ਟੈਲੀਫੋਨ ਦਾ ਖੋਜੀ ਮਹਾਨ ਵਿਗਿਆਨੀ ਅਲੈਗੈਂਡਰ ਗ੍ਰਾਹਮ ਬੈੱਲ

05/18/2017 4:57:26 PM

ਵਿਸ਼ਵ ਦੇ ਕਿਸੇ ਵੀ ਕੋਨੇ ''ਚ ਬੈਠੇ ਲੋਕਾਂ ਨੂੰ ਟੈਲੀਫੋਨ ਦੇ ਮਾਧਿਅਮ ਰਾਹੀਂ ਇਕ ਦੂਜੇ ਦੇ ਨੇੜੇ ਲਿਆਉਣ ਵਾਲੇ ਅਲੈਗੈਂਡਰ ਗ੍ਰਾਹਮ ਬੈੱਲ ਦਾ ਜਨਮ 3 ਮਾਰਚ,1847 ਨੂੰ ਸਕਾਟਲੈਂਡ ਦੇ ਐਡਿਨਬਰਗ ''ਚ ਹੋਇਆ ਸੀ।ਉਨ੍ਹਾਂ ਦੀ ਪੜ੍ਹਾਈ ਐਫਿਨਬਰਗ ਯੂਨਿਵਰਸਿਟੀ ਅਤੇ ਲੰਡਨ ਦੇ ਯੂਨੀਵਰਸਿਟੀ ਕਾਲਜ ''ਚ ਹੋਈ।ਉਨ੍ਹਾਂ ਦੇ ਦਾਦਾ ਜੀ,ਪਿਤਾ ਜੀ ਤੇ ਭਰਾ ਬੋਲਿਆਂ ''ਤੇ ਗੂੰਗਿਆਂ ਬੱਚਿਆਂ ਨੂੰ ਸੁਣਨਾ ਤੇ ਬੋਲਣਾ ਸਿਖਾਉਂਦੇ ਸਨ।ਬੈੱਲ ਦੇ ਮਾਤਾ ਜੀ ਵੀ ਬੋਲੇ ਸਨ ਇਸ ਕਰਕੇ ਬਚਪਨ ''ਚ ਹੀ ਉਨ੍ਹਾਂ ਨੇ ਪਿਤਾ ਜੀ ਵਾਂਗ ਬੱਚਿਆਂ ਨੂੰ ਬੋਲਣਾ ਤੇ ਸੁਣਨਾ ਸਿਖਾਉਣਾ ਸ਼ੁਰੂ ਕੀਤਾ।ਇਸੇ ਦੌਰਾਨ ਉਨ੍ਹਾਂ ਨੇ ਇਕ ਬੋਲੀ ਵਿਦਿਆਰਥਣ ਨਾਲ ਵਿਆਹ ਕਰਵਾ ਲਿਆ।ਆਪਣੀ ਪਤਨੀ ਦੀ ਸਹਾਇਤਾ ਨਾਲ ਹੀ ਉਨ੍ਹਾਂ ਨੇ ਬੋਲਿਆ ਲਈ ਇਕ ਯੰਤਰ ਤਿਆਰ ਕੀਤਾ।ਇਸੇ ਸਮੇਂ ਦੌਰਾਨ ਬੈੱਲ ਨੇ ਇਸ ਯੰਤਰ ਨੂੰ ਬਣਾਉਂਦੇ ਸਮੇਂ ਮਾਰਚ,1876 ਨੂੰ ਟੈਲੀਫੋਨ ਦਾ ਸਫਲ ਪ੍ਰੀਖਣ ਕੀਤਾ।ਇਤਫਾਕ ਨਾਲ ਉਨ੍ਹੀਂ ਦਿਨੀਂ ਇਸੇ ਤਰ੍ਹਾਂ ਦੇ ਯੰਤਰ ਦੀ ਖੋਜ ਦਾ ਪੇਟੈਂਟ ਹੋਰਾਂ ਲੋਕਾਂ ਨੇ ਵੀ ਕਰਵਾਇਆ ਸੀ ਪਰ ਅਖੀਰ ''ਚ ਟੈਲੀਫੋਨ ਨੂੰ ਈਜਾਦ ਕਰਨ ਦਾ ਕ੍ਰੈਡਿਟ ਗ੍ਰਾਹਮ ਬੈੱਲ ਨੂੰ ਹੀ ਮਿਲਿਆ।ਇਸ ਖੋਜ ਤੋਂ ਬਾਅਦ ਬੈੱਲ ਨੇ ਫੋਟੋਫੋਨ ਦਾ ਈਜਾਦ ਕੀਤਾ।ਆਵਾਂ ਦਾ ਘਣਤਵ ਪਤਾ ਕਰਨ ਲਈ ਉਨ੍ਹਾਂ ਨੇ ਡਾਇਓਮੀਟਰ ਦੀ ਖੋਜ ਕੀਤੀ । ਥਾਮਸ ਅਲਵਾ ਐਡੀਸਨ ਦੁਆਰਾ ਬਣਾਈ ਫੋਨੋਗਰਾਫ ਮੀਸ਼ਨ ''ਚ ਸੁਧਾਰ ਕਰਕੇ ਅਲੈਗਜੈਂਡਰ ਗ੍ਰਾਹਮ ਬੈੱਲ ਨੇ ਇਸ ਮੀਸ਼ਨ ਨੂੰ ਗ੍ਰਾਮੋਫੋਨ ਦਾ ਨਾਮ ਦੇ ਦਿੱਤਾ।ਬੈੱਲ ਨੇ ਆਪਣੀ ਪਤਨੀ ਦੀ ਸਹਾਇਤਾ ਨਾਲ ਇਕ ਪਤੰਗ ਬਣਾਈ ਜੋ ਆਦਮੀ ਨੂੰ ਹਵਾ ''ਚ ਲੈ ਕੇ ਉੱਡ ਸਕਦੀ ਸੀ। 
ਵਿਗਿਆਨ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਉਨ੍ਹਾਂ ਨੇ ਖੁਦ ਸੰਨ 1880 ''ਚ ਸਾਇੰਸ ਮੈਗਜ਼ੀਨ ਦੀ ਸ਼ੁਰੂਆਤ ਕੀਤੀ ਅਤੇ ਅਗਲੇ ਅੱਠ ਸਾਲਾਂ ਤੱਕ ਆਰਥਿਕ ਮਦਦ ਵੀ ਪਹੁੰਚਾਈ।ਟੈਲੀਫੋਨ ਦੀ ਖੋਜ ਕਰਨ ਤੇ ਫਰਾਂਸ ਦੀ ਸਰਕਾਰ ਨੇ ਉਨ੍ਹਾਂ ਨੂੰ ਵੋਲਤਾ ਪੁਰਸਕਾਰ ਦਿੱਤਾ।ਇਨ੍ਹਾਂ ਰੁਪਈਆਂ ਨਾਲ ਉਸ ਨੇ ਵਾਸ਼ਿੰਗਟਨ ''ਚ ਵੋਲਤਾ ਪ੍ਰਯੋਗਸ਼ਾਲਾ ਸਥਾਪਤ ਕੀਤੀ ਤੇ ਹੈਲਨ ਕੈਲਰ ਤੇ ਹੋਰਨਾਂ ਨਾਲ ਮਿਲ ਦੇ ਗੂੰਗਿਆਂ ਬੱਚਿਆਂ ਨੂੰ ਬੋਲਣਾ ਸਿਖਾਉਣਾ ਸ਼ੁਰੂ ਕੀਤਾ।ਸੰਨ 1988 ''ਚ ਬੈੱਲ ਨੇ ਨੈਸ਼ਨਲ ਜਿਓਗ੍ਰਾਫਿਕ ਸੁਸਾਇਟੀ ਦੀ ਸਥਾਪਨਾ ਕੀਤੀ ਤੇ 1896 ਤੋਂ 1904 ਤੱਕ ਉਹ ਇਸ ਸੁਸਾਇਟੀ ਦੇ ਪ੍ਰਧਾਨ ਬਣੇ ਤੇ ਕੁੱਝ ਦਿਨਾਂ ਪਿੱਛੋਂ ਹੀ ਨੈਸ਼ਨਲ ਜਿਓਗ੍ਰਾਫਿਕ ਮੈਗਂੀਨ ਦਾ ਪ੍ਰਕਾਸ਼ਨ ਵੀ ਸ਼ੁਰੂ ਕਰਵਾਇਆ।ਸੰਨ 1885 ''ਚ ਉਨ੍ਹਾਂ ਨੇ ਦਾ ਅਮਰੀਕਨ ਟੈਲੀਫੋਨ ਕੰਪਨੀ ਦੀ ਸਥਾਪਨਾ ਕੀਤੀ।
ਆਪਣੇ ਅਖੀਰਲੇ ਸਮੇਂ ਇਸ ਵਿਗਿਆਨੀ ਨੂੰ ਸ਼ੂਗਰ ਰੋਗ ਨੇ ਜਕੜ ਲਿਆ।ਸਰੀਰ ''ਚੋਂ ਲਹੂ ਦੀ ਕਮੀ ਹੋਣ ਕਾਰਨ 2 ਅਗਸਤ,1922 ਨੂੰ ਗ੍ਰਾਹਮ ਬੈੱਲ ਦਾ ਆਪਣੇ ਘਰ ਨੋਵਾ ਸਕੋਟੀਆ,ਕੈਨੇਡਾ ਵਿਖੇ ਦੇਹਾਂਤ ਹੋ ਗਿਆ।ਬੈੱਲ ਦੇ ਸੰਸਕਾਰ ਦੌਰਾਨ ਅਮਰੀਕਾ ਦੇ ਲੋਕਾਂ ਨੇ ਆਪਣੇ ਟੈਲੀਫੋਨ ਬੰਦ ਰੱਖਕੇ ਇਸ ਮਹਾਨ ਵਿਗਿਆਨੀ ਨੂੰ ਸੱਚੀ ਸ਼ਰਧਾਂਜਲੀ ਦਿੱਤੀ।ਗ੍ਰਾਹਮ ਬੈੱਲ ਨੂੰ ਅੱਜ ਕਈ ਮਹਾਨ ਖੋਜਾਂ ਕਰਕੇ ਯਾਦ ਕੀਤਾ ਜਾਂਦਾ ਹੈ ਪਰ ਉਨ੍ਹਾਂ ਸਾਰੀ ਜਿੰਦਗੀ ਆਪਣੇ ਆਪ ਨੂੰ ਇਕੋ ਬੋਲੇ ਬੱਚਿਆਂ ਦਾ ਅਧਿਆਪਕ ਹੀ ਸਮਝਿਆ।ਬੈੱਲ ਕਹਿੰਦਾ ਹੁੰਦਾ ਸੀ ਕਿ ਇਕ ਸਮਾਂ ਆਵੇਗਾ ਜਦੋਂ ਲੋਕ ਟੈਲੀਫੋਨ ਤੇ ਗੱਲ ਕਰਨ ਦੇ ਨਾਲ ਇਕ ਦੂਜੇ ਨੂੰ ਦੇਖ ਵੀ ਸਕਣਗੇ।      ਸ਼ੁਮੇਰ ਸਿੰਘ ਸੋਹੀ ਸਪੁੱਤਰ ਸਰਬਜੀਤ ਸਿੰਘ 
ਪਿੰਡ  ਸੋਹੀਆਂ , ਡਾਕਖਾਨਾ  ਚੀਮਾਂ ਖੁੱਡੀ 
ਤਹਿਸੀਲ  ਬਟਾਲਾ ,ਜਿਲ੍ਹਾ ਗੁਰਦਾਸਪੁਰ
ਮੋਬਾਈਲ 9876474671


Related News