ਰਜ਼ਾ ਵਿੱਚ ਰਾਜੀ

09/18/2017 4:22:17 PM

ਮੇਰੇ ਮੁਹੱਲੇ ਵਿਚ ਇਕ ਸੱਤ-ਅੱਠ ਸਾਲ ਦਾ ਬੱਚਾ ਰਹਿੰਦਾ ਸੀ, ਜਿਸ ਨੂੰ ਮੈ ਪਿਆਰ ਨਾਲ ਠੋਲੂ ਕਹਿਕੇ ਬੁਲਾਉਂਦਾ ਸੀ, ਉਹ ਸਮਝ ਥੋੜਾ-ਬਹੁਤ ਲੈਂਦਾ ਸੀ,ਪਰ ਮੂੰਹੋ ਕੁਝ ਬੋਲ ਨਹੀ ਸੀ ਸਕਦਾ ਅਗਰ ਬੋਲਣ ਦੀ ਕੋਸ਼ੀਸ਼ ਕਰਦਾ ਸੀ, ਤਾ ਸਿਰਫ ਆਹ-ਊ ਦੀ ਗੂੰਜ ਹੀ ਨਿਕਲਦੀ ਸੀ.ਇਕ ਦਿਨ ਸਵੇਰੇ ਮੈ ਸਉ ਰਿਹਾ ਸੀ ਉਹ ਮੇਰੇ ਕਮਰੇ ਚ ਆਇਆ ਤੇ ਮੇਰੇ ਉਪਰੋ ਖੇਸ ਉਤਾਰ ਕੇ ਊਚੀ-ਊਚੀ ਆਹ-ਊ ਕਰਦਾ ਰਿਹਾ ਕਾਫੀ ਟਾਇਮ, ਮੈਨੂੰ ਇਉ ਲਗਾ ਜਿਵੇ ਉਹ ਮੈਨੂੰ ਸਵੇਰੇ ਜਲਦੀ ਉਠਣ ਲਈ ਕਿਹ ਰਿਹਾ ਹੋਵੇ.ਫੇਰ ਜਦੀ ਮੈ ਖਾਣਾ ਖਾਣ ਲਗਾ ਤਾ ਮੈ ਉਸਨੂੰ ਰੋਟੀ ਦਿੱਤੀ ਤੇ ਉਹ ਮੰਝੇ ਤੇ ਬੈਠਣ ਦੀ ਵਜਾਏ ਨੀਚੇ ਬੈਠਕੇ ਹੀ ਖਾਣ ਲੱਗ ਗਿਆ. ਸਭ ਉਸਨੂੰ ਇਕ ਪਾਗਲ ਜਿਹਾ ਸਮਝਦੇ ਸੀ, ਪਰ ਉਹ ਮੇਰਾ ਖਾਸ ਮਿੱਤਰ ਸੀ.ਉਹ ਉਹੀ ਸਰਟ ਤੇ ਉਹੀਓ ਪਜਾਮਾ ਪਾਕੇ ਰੱਖਦਾ ਸੀ.ਹੋਰਾ ਬੱਚਿਆ ਵਾਂਗ ਉਸਨੂ ੰਕੁਝ ਮੰਗਣ ਦੀ ਆਦਤ ਨਹੀ ਸੀ। ਉਸਦੇ ਦਿਲ ਵਿਚ ਨਾ ਕੁਝ ਖੋਣ ਦਾ, ਨਾ ਕੁਝ ਪਾਉਣ ਦਾ, ਅਜਿਹਾ ਕੁਝ ਨਹੀ ਸੀ। ਉਹਦਾ ਰੱਬ ਦੀ ਰਜ਼ਾ ਵਿਚ ਰਹਿਣਾ ਹੀ ਉਸਦੀ ਅਮੀਰੀ ਤੇ ਸਿਆਣਪ ਦੀ ਨਿਸ਼ਾਨੀ ਸੀ। ਜਦ ਉਹਨੂੰ ਕੋਈ ਅਣਜਾਨ ਬੰਦਾ ਮਿਲਦਾ ਤਾਂ ਉਹ ਆਹ-ਊ ਕਰਕੇ ਊਚੀ-ਊਚੀ ਉਸਨੂੰ ਬੁਲਾਉਦਾ ਤੇ ਹੱਥ ਤੇ ਹੱਥ ਮਾਰਕੇ ਹੱਸਦਾ ਇਹ ਉਸਦੀ ਆਦਤ ਹੀ ਸੀ। ਉਹ ਹਮੇਸ਼ਾ ਅਪਣੀ ਮਸਤੀ 'ਚ ਰਹਿੰਦਾ ਸੀ। ਮੈ ਆਪਣਾ ਲਫ਼ਜਾ ਵਿਚ ਉਸਨੂੰ ਏਕ ਬੇਫਿਕਰਾ ਕਹਿ ਸਕਦਾ ਹਾਂ ।  ਇਕ ਵਾਰ ਮੈ ਉਸਨੂੰ ਦੂਜਿਆਂ ਬੱਚਿਆ ਨਾਲ ਦੌੜ ਲਗਾਉਣ ਲਈ ਕਿਹਾ,ਕਿੰਨਾ ਟਾਇਮ ਉਸਨੂੰ ਕੁਝ ਸਮਝ ਨਹੀ ਆਇਆ.ਮੈ ਬੋਲਕੇ ਤੇ ਇਸਾਰਾ ਕਰਕੇ ਕਿਹਾ ਕਿ ਭੱਜਕੇ ਉਹ ਗੇਟ ਤੇ ਕੋਲ ਜਾਣਾ ਹੈ। ਸਭ ਬੱਚੇ ਭੱਜਣ ਲਗੇ ਤਾ ਉਹਨਾ ਪਿਛੇ ਉਹ ਵੀ ਭੱਜਣ ਲਗਾ, ਉਹ ਸਭ ਤੋ ਅਗੇ ਸੀ ਗੇਟ ਕੋਲ       ਪਹੁੰਚਣ ਹੀ ਵਾਲਾ ਸੀ ਤੇ ਉਹ ਆਪਣੇ ਸਾਥੀਆਂ ਨੂੰ ਪਿੱਛੇ ਦੇਖਕੇ ਰੁਕ ਗਿਆ,ਤੇ ਉਸਦੇ ਸਾਥੀ ਪਹਿਲਾ ਗੇਟ ਤੇ ਪਹੁੰਚ ਕੇ ਦੌੜ ਜਿੱਤ ਚੁੱਕੇ ਸੀ,ਉਹ ਰੁੱਕਣ ਕਰਕੇ ਪਿੱਛੇ ਰਹਿ ਗਿਆ ਸੀ,ਸਭ ਜਦ ਵਾਪਿਸ ਆਏ ਤਾ ਸਭ ਕਿਹ ਰਹੇ ਸੀ ਵੀ ਪਹਿਲਾ ਗੇਟ ਤੇ ਮੈ ਹੱਥ ਲਾਇਆ, ਮੈ ਲਾਇਆ ਉਹ ਇਕ ਤਰ੍ਹਾ ਜਿੱਤ ਕੇ ਹਾਰਿਆ ਸੀ,ਉਹ ਊਚੀ ਆਹ -ਊ ਕਰਕੇ ਹੱਸ ਰਿਹਾ ਸੀ। ਉਸਦੇ ਚਿਹਰੇ ਤੇ ਜੋ ਖੁਸ਼ੀ ਸੀ ਸ਼ਾਇਦ ਹੀ ਉਦਾ ਦੀ ਖੁਸ਼ੀ ਮੈਨੂੰ ਕਿਸੀ ਹੋਰ ਚਿਹਰੇ ਤੇ ਦੇਖਣ ਨੂੰ ਮਿਲੀ ਹੋਵੇ। ਚਾਹੇ ਮੈ ਵੱਡੀ ਤੋ ਵੱਡੀ ਜਿੱਤ ਪ੍ਰਾਪਤ ਕਰਾ ਸ਼ਾਈਦ ਹੀ ਆਵੇ ਉਦਾ ਦੀ ਖੁਸੀ ਮੇਰੇ ਚੇਹਰੇ ਤੇ ਇੱਕ ਦਿਨ ਮੈ ਸਵੇਰੇ ਉਠਿਆ ਗਲੀ ਵਿੱਚ ਰੌਲਾ ਸੁਣਕੇ ਮੈ ਬਾਹਰ ਆਇਆ,ਤਾ
ਸੁਣਿਆ ਕਿ ਉਸਦੀ ਅਚਾਨਕ ਹੀ ਮੌਤ ਹੋ ਗਈ । ਮੈ ਉਸਨੂੰ ਦੇਖਣਾ ਚਾਹਿਆ, ਜਦ ਦੇਖਿਆ ਤਾ ਉਹ ਇਉ ਲੱਗ ਰਿਹਾ ਸੀ ਜਿਵੇ ਪਿਆ ਉਹ ਥੋੜਾ ਮੁਸਕਰਾ ਰਿਹਾ ਹੋਵੇ.ਇਹ ਸਭ ਦੇਖਕੇ ਮੇਰੀਆ ਅੱਖਾ ਵਿਚ ਪਾਣੀ ਭਰ ਆਇਆ। ਉਹ ਸਭ ਦੇ ਦਿਲਾ ਵਿਚ ਯਾਦਾਂ ਵਸਾ ਗਿਆ। ਉਹ ਮੇਰਾ ਮਿੱਤਰ,ੳਉਸ ਰੱਬ ਦਾ ਸੱਚਾ ਬੰਦਾ ਹਮੇਸ਼ਾ ਲਈ ਸਭ ਨੂੰ ਅਲਵਿਦਾ ਕਹਿ ਗਿਆ। ਸਾਰਾ ਦਿਨ ਉਸਦਾ ਉਹ ਹਾਸਾ, ਉਸਦੀ ਉਹ ਆਹ-ਊ ਦੀ ਅਵਾਜ ਮੇਰਿਆ ਕੰਨਾ ਵਿੱਚ ਗੂੰਜਦੀ ਰਹੀ..
( ਧਰਮ ਸਿੰਘ ਸ਼ਿਵਕੂਲ )
ਜਿਲ੍ਹਾ ਮਾਨਸਾ , ਪਿੰਡ ਜੋਗਾ
ਫੋਨ ਨੰ: 9041290603


Related News