ਅਣਮੋਲ ਹੀਰੇ

11/24/2017 12:23:58 PM

6 ਮਹੀਨੇ ਪਹਿਲਾਂ ਵਿਆਹੀ ਆਈ ਲੜਕੀ ਜਦੋਂ ਆਪਣੇ ਪਤੀ ਨੂੰ ਇਹ ਕਹਿੰਦੀ ਹੈ ਕਿ ਉਹ ਉਸਦੇ ਮਾਪਿਆਂ ਨਾਲ ਨਹੀਂ ਰਹਿ ਸਕਦੀ ਤਾਂ ਮਾਪਿਆਂ ਨੂੰ ਨਾ ਛੱਡਣ ਵਾਲਾ ਲੜਕਾ ਆਪਣੀ ਘਰ ਵਾਲੀ ਨੂੰ ਕੀ ਕਹਿ ਕੇ ਨਕਾਰਦਾ ਹੈ, ਪੇਸ਼ ਹਨ ਇਨ੍ਹਾਂ ਸਤਰਾਂ ਰਾਹੀਂ ਲੜਕੇ ਦੇ ਦਿਲ ਦੇ ਜਜ਼ਬਾਤ:
ਆਦਤ ਨਾ ਤੇਰੀ ਚੰਗੀ ਸੋਹਣੀਏ,
ਸਾਡੇ ਹਾਲਾਤ ਨਾਲੋਂ ਮੰਦੇ ਤੇਰੇ ਬੋਲ ਨੇ, 
ਤੇਰੇ ਪਿੱਛੇ ਦੱਸ ਕਿਵੇਂ ਛੱਡ ਦਿਆਂ ਮਾਪੇ, 
ਮੇਰੀ ਜ਼ਿੰਦਗੀ ਦੇ ਹੀਰੇ ਅਣਮੋਲ ਨੇ। 
ਮਾਪਿਆਂ ਤੋਂ ਬਿਨ੍ਹਾਂ ਨਹੀਂ ਵਜੂਦ ਹੁਣ ਮੇਰਾ, 
ਮੇਰੇ ਉੱਤੇ ਵੱਸ ਨਹੀਉਂ ਚੱਲਣਾ ਹੁਣ ਤੇਰਾ, 
ਜਿਹੜਾ ਪਿਆਰ ਇਨ੍ਹਾਂ ਕੋਲੋਂ ਮਿਲਣਾ, 
ਉਹਦੇ ਰੱਬ ਦੇ ਵੀ ਕੋਲ ਨਹੀਉਂ ਮੋਲ ਨੇ, 
ਤੇਰੇ ਪਿੱਛੇ ਦੱਸ ਕਿਵੇਂ ਛੱਡ ਦਿਆਂ ਮਾਪੇ, 
ਮੇਰੀ ਜ਼ਿੰਦਗੀ ਦੇ ਹੀਰੇ ਅਣਮੋਲ ਨੇ।ਮਾਂ ਕੋਲੋਂ ਖਾਣ ਦੀਆਂ ਚੀਜ਼ਾਂ ਬਣਵਾਈਆਂ, 
ਬਾਪ ਕੋਲੋਂ ਦਿਲ ਦੀਆਂ ਰੀਝਾਂ ਪੁਗਵਾਈਆਂ, 
ਰੀਝਾਂ ਇਨ੍ਹਾਂ ਮੇਰੀਆਂ ਪੁਗਾਉਣ ਨੂੰ, 
ਇਨ੍ਹਾਂ ਦੀਆਂ ਜੁੱਤੀਆਂ ਦੇ ਘਿਸ ਗਏ ਸੋਲ ਨੇ, 
ਤੇਰੇ ਪਿੱਛੇ ਦੱਸ ਕਿਵੇਂ ਛੱਡ ਦਿਆਂ ਮਾਪੇ, 
ਮੇਰੀ ਜ਼ਿੰਦਗੀ ਦੇ ਹੀਰੇ ਅਣਮੋਲ ਨੇ। ਮਾਂ ਨਾਲੋਂ ਵੱਧ ਕੇ ਕੋਈ ਰਿਸ਼ਤਾ ਨੀ ਹੁੰਦਾ, 
ਬਾਪ ਨਾਲੋਂ ਵੱਧ ਕੇ ਫਰਿਸ਼ਤਾ ਨੀ ਹੁੰਦਾ,  
ਗੱਲ ਇਹੋ ਮਿਸ਼ਰਾ ਨੀ ਆਖਦਾ, 
ਇਹ ਗੁਰੂਆਂ ਦੀ ਬਾਣੀ ਵਿੱਚੋਂ ਬੋਲ ਨੇ, 
ਤੇਰੇ ਪਿੱਛੇ ਦੱਸ ਕਿਵੇਂ ਛੱਡ ਦਿਆਂ ਮਾਪੇ, ਮੇਰੀ ਜ਼ਿੰਦਗੀ ਦੇ ਹੀਰੇ ਅਣਮੋਲ ਨੇ।
- ਪਰਵਿੰਦਰ ਮਿਸ਼ਰਾ


Related News