ਦੇਸ਼ ਭਗਤੀ

08/22/2017 12:21:06 PM

ਆਜੋ ਥੋਨੂੰ ਦੇਸ਼ ਭਗਤੀ ਸਿਖਾਵਾਂ 
ਭਾਰਤ ਮਾਤਾ ਦੇ ਜੈਕਾਰੇ ਲਵਾਵਾਂ 
ਭਰਾਵਾਂ ਨੂੰ ਆਪਸ ਚ ਲੜਾਵਾਂ
ਬਲਾਤਕਾਰ ਦੀ ਧਮਕੀ ਦਿਵਾਵਾਂ 
ਫਿਰ ਵੀ ਗਾਂਧੀਵਾਦੀ ਅਖਵਾਵਾਂ

ਆਜੋ ਥੋਨੂੰ ਦੇਸ਼ ਭਗਤੀ ਸਿਖਾਵਾਂ 
ਜਵਾਨ ਪੁੱਤਾਂ ਦੀਆਂ ਲਾਸ਼ਾਂ ਤੇ ਰੋਣ ਅੱਜ ਮਾਵਾਂ 
ਲੋਕਾਂ ਲਈ ਗਲਤ ਹੋਈਆਂ ਸਿੱਧੀਆਂ ਰਾਹਵਾਂ 
ਲੁੱਚ ਪੋ ਹੋਣ ਲੱਗਿਆ ਅੱਜਕੱਲ ਧਾਰਮਿਕ ਥਾਵਾਂ 
ਕੂੜੇ ਵਿੱਚ ਮੂੰਹ ਮਾਰਨ ਇੱਥੇ ਵਿਚਾਰੀਆਂ ਗਾਵਾਂ

ਆਜੋ ਥੋਨੂੰ ਦੇਸ਼ ਭਗਤੀ ਸਿਖਾਵਾਂ
ਖੁਦਕੁਸ਼ੀ ਲਈ ਕਿਸਾਨਾ ਦੇ ਗਲ ਰੱਸੇ ਪਾਵਾਂ 
ਸਟੁਡੈਟਾਂ ਨੂੰ ਕਿਤਾਬਾਂ ਦੇ ਬੋਝ ਥੱਲੇ ਦਬਾਵਾਂ 
ਪੜਾਕੂਆਂ ਦੇ ਪੁਲਿਸ ਦੀਆਂ ਡਾਂਗਾ ਬਰਾਵਾਂ
ਕੁੜੀਆਂ ਮੁੰਡਿਆਂ ਤੇ ਨਜ਼ਾਇਜ਼ ਪਰਚੇ ਕਰਾਵਾਂ
ਬੇਕਸੂਰ ਹਰਪਰੀਤ ਨੂੰ ਮਰਨ ਲਈ ਉਕਸਾਵਾਂ

ਆਜੋ ਥੋਨੂੰ ਦੇਸ਼ ਭਗਤੀ ਸਿਖਾਵਾਂ 
ਕਰਨ ਗਦਾਰੀ ਇੱਕ ਦੂਜੇ ਨਾਲ ਲੈ ਕੇ ਲਾਵਾਂ 
ਪਿਆਰ ਵਿੱਚ ਬਣੇ MMS ਮੈਂ ਨੈੱਟ ਤੇ ਪਾਵਾਂ
ਅੱਜਕੱਲ ਬਦਲ ਗਿਆ ਪਿਆਰ ਦਾ ਸਿਰਨਾਵਾਂ
Sukh ਸਿਹਾਂ ਉਜੱੜ ਚੱਲਿਆ ਤੇਰਾ ਜਗਰਾਵਾਂ

ਆਜੋ ਥੋਨੂੰ ਦੇਸ਼ ਭਗਤੀ ਸਿਖਾਵਾਂ 
ਆਜੋ ਥੋਨੂੰ ਦੇਸ਼ ਭਗਤੀ ਸਿਖਾਵਾਂ

ਸੁੱਖ ਜਗਰਾਓ

- 97816 20022


Related News