ਕੱਚੇ ਵੇਲਿਆਂ ਦੀ ਰੁੱਤ

12/04/2017 4:33:18 PM

ਕੱਚਿਆਂ ਘਰਾਂ ਦੇ ਵੇਲੇ, ਰੁੱਤਾਂ ਦੀ ਬੜੀ ਪਹਿਲ ਪਿਆਰੀ ਸੀ,
ਬਚਪਨ ਵਾਲੇ ਚਾਆ ਦੀ ਰੁੱਤ ਸਿਆਲੀ ਸੀ।
ਫੁੱਲਾਂ ਨਾਲ ਵਿੱਛਿਆਂ ਚਾਰ-ਚੁਫੇਰਾ, ਕੱਚੇ ਰਾਹ ਲਾਗੇ ਪਈ ਪਰਨਾਲੀ ਸੀ,
ਤੋੜੀਏ ਦੀ ਖੁਸ਼ਬੂ ਜੁੜ ਦੀ ਅਸਲ ਕਹਾਣੀ ਸੀ।
ਫਿਤਰਤ ਇਨ੍ਹਾਂ ਵੇਲੇ ਦੀ, ਜਜ਼ਬਾਤੀ ਬੰਦੇ ਵਥੇਰੇ ਸੀ,
ਸੱਥਾਂ 'ਚ ਬਜ਼ੁਰਗਾਂ ਦੀ, ਹਰ ਗੱਲ ਸਿਆਣੀ ਸੀ।
ਠੰਡ ਦਾ ਪਤਾ ਕੋਈ ਨਹੀਂ ਸੀ ਲੱਗਦਾ,
ਜਦੋਂ ਬੇਬੇ ਨੇ ਕੁੱਟ ਚੂਰੀ ਖੁਆਣੀ ਸੀ।
ਖੁਰਾਕਾਂ ਨਾਲ, ਜਵਾਨੀਆਂ ਚੜ੍ਹ -ਚੜ੍ਹ ਜਾਂਦੀਆਂ,
ਗੱਲ ਪੁੱਤਰਾਂ ਨੇ , ਮਾਂ-ਪਿਓ ਦੀ ਹਰ ਮੰਨ ਜਾਣੀ ਸੀ।
ਪੰਛੀਆਂ ਦੀਆਂ ਅਵਾਜ਼ਾਂ, ਗੀਤ ਪਹਿਲਾ ਬਣਾ ਦਿੰਦੀਆਂ
ਬਲਦਾਂ ਦੇ ਗਲ ਟੱਲੀਆਂ, ਨਾਲ ਅਵਾਜ਼ ਮਿਲ ਜਾਣੀ ਸੀ।
ਤੜਕੇ ਉਦੋਂ ਸੀ ਲੱਸੀ ਮਿਲ ਦੀ, ਬੇਬੇ ਵਾਜੋਂ ਨਾ ਹੁਣ ਮੱਕੀ ਦੀ ਉਹ ਰੋਟੀ ਜੁੜ ਦੀ,
ਪਾਕ ਪਿਆਰ ਬੇਬੇ ਨੇ ਰੋਟੀ ਰੱਜ ਕੇ ਖੁਆਣੀ ਸੀ।
ਕਾਸ਼ ਜੇ ਉਹ ਵਖਤ ਮੁੜ ਆ ਜਾਵੇ , ਮੈਂ ਰੱਜ-ਰੱਜ ਮਿੱਟੀ ਮੱਥੇ ਲਗਾਉਣੀ ਹੀ।
ਇਸ ਵਖਤਾ ਦੀ ਪੂੰਜੀ ਨੂੰ ਰੱਬਾ ਫਿਰ ਮੋੜ ਲਿਆ ਦੇ,
ਮੈਂ ਕਿੱਕਰਾਂ ਵਾਲੇ ਉਸ ਰਾਹੇ ਖੜ ਕੇ, ਬਾਪੂ ਦੀ ਉਡੀਕ ਕਰੀ ਹੀ ਜਾਣੀ ਸੀ।
ਮੇਰਾ ਦਿਲ ਅੰਦਰੋਂ ਲੱਗਿਆਂ ਏ ਦੁਖਣ,
ਕੱਚੇ ਵੇਲਿਆਂ ਦੀ ਵਿਖਾ ਜੋ ਰੁੱਤ ਸਿਆਲੀ ਸੀ।
- ਜਮਨਾ ਸਿੰਘ ਗੋਬਿੰਦਗੜ੍ਹੀਆ
- ਸੰਪਰਕ:98724-62794


Related News