ਖੱਟਮਿੱਠੀਆਂ

11/24/2017 1:52:30 PM

ਮੈਂ ਇਕਬਾਲ ਕਰਦਾਹਾਂ
ਹੁਣ ਚਾਹ ਦੇ ਕੱਪ 'ਚੋਂ ਉੱਠਦੇ
ਭਾਫ਼ ਦੇ ਲਹਿਰੀਏ
ਆਕ੍ਰਿਤੀਆਂ ਤਾਂ ਬਣਾਉਂਦੇ ਨੇ
ਪਰ ਉਹਨਾਂ ਦੇ ਅਕਸਾਂ ਨਾਲ
ਬਣਦੀ ਨਹੀਂ ਤੇਰੀ ਤਸਵੀਰ
ਜ਼ਿਹਨ ਦੇ ਕੈਨਵਸ
ਪਹਿਲਾਂ ਦੀਤਰਾਂ ,
ਉਹਤਾਂ ਲਗਦਾ ਹੈ ਧੂੰਆਂ
ਝੁੱਗੀਆਂ 'ਚ ਧੁਖਦੀਆਂ
ਸਰਾਪੀਆਂ ਜ਼ਿੰਦਗੀਆਂ ਦਾ
ਜਿਨ੍ਹਾਂ 'ਚੋਂ ਉਡਦੇ
ਅੱਧ ਬੁਝੇ ਫ਼ਲੂਹੇ
ਬਹਿ ਜਾਂਦੇ ਨੇ
ਮੇਰੀ ਸੋਚ ਦੀ ਮਮਟੀ
ਭੁੱਖੇ ਕਬੂਤਰਾਂ ਵਾਂਗ
ਜਿਨ੍ਹਾਂ ਨੂੰ
ਹਮਦਰਦੀ ਦਾ ਦਾਣਾ ਪਾ
ਉਡਾਉਂਦਾ ਰਹਿੰਦਾ ਹਾਂ
ਕਵਿਤਾ ਦੇ ਬੋਲਾਂ ਨਾਲ !

ਪਰਬਤ ਦੀਆਂ ਚੋਟੀਆਂ
ਬੰਦਰ ਦੇ ਬੱਚਿਆਂ ਦੀਤਰਾਂ
ਚੜ੍ਹਦੀਆਂ ਖੇਡਦੀਆਂ
ਟਪੂਸੀਆਂ ਮਾਰਦੀਆਂ
ਰੂੰ ਵਰਗੀਆਂ ਬੱਦਲੀਆਂ
'ਤੇ ਕਲਾਵੇ 'ਚ ਲੈਕੇ
ਚੁੰਮਣਾਂ ਦਾ ਸੰਸਕਰਣ ਛਾਪ
ਅਲੋਪ ਹੁੰਦੇ ਬੱਦਲ ਵੀ
ਲੈਨ ਹੀਜਾਂ ਦੇ ਹੁਣ
ਯਾਦਾਂ ਦੀਆਂ
ਭੀੜੀਆਂ ਗਲੀਆਂ
ਪਹਿਲਾਂ ਦੀਤਰਾਂ,
ਉਡਾ ਲੈਜਾਂ ਦੇ ਨ ੇਇਹ
ਸੁੱਕੀਆਂ ਪੈਲੀਆਂ ਦੇ ਕੱਲਰ
ਜਿਨ੍ਹਾਂ ਨਸੀਬ ਹੋਈ ਹੈ
ਕੇਵਲ ਬੱਦਲਾਂ ਦੀ ਛਾਂ
ਰਹਿਮਤ ਦੀ ਛਹਿਬਰ ਨਹੀਂ,
ਡਰਦਾ ਹਾਂ ਕਿਤੇ
ਸੋਕੇ ਦੀ ਕੁੱਖ ਅੰਦਰ
ਪਣਪ ਨਾ ਜਾਣ
ਖ਼ੁਦਕੁਸ਼ੀਆਂ ਦੇ ਭਰੂਣ !

ਹੁਣ ਯਾਦਾਂ ਦੇ ਸੈਲਾਬ
ਲਹਿਰਾਂ 'ਤੇ ਸਵਾਰ
ਪੈਂਦੇ ਨਹੀਂ
ਤੇਰੀਆਂ ਤਸਵੀਰਾਂ ਦੇ ਝੌਲੇ
ਨਜ਼ਰ ਆਉਂਦੇ ਨੇ ਕੇਵਲ
ਰੁੜ੍ਹ ਦੇ ਹੋਏ
ਜੜੋਂ ਪੁੱਟੇ ਗਏ
ਜ਼ਿੰਦਗੀ ਦੇ ਰੁੱਖ
ਜਾਂ ਕਿਸਾਨਾਂ ਦੀਆਂ
ਖੜੀਆਂ ਫ਼ਸਲਾਂ ਦੀ
ਤਬਾਹੀ ਦੇ ਮੰਜ਼ਰ !

ਮੈਂ ਇਕਬਾਲ ਕਰਦਾ ਹਾਂ
ਹੁਣ ਚਾਹ ਦੇ ਕੱਪ 'ਚੋਂ ਉੱਠਦੇ
ਭਾਫ਼ ਦੇ ਲਹਿਰੀਏ
ਸਿਰਜਦੇ ਨੇ ਕੇਵਲ
ਜ਼ਿੰਦਗੀ ਦੀ ਜਦੋ ਜਹਿਦਦੇ
ਸੁਲ੍ਹਗਦੇ ਅਕਸ
ਜੋ ਕਲਮਦੀ ਪਿੱਠ 'ਤੇ ਬਹਿ
ਕਰਦੇ ਨੇ ਮੁਜ਼ਾਹਰੇ
'ਤੇ ਲਿਖਵਾਂ ਦੇਨੇ
ਸੂਹੀਆਂ ਸਤਰਾਂ ,
ਪਰ ਇਸਦਾ ਅਰਥ ਨਹੀਂ ਇਹ
ਕਿ ਮੈਂ ਕਰਦਾ ਨਹੀਂ ਤੈਨੂੰ ਯਾਦ
ਪਹਿਲਾਂ ਦੀ ਤਰ੍ਹਾ,
ਅੱਖਾਂ 'ਚੋਂ ਅਣਵਹੇ
ਖਾਰੇ ਅੱਥਰੂਆਂ 'ਚ
ਅਜੇ ਵੀ ਮਿਠਾ ਸਹੈ
ਜ਼ਿੰਦਗੀ ਦੀਆਂ ਖੱਟਮਿੱਠੀਆਂ ਦੀ !

ਸਵਰਨ ਸਿੰਘ

ਸੰਪਰਕ: 94183 92845


Related News