ਸਾਵਧਾਨੀ ਹਟੀ ਦੁਰਘਟਨਾ ਘਟੀ

12/01/2017 5:12:01 PM

ਰੋਜ਼ਾਨਾ ਸੜਕ 'ਤੇ ਦੁਰਘਟਨਾਵਾਂ ਵਧਦੀਆਂ ਜਾ ਰਹੀਆਂ ਹਨ ਜਿਸ ਦਾ ਮੁੱਖ ਕਾਰਨ ਹੈ ਲਾਪਰਵਾਹੀ ਅਤੇ ਆਵਾਜਾਈ ਦੇ ਨਿਯਮਾਂ ਦਾ ਪਾਲਨ ਨਾ ਕਰਨਾ। ਸੜਕ 'ਤੇ ਸਾਨੂੰ ਸੁਰੱਖਿਅਤ ਢੰਗ ਨਾਲ ਚਲਣਾ ਚਾਹੀਦਾ ਹੈ ਅਤੇ ਦੂਜਿਆਂ ਦੀ ਸੁਰੱਖਿਅਤਾ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਸੜਕ 'ਤੇ ਚਲਣ ਦਾ ਇਹੀ ਮੂਲ ਮੰਤਰ ਹੈ। ਅਜਿਹਾ ਕਰਨ ਨਾਲ ਸਾਡਾ ਜੀਵਨ ਸੁਰੱਖਿਅਤ ਰਹੇਗਾ। 
ਸੜਕ ਸੁਰੱਖਿਆ ਦੇ ਕੁਝ ਨਿਯਮ ਹਨ ਜਿਨ੍ਹਾਂ ਦਾ ਪਾਲਣ ਕਰਕੇ ਅਸੀਂ ਆਪਣੇ ਜੀਵਨ ਨੂੰ ਸੁਰੱਖਿਅਤ ਕਰ ਸਕਦੇ ਹਾਂ। 
- ਸਕੂਟਰ/ਮੋਟਰਸਾਈਕਲ ਦੇ ਨਾਲ-ਨਾਲ ਪਿੱਛੇ ਬੈਠੇ ਵਿਅਕਤੀ ਨੂੰ ਵੀ ਹੈਲਮੇਟ ਪਹਿਣਨਾ ਚਾਹੀਦਾ ਹੈ। 
- ਪੁਰਸ਼ਾਂ ਦੇ ਨਾਲ-ਨਾਲ ਔਰਤਾਂ ਨੂੰ ਵੀ ਹੈਲਮੇਟ ਦੀ ਵਰਤੋਂ ਕਰਨੀ ਚਾਹੀਦੀ ਹੈ। 
- ਸਿਰਫ ਹਰੀ ਬੱਤੀ ਹੋਣ 'ਤੇ ਹੀ ਚਲਣਾ ਚਾਹੀਦਾ ਹੈ। 
- ਆਪਣੇ ਵਾਹਣ ਨਾਲ ਕਿਸੇ ਨਾਲ ਦੋੜ ਨਹੀਂ ਲਗਾਉਣੀ ਚਾਹੀਦੀ।
- ਆਪਣੇ ਵਾਹਣ ਨੂੰ ਨਿਸ਼ਚਿਤ ਥਾਂ 'ਤੇ ਨਹੀਂ ਖੜਾ ਕਰਨਾ ਚਾਹੀਦਾ।
- ਖੜੇ ਵਾਹਣ ਦੇ ਪਿੱਛੋ ਦੀ ਸੜਕ ਪਾਰ ਨਾ ਕਰੋ। 
- ਸਕੂਲ ਬਸ 'ਚ ਚੜਦੇ ਸਮੇਂ ਅਨੁਸ਼ਾਸਨ ਬਣਾ ਕੇ ਰੱਖੋ।
- ਸੜਕ 'ਤੇ ਖੇਡ ਨਹੀਂ ਖੇਡਣਾ ਚਾਹੀਦਾ।  
ਰਮੇਸ਼ ਬੱਗਾ ਚੋਹਲ 
1348/17/1 ਗਲੀ ਨੰ 8 ਰਿਸ਼ੀ ਨਗਰ ਐਕਸਟੈਸ਼ਨਲ( ਲੁਧਿਆਣਾ) 9463132719


 


Related News