜਾਣਕਾਰੀ ਇੱਕਲੇ ਤੌਰ ਤੇ ਸ੍ਰ. ਨਰਪਾਲ ਸਿੰਘ ਸ਼ੇਰਗਿਲ ਨੇ ਆਪਣੇ ਵੱਲੋ ਤਿਆਰ ਕੀਤੀ ਡਾਇਰੈਕਟਰੀ ''''ਇੰਡਅਨਜਅਬਰੋਡ'''' ''ਚ ਦਿੱਤੀ ਹੈ ਉਹ ਸ਼ਾਇਦ ਹੀ ਕਿਸੇ ਹੋਰ ਵਿਅਕਤੀ ਜਾਂ ਸੰਸਥਾ ਵੱਲੋ ਕਦੀ ਦਿੱਤੀ ਗਈ ਹੋਵੇ ਪਰ ਇਹ ਕਾਰਜ ਸ੍ਰ. ਨਰਪਾਲ ਸਿੰਘ ਸ਼ੇਰਗਿੱਲ ਸਿਰਫ ਇਸ ਸਾਲ ਹੀ ਨਹੀ ਸਗੋ, ਉਹ ਪਿੱਛਲੇ ਤਕਰੀਬਨ 15 ਸਾਲਾਂ ਤੋਂ ਕਰ ਰਿਹਾ ਹੈ।
2004 ''ਚ ਸਭ ਤੋ ਪਹਿਲਾਂ ਉਸ ਨੇ ਦੁਨੀਆਂ ਭਰ ''ਚ ਸਿੱਖ ਪੱਗੜੀ ਬਾਰੇ ਜਾਣਕਾਰੀ ਦਿੱਤੀ, ਜਿਸ ਸਮੇਂ ਸਿੱਖ ਪਹਿਚਾਣ ਬਾਰੇ ਦੱਸਣਾ ਜਰੂਰੀ ਸੀ, ਜਿਸ ਨੂੰ ਉਸ ਨੇ ਬਾਅਦ ''ਚ 2005 ਅਤੇ 2011 ''ਚ ਫਿਰ ਦੁਹਰਾਇਆ ਸੀ ਇਸ ਬਾਰੇ ਜਾਣਕਾਰੀ ਦੇਣ ਦਾ ਕਾਰਣ ਇਹ ਸੀ ਕਿ 2002 ਤੋ ਬਾਦ ਸਿੱਖਾਂ ਦੀ ਪੱਗੜੀ ਕਰਕੇ, ਕਈ ਲੋਕਾਂ ਵੱਲੋ ਬਗੈਰ ਇਸ ਨੂੰ ਘੋਖਣ ਦੇ ਨਫਰਤ ਫੈਲਾਈ ਗਈ ਸੀ, ਜਿਸ ਕਰਕੇ, ਨਰਪਾਲ ਸਿੰਘ ਸ਼ੇਰਗਿਲ ਨੇ ਇੱਕਲੇ ਤੌਰ ਤੇ ਬਗੈਰ ਕਿਸੇ ਸੰਸਥਾ ਦੀ ਮਦਦ ਤੋ  ਸਿੱਖਾਂ ਬਾਰੇ ਅਤੇ ਸਿੱਖ ਪੱਗੜੀ ਬਾਰੇ ਜਾਣਕਾਰੀ ਦਿੱਤੀ ਅਤੇ ਉਹਨਾਂ ਲੋਕਾਂ ਦੇ ਉਹਨਾਂ ਸੰਕਿਆਂ ਨੂੰ ਦੂਰ ਕੀਤਾ। ਇਸ ਦੇ ਨਾਲ ਹੀ ਉਸ ਵੱਲੋ ਸਿੱਖਾਂ ਵੱਲੋ ਵੱਖਰੇ-2 ਦੇਸ਼ਾਂ ''ਚ ਉਨ੍ਹਾਂ ਵੱਲੋ ਪਾਏ ਜਾ ਰਹੇ ਯੋਗਦਾਨ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਪਟਿਆਲਾ ਜਿਲ੍ਹੇ ''ਚ ਪਿੰਡ ਮਜਾਲ ਖੁਰਦ ਦੇ ਜੰਮਪਲ ਇਸ ਪੰਜਾਬੀ ਰਾਜਦੂਤ ਨੇ ਆਪਣੀ ਮੁੱਢਲੀ ਵਿਦਿਆ ਪਿੰਡ ਤੋ ਪ੍ਰਾਪਤ ਕੀਤੀ ਅਤੇ ਉਚੇਰੀ ਵਿਦਿਆ ਪਟਿਆਲੇ ਤੋਂ ਪ੍ਰਾਪਤ ਕਰਨ ਤੋਂ ਬਾਅਦ, ਉਹ ਇੰਗਲੈਂਡ ''ਚ ਚੱਲੇ ਗਏ। ਬਚਪਨ ਤੋਂ ਹੀ ਪੜ੍ਹਣ ਲਿੱਖਣ ਦਾ ਵੱਡਾ ਸ਼ੌਕ ਸੀ ਜਿਸ ਲਈ ਉਹ ਇੰਗਲੈਡ ''ਚ ਆਪਣੇ ਕਾਰੋਬਾਰ ਤੋ ਜਿਆਦਾ, ਲਿਖਣ ਦੇ ਕਾਰਜ ਨਾਲ ਸਬੰਧਿਤ ਰਹੇ ਜਿਸ ਲਈ ਉਹਨਾਂ ਵਲੋ  ਕਈ ਦੇਸ਼ਾਂ ਦੀ ਯਾਤਰਾਂ ਕਰਣ ਤੋਂ ਬਾਦ ਪੰਜਾਬੀਆਂ ਬਾਰੇ ਹਰ ਤਰਾਂ ਦੀ ਜਾਣਕਾਰੀ ਪ੍ਰਾਪਤ ਵੀ ਕੀਤੀ ਅਤੇ ਉਹਨਾਂ ਨਾਲ ਮਿਲ ਕੇ, ਇੱਕ ਵੱਡੀ ਡਾਇਰੈਕਟਰੀ ਤਿਆਰ ਕਰਣ ਦੇ ਕੰਮ ''ਚ ਰੁੱਝ ਗਏ। ਉਸ ਡਾਇਰੈਕਟਰੀ ਨੂੰ ਤਿਆਰ ਕਰਣ ਲਈ ਹੀ ਉਹਨਾਂ ਨੂੰ ਸੁਰੂ ''ਚ ਕੋਈ 2 ਸਾਲ ਦਾ ਸਮਾਂ ਲੱਗ ਗਿਆ। ਇਹ ਕਿਹਾ ਜਾ ਸਕਦਾ ਹੈ ਕਿ ਨਰਪਾਲ ਸਿੰਘ ਸ਼ੇਰਗਿੱਲ ਦਾ ਇਹ ਜਨੂੰਨ ਸੀ, ਕਿ ਜੀਵਨ ਦਾ ਵੇਰਵਾ ਪ੍ਰਾਪਤ ਕਰਨ ''ਚ ਸਭ ਤੋ ਵੱਡੀ ਗੱਲ ਇਹ ਸੀ ਕਿ ਉਸ ਨੇ ਹਰ ਉਸ ਪੰਜਾਬੀ ਨੂੰ ਉਤਸਾਹਿਤ ਕੀਤਾ ਜੋ ਭਾਵੇ ਵਿਦੇਸ਼ਾਂ ''ਚ ਸਨ ਪਰ ਉਹਨਾਂ ਦੇਸ਼ਾਂ ਦੇ ਸਮਾਜਿਕ ਅਤੇ ਆਰਥਿਕ ਕੰਮਾਂ ''ਚ ਵੱਡਾ ਯੋਗਦਾਨ ਪਾ ਰਹੇ ਸਨ।
ਉਹਨਾਂ ਨੇ ਸਭ ਤੋਂ ਪਹਿਲਾਂ 1985 ''ਚ ਖੋਜ ਕਰਕੇ ਦੁਨੀਆਂ ਦੇ ਵੱਖ-2 ਦੇਸ਼ਾਂ ਦੇ ਤਕਰੀਬਨ 2000 ੁਗੁਰਦਵਾਰਿਆਂ ਅਤੇ ਸੰਸਥਾਵਾਂ ਦੀ ਡਾਇਰੈਕਟਰੀ ਤਿਆਰ ਕੀਤੀ। ਇਸ ਅੰਤਰਰਾਸ਼ਟਰੀ ਡਾਇਰੈਕਟਰੀ ਜਿਸ ਵਿਚ ਯੂਰਪ, ਅਮਰੀਕਾਂ, ਅਫਰੀਕਾ, ਅਸਟ੍ਰੇਲੀਆਂ ਅਤੇ ਏਸ਼ੀਆ ਦੀਆਂ ਵੱਖ-2 ਸੰਸਥਾਵਾਂ ਅਤੇ ਵਿਅਕਤੀਆਂ ਦਾ ਵੇਰਵਾ ਦਿੱਤਾ ਗਿਆ ਹੈ, ਉਸ ਦਾ ਦੂਜਾ ਐਡੀਸ਼ਨ 1995 ''ਚ ਅੰਮ੍ਰਿਤਸਰ ''ਚ ਹੋਏ ਵਿਸ਼ਵ ਸਿੱਖ ਸੰਮੇਲਨ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਦੇ ਨਾਲ ਜੱਥੇਦਾਰ ਗੁਰਚਰਨ ਸਿੰਘ ਟੋਹੜਾ ਜੋ ਉਸ ਵਕਤ ਸ੍ਰੋਮਣੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸਨ ਅਤੇ ਅਮਰੀਕਾ ''ਚ ਰਹਿੰਦੇ ਸਰਦਾਰ ਹਰਭਜਨ ਸਿੰਘ ਯੋਗੀ ਹੁਰਾਂ ਨੇ ਜਾਰੀ ਕੀਤੀ। ਉਸ ਸਮੇਂ ਵੱਡੀ ਗਿਣਤੀ ''ਚ ਸਿੱਖ ਰਾਜਨੀਤੀਵਾਨਾਂ, ਵਿਦਅਕ ਮਾਹਿਰਾਂ ਅਤੇ ਆਮ ਲੋਕਾਂ ਵੱਲੋ ਨਰਪਾਲ ਸਿੰਘ ਸ਼ੇਰਗਿੱਲ ਦੇ ਇਸ ਕੰਮ ਦੀ ਬਹੁਤ ਜ਼ਿਆਦਾ ਸਰਾਹਨਾ ਕੀਤੀ ਗਈ। ਹਰ ਕੋਈ ਮਹਿਸੂਸ ਕਰ ਰਿਹਾ ਸੀ ਅਤੇ ਪੁੱਛ ਰਿਹਾ ਸੀ ਕਿ ਕੀ ਇਹ ਸਾਰਾ ਕੰਮ ਸ੍ਰ: ਨਿਰਪਾਲ ਸਿੰਘ ਸ਼ੇਰਗਿੱਲ ਨੇ ਇਕੱਲੇ ਨੇ ਹੀ ਕੀਤਾ ਹੈ ਜਾਂ ਉਹ ਕਿਸੇ ਸੰਸਥਾ ਨਾਲ ਸਬੰਧਿਤ ਹੈ ਕਿਉ ਜੋ ਹਰ ਇਕ ਇਹ ਮਹਿਸੂਸ ਕਰ ਰਿਹਾ ਸੀ ਕਿ ਦੁਨੀਆਂ ਭਰ ''ਚ ਵਸਦੇ ਪੰਜਾਬੀਆਂ ਬਾਰੇ  ਵਿਸਥਾਰ ''ਚ ਵੇਰਵੇ ਪ੍ਰਾਪਤ ਕਰਣੇ ਕੋਈ ਆਸਾਨ ਕੰਮ ਨਹੀ ਸੀ।

ਸ੍ਰ. ਨਰਪਾਲ ਸਿੰਘ ਸ਼ੇਰਗਿੱਲ ਵੱਲੋ ਦਿਤੀ ਜਾਣਕਾਰੀ ਅਨੁਸਾਰ ਇਸ ਵਕਤ ਦੁਨੀਆਂ ਦੇ 170 ਦੇਸ਼ਾਂ ''ਚ ਪੰਜਾਬੀ ਪੁੱਜ ਚੁੱਕੇ ਹਨ। ਭਾਵੇ ਕਿ ਜਿਆਦਾਤਰ ਪੰਜਾਬੀ ਇੰਗਲੈਡ, ਕਨੈਡਾ, ਅਮਰੀਕਾ ਆਦਿ ਉਹਨਾਂ ਦੇਸ਼ਾਂ ''ਚ ਗਏ ਹਨ ਜਿੰਨਾਂ ਦਾ ਅੰਗਰੇਜੀ ਸਾਮਰਾਜ ਦੇ ਅਧੀਨ ਰਹਿੰਦਿਆ ਉਹਨਾਂ ਦੇਸ਼ਾਂ ਨਾਲ ਸੰਬੰਧ ਸੀ ਜਾਂ ਜਿੰਨ੍ਹਾਂ ਦੇਸ਼ਾਂ ''ਚ ਅੰਗ੍ਰੇਜੀ ਬੋਲੀ ਜਾਂਦੀ ਸੀ ਪਰ ਇਸ ਤੋ ਇਲਾਵਾਂ ਬਹੁਤ ਬਾਰੇ ਪੰਜਾਬੀ ਅਫਰੀਕਾ ਦੇ ਦੇਸ਼ਾਂ ''ਚ ਗਏ ਹਨ ਅਤੇ ਉਥੋ ਦੀਆਂ ਉਚੀਆਂ ਸਥਿਤੀਆ ਤੇ ਤਾਇਨਾਤ ਹਨ। ਇਸ ਵਕਤ ਪੰਜਾਬੀ, ਮਲੇਸ਼ੀਆਂ, ਸਿੰਗਾਪੁਰ, ਫਿਲਪਾਈਨ, ਇੰਡੋਨੇਸ਼ੀਆਂ, ਬਰਮਾਂ, ਥਾਈਲੈਡ, ਫੀਜੀ, ਤਨਜਾਨੀਆਂ, ਕੀਨੀਆਂ, ਯੂਗਾਂਡਾ, ਸਪੇਨ, ਸਾਈਪਰਸ, ਇਟਲੀ, ਅਸਟਰੀਆਂ ਆਦਿ ਵੱਖ-2 ਦੇਸ਼ਾਂ ''ਚ ਵੱਸ ਗਏ ਹਨ ਅਤੇ ਉਹਨਾਂ ਵੱਲੋ ਉਹਨਾਂ ਦੇਸ਼ਾਂ ''ਚ ਆਪਣੀਆਂ ਸੰਸਥਾਵਾਂ ਵੀ ਸਥਾਪਿਤ ਕੀਤੀਆਂ ਹਨ। ਨਰਪਾਲ ਸਿੰਘ ਸ਼ੇਰਗਿੱਲ ਨੇ ਪੰਜਾਬੀਆਂ ਦੀਆਂ ਉਹਨਾਂ ਖਾਸ ਵਿਸ਼ੇਸ਼ਤਾਈਆਂ ਨੂੰ ਉਜਾਗਰ ਕੀਤਾ ਹੈ ਜਿੰਨਾਂ ''ਚ ਉੁਸ ਨੇ ਉਹਨਾਂ ਦੇਸ਼ਾਂ ''ਚ ਵੱਸਦੇ ਹੋਏ ਉਸ ਰਹਿਣ ਵਾਲੇ ਦੇਸ਼ ਵੱਲ ਵਫਾਦਾਰੀ ਦੀਆਂ ਮਿਸਾਲਾਂ ਵੀ ਦਿਤੀਆਂ ਹਨ।
ਭਾਵੇ ਕਿ ਨਰਪਾਲ ਸਿੰਘ ਸ਼ੇਰਗਿੱਲ ਪਿੱਛਲੇ 55 ਕੁ ਸਾਲਾਂ ਤੋਂ ਇੰਗਲੈਡ ''ਚ ਰਹਿ ਰਿਹਾ ਹੈ, ਪਰ ਉਹ ਲਗਾਤਾਰ ਆਪਣੀ ਜਨਮ ਭੂਮੀ ਪਟਿਆਲਾ ਨਾਲ ਜੁੜਿਆ ਰਿਹਾ ਹੈ, ਇਹ ਉਸ ਦੀ ਮਿੱਟੀ ਦਾ ਮੋਹ ਹੀ ਹੈ ਜੋ ਉਸ ਨੂੰ ਕਈ-2 ਵਾਰ ਇੰਗਲੈਡ ਤੋ ਪਟਿਆਲਾ ਅਤੇ ਫਿਰ ਅਗੇ ਚੰਡੀਗੜ੍ਹ, ਜਲੰਧਰ, ਅੰਮ੍ਰਿਤਸਰ ਆਦਿ ਸ਼ਹਿਰਾਂ ਵੱਲ ਖਿੱਚ ਲਿਆਉਦਾਂ ਹੈ। ਉਸ ਦਾ ਭਾਰਤ ਅਤੇ ਭਾਰਤ ਤੋਂ ਬਾਅਦ ਦੋਸਤਾਂ ਮਿਤਰਾਂ ਦਾ ਇੰਨਾਂ ਵੱਡਾ ਅਦਾਰਾ ਹੈ ਕਿ ਜਿਸ ''ਚ ਉਹਨਾਂ ਦੇਸ਼ਾਂ ਦੇ ਕੇਦਰੀ ਮੰਤਰੀਆਂ, ਪ੍ਰਾਤਾਂ ਦੇ ਮੰਤਰੀਆਂ, ਅਗਾਹਵਧੂ ਸਨਅਤਕਾਰਾਂ ਖੇਤੀ ਮਾਹਿਰਾਂ, ਜੱਜਾਂ, ਵਕੀਲਾਂ, ਰਾਜਨੀਤਿਕ ਲੀਡਰਾਂ, ਲੇਖਕਾਂ, ਖਿਡਾਰੀਆਂ ਆਦਿ ਨਾਲ ਇੰਨੇ ਨੇੜੇ ਦੇ ਸਬੰਧ ਹਨ ਕਿ ਉਹ ਉਹਨਾਂ ਦੇ ਪ੍ਰੀਵਾਰਾਂ ਬਾਰੇ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਬਾਰੇ ਵੀ ਜਾਣਕਾਰੀ ਰੱਖਦਾ ਹੈ।
13 ਅਪ੍ਰੈਲ 2017 ਨੂੰ ਵਿਸਾਖੀ ਵਾਲੇ ਦਿਨ ਨਰਪਾਲ ਸਿੰਘ ਸ਼ੇਰਗਿੱਲ ਵੱਲੋ ਤਿਆਰ ਕੀਤੀ ਅੰਤਰਾਸ਼ਟਰੀ ਡਾਇਰੈਕਟਰੀ ਨਾ ਸਿਰਫ ਪੰਜਾਬ ''ਚ ਸਗੋ ਦੁਨੀਆਂ ਦੇ ਹੋਰ ਦੇਸ਼ਾਂ ''ਚ ਵੀ ਰਿਲੀਜ ਕੀਤੀ ਜਾਵੇਗੀ। ਜਿੱਥੇ ਉਹ ਪੰਜਾਬੀਆਂ ਦੇ ਕੰਮਾਂ ਨੁੰ ਉਜਾਗਰ ਕਰਦਾ ਹੈ, ਉਤਸਾਹਿਤ ਕਰਦਾ ਹੈ ਅਤੇ ਉਹਨਾਂ ਬਾਰੇ ਦੁਨੀਆਂ ਭਰ ''ਚ ਜਾਣਕਾਰੀ ਫੈਲਾਉਦਾ ਹੈ, ਉਥੇ ਉਹ ਪੰਜਾਬੀਆਂ ਦਾ ਖੈਰਖਾਹ ਅਤੇ ਪ੍ਰੀਵਾਰ ਦਾ ਮੁੱਖੀ ਹੋਣ ਕਰਕੇ ਸਮੇਂ-2 ਤੇ ਸੁਚੇਤ ਵੀ ਕਰਦਾ ਰਹਿੰਦਾ ਹੈ। ਪਿਛਲੇ 55 ਸਾਲਾਂ ਦੇ ਕਾਰਜਸ਼ੀਲ ਸਮੇਂ ''ਚ ਜਿੰਨ੍ਹਾਂ ਕੰਮ ਇੱਕਲੇ ਵਿਅਕਤੀ ਨੇ ਪੰਜਾਬੀਆਂ ਇੱਕ ਅੰਤਰਰਾਸ਼ਟਰੀ ਰਾਜਦੂਤ ਵਜੋ ਕੀਤਾ ਹੈ, ਉਸ ਨੂੰ ਵੇਖਣ ਤੇ ਇਕ ਦਮ ਇਹ ਭੁਲੇਖਾ ਪੈਦਾ ਹੈ ਕਿ ਇਹ ਵਿਅਕਤੀ ਹੈ ਕਿ ਇਕ ਸੰਸਥਾ ਹੈ।

ਲੇਖਕ, ਇੰਡੀਅਨ ਕੌਂਸਿਲ ਆਫ ਸ਼ੋਸਲ ਸਾਇੰਸੀਸ 
ਨਿਊ ਦਿੱਲੀ ਦਾ ਸੀਨੀਅਰ ਫੈਲੋ ਹੈ। 


Related News