ਦੇਸ਼ ਭਗਤੀ

05/19/2017 4:12:28 PM

ਆਜੋ ਤੁਹਾਨੂੰ ਦੇਸ਼ ਭਗਤੀ ਸਿਖਾਵਾਂ 
ਭਾਰਤ ਮਾਤਾ ਦੇ ਜੈਕਾਰੇ ਲਵਾਵਾਂ 
ਭਰਾਵਾਂ ਨੂੰ ਆਪਸ ''ਚ ਲੜਾਵਾਂ
ਬਲਾਤਕਾਰ ਦੀ ਧਮਕੀ ਦਿਵਾਵਾਂ
ਫਿਰ ਵੀ ਗਾਂਧੀਵਾਦੀ ਅਖਵਾਵਾਂ

ਆਜੋ ਤੁਹਾਨੂੰ ਦੇਸ਼ ਭਗਤੀ ਸਿਖਾਵਾਂ 
ਜਵਾਨ ਪੁੱਤਾਂ ਦੀਆਂ ਲਾਸ਼ਾਂ ''ਤੇ ਰੋਣ ਅੱਜ ਮਾਵਾਂ 
ਲੋਕਾਂ ਲਈ ਗਲਤ ਹੋਈਆਂ ਸਿੱਧੀਆਂ ਰਾਹਵਾਂ 
ਲੁੱਚ ਪੋ ਹੋਣ ਲੱਗਿਆ ਅੱਜ-ਕੱਲ ਧਾਰਮਿਕ ਥਾਵਾਂ 
ਕੂੜੇ ਵਿੱਚ ਮੂੰਹ ਮਾਰਨ ਇੱਥੇ ਵਿਚਾਰੀਆਂ ਗਾਵਾਂ

ਆਜੋ ਤੁਹਾਨੂੰ ਦੇਸ਼ ਭਗਤੀ ਸਿਖਾਵਾਂ
ਖੁਦਕੁਸ਼ੀ ਲਈ ਕਿਸਾਨਾ ਦੇ ਗਲ ਰੱਸੇ ਪਾਵਾਂ 
ਸਟੁਡੈਟਾਂ ਨੂੰ ਕਿਤਾਬਾਂ ਦੇ ਬੋਝ ਥੱਲੇ ਦਬਾਵਾਂ 
ਪੜਾਕੂਆਂ ਦੇ ਪੁਲਿਸ ਦੀਆਂ ਡਾਂਗਾਂ ਬਰਾਵਾਂ
ਕੁੜੀਆਂ ਮੁੰਡਿਆਂ ਤੇ ਨਜ਼ਾਇਜ਼ ਪਰਚੇ ਕਰਾਵਾਂ
ਬੇਕਸੂਰ ਹਰਪ੍ਰੀਤ ਨੂੰ ਮਰਨ ਲਈ ਉਕਸਾਵਾਂ

ਆਜੋ ਤੁਹਾਨੂੰ ਦੇਸ਼ ਭਗਤੀ ਸਿਖਾਵਾਂ 
ਕਰਨ ਗਦਾਰੀ ਇੱਕ ਦੂਜੇ ਨਾਲ ਲੈ ਕੇ ਲਾਵਾਂ 
ਪਿਆਰ ਵਿੱਚ ਬਣੇ ਐਮ ਐਮ ਐਸ ਮੈਂ ਨੈੱਟ ਤੇ ਪਾਵਾਂ 
ਅੱਜ-ਕੱਲ ਬਦਲ ਗਿਆ ਪਿਆਰ ਦਾ ਸਿਰਨਾਵਾਂ
ਸੁੱਖ ਸਿਹਾਂ ਉੱਜੜ ਚੱਲਿਆ ਤੇਰਾ ਜਗਰਾਵਾਂ

ਆਜੋ ਤੁਹਾਨੂੰ ਦੇਸ਼ ਭਗਤੀ ਸਿਖਾਵਾਂ 
ਆਜੋ ਤੁਹਾਨੂੰ ਦੇਸ਼ ਭਗਤੀ ਸਿਖਾਵਾਂ
- ਸੁੱਖ ਜਗਰਾਓ
- ਮੋਬਾਇਲ ਨੰ. - 97816 20022


Related News